ਸੰਪਾਦਕ: ਦਵਿੰਦਰ ਕੁਮਾਰ
Banner

ਦਇਆ ਉਹ ਤਾਕਤ ਹੈ ਜੋ ਮਿਹਰਬਾਨੀ ਨੂੰ ਇਲਾਜ ਅਤੇ ਸਮਝ ਨੂੰ ਆਸ ਵਿੱਚ ਬਦਲ ਦਿੰਦੀ ਹੈ।

— ਪੈਗ਼ਾਮ-ਏ-ਜਗਤ
AUG 19 2026
Article Image

ਪੇਂਡੂ ਭਾਰਤ ਦੀ ਬਦਲਦੀ ਤਸਵੀਰ ਅਤੇ ਵਿਕਾਸ ਦੀਆਂ ਨਵੀਆਂ ਲੋੜਾਂ

ਭਾਰਤ ਦੀ ਤਰੱਕੀ ਦੀ ਤਸਵੀਰ ਅਕਸਰ ਵੱਡੇ ਸ਼ਹਿਰਾਂ, ਨਵੀਆਂ ਸੜਕਾਂ, ਉਦਯੋਗਿਕ ਕੇਂਦਰਾਂ, ਉੱਚੀਆਂ ਇਮਾਰਤਾਂ ਅਤੇ ਡਿਜ਼ੀਟਲ ਸਹੂਲਤਾਂ ਨਾਲ ਜੋੜ ਕੇ ਦੇਖੀ ਜਾਂਦੀ ਹੈ। ਪਰ ਭਾਰਤ ਦੀ ਇੱਕ ਵੱਡੀ ਹਕੀਕਤ ਅਜੇ ਵੀ ਪਿੰਡਾਂ ਵਿੱਚ ਵੱਸਦੀ ਹੈ। ਇੱਥੇ ਰਹਿਣ ਵਾਲੇ ਲੋਕ ਵੀ ਉਹੀ ਸੁਵਿਧਾਵਾਂ, ਮੌਕੇ ਅਤੇ ਜੀਵਨ ਦੀ ਗੁਣਵੱਤਾ ਚਾਹੁੰਦੇ ਹਨ ਜੋ ਸ਼ਹਿਰਾਂ ਵਿੱਚ ਆਮ ਹੁੰਦੇ ਜਾ ਰਹੇ ਹਨ। ਇਸ ਲਈ ਪੇਂਡੂ ਵਿਕਾਸ ਦਾ ਅਰਥ ਹੁਣ ਸਿਰਫ਼ ਖੇਤੀਬਾੜੀ ਜਾਂ ਇੱਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਨ ਵਾਲੀ ਸੜਕ ਨਹੀਂ ਰਹਿ ਗਿਆ। ਇਹ ਸਿੱਖਿਆ, ਸਿਹਤ, ਰੋਜ਼ਗਾਰ, ਆਵਾਜਾਈ, ਇੰਟਰਨੈੱਟ, ਬਾਜ਼ਾਰ ਅਤੇ ਬਿਹਤਰ ਜੀਵਨ ਨਾਲ ਜੁੜਿਆ ਵੱਡਾ ਸਵਾਲ ਬਣ ਚੁੱਕਾ ਹੈ।

Read More
AUG 06 2026
Article Image

ਮਜ਼ਬੂਤ ਸਥਾਨਕ ਸਰਕਾਰਾਂ ਦੇਸ਼ ਦੀ ਤਰੱਕੀ ਦਾ ਅਧਾਰ

ਕਿਸੇ ਵੀ ਦੇਸ਼ ਦੀ ਤਰੱਕੀ ਦਾ ਅਸਲ ਅੰਦਾਜ਼ਾ ਉਸ ਦੇ ਵੱਡੇ ਮਹਾਂਨਗਰਾਂ ਤੋਂ ਨਹੀਂ, ਸਗੋਂ ਉਸ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀ ਹਾਲਤ ਤੋਂ ਲਗਾਇਆ ਜਾਂਦਾ ਹੈ। ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਸਭ ਤੋਂ ਬੁਨਿਆਦੀ ਸਹੂਲਤਾਂ, ਸੜਕਾਂ, ਸੀਵਰੇਜ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਸਫ਼ਾਈ, ਪਾਰਕ ਅਤੇ ਹੋਰ ਜਨਤਕ ਸਹੂਲਤਾਂ, ਦੀ ਜ਼ਿੰਮੇਵਾਰੀ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਸਿਰ ਹੁੰਦੀ ਹੈ। ਜੇ ਇਹ ਸੰਸਥਾਵਾਂ ਹੀ ਵਿੱਤੀ ਅਤੇ ਪ੍ਰਸ਼ਾਸਕੀ ਪੱਖੋਂ ਕਮਜ਼ੋਰ ਹੋਣ ਤਾਂ ਵਿਕਾਸ ਦੀ ਪੂਰੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ।

Read More
JUL 30 2026
Article Image

ਟ੍ਰਾਈਸਿਟੀ ਦੇ ਬੁਨਿਆਦੀ ਢਾਂਚੇ ਦੀ ਹਕੀਕਤ

ਕਿਸੇ ਵੀ ਸ਼ਹਿਰ ਦੀ ਪਛਾਣ ਸਿਰਫ਼ ਉੱਚੀਆਂ ਇਮਾਰਤਾਂ, ਆਈ.ਟੀ. ਪਾਰਕਾਂ, ਸ਼ਾਪਿੰਗ ਮਾਲਾਂ ਜਾਂ ਨਵੀਆਂ ਰਿਹਾਇਸ਼ੀ ਟਾਊਨਸ਼ਿਪਾਂ ਨਾਲ ਨਹੀਂ ਬਣਦੀ। ਇੱਕ ਸ਼ਹਿਰ ਉਦੋਂ ਸ਼ਹਿਰ ਕਹਾਉਂਦਾ ਹੈ ਜਦੋਂ ਉਸ ਦੇ ਬੁਨਿਆਦੀ ਢਾਂਚੇ 'ਤੇ ਲੋਕ ਹਰ ਰੋਜ਼ ਭਰੋਸਾ ਕਰ ਸਕਣ। ਭਰੋਸੇਯੋਗ ਬਿਜਲੀ ਸਪਲਾਈ, ਸੁਚਾਰੂ ਸੀਵਰੇਜ ਅਤੇ ਡਰੇਨੇਜ ਪ੍ਰਣਾਲੀ, ਸਮੇਂ ਸਿਰ ਕੂੜਾ ਨਿਪਟਾਰਾ, ਖੱਡਿਆਂ ਤੋਂ ਮੁਕਤ ਸੜਕਾਂ, ਸੁਚੱਜੀ ਆਵਾਜਾਈ ਅਤੇ ਬਰਸਾਤ ਵੇਲੇ ਵੀ ਆਮ ਜ਼ਿੰਦਗੀ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਦੀ ਸਮਰੱਥਾ ਹੀ ਕਿਸੇ ਸ਼ਹਿਰ ਦੇ ਵਿਕਾਸ ਦਾ ਅਸਲ ਪੈਮਾਨਾ ਹੁੰਦੀ ਹੈ। ਇਸ ਹਫ਼ਤੇ ਚੰਡੀਗੜ੍ਹ ਟ੍ਰਾਈਸਿਟੀ ਖੇਤਰ ਖ਼ਾਸ ਕਰਕੇ ਚੰਡੀਗੜ੍ਹ, ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਈ ਬਾਰਿਸ਼ ਨੇ ਇੱਕ ਵਾਰ ਫਿਰ ਇਸ ਪੈਮਾਨੇ ਦੀ ਅਸਲ ਤਸਵੀਰ ਸਾਹਮਣੇ ਰੱਖ ਦਿੱਤੀ।

Read More
JUL 22 2026
Article Image

ਵਿਰੋਧ ਪ੍ਰਦਰਸ਼ਨ, ਨੈਰੇਟਿਵ ਦੀ ਜੰਗ ਅਤੇ ਲੋਕਤੰਤਰ ਦੀ ਕਸੌਟੀ

ਦਿੱਲੀ ਦੇ ਜੰਤਰ-ਮੰਤਰ ਵਿਖੇ ਇਸ ਹਫ਼ਤੇ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਇੱਕ ਵਾਰ ਫਿਰ ਇਹ ਸਵਾਲ ਸਾਹਮਣੇ ਲਿਆ ਖੜ੍ਹਾ ਕੀਤਾ ਹੈ ਕਿ ਅੱਜ ਦੇ ਲੋਕਤੰਤਰ ਵਿੱਚ ਪ੍ਰਦਰਸ਼ਨਾਂ ਦਾ ਅਸਲ ਅਰਥ ਕੀ ਰਹਿ ਗਿਆ ਹੈ। ਕਿਸੇ ਵੀ ਲੋਕਤੰਤਰੀ ਪ੍ਰਣਾਲੀ ਵਿੱਚ ਨਾਗਰਿਕਾਂ ਨੂੰ ਆਪਣੀ ਅਸਹਿਮਤੀ ਪ੍ਰਗਟ ਕਰਨ ਦਾ ਅਧਿਕਾਰ ਹੁੰਦਾ ਹੈ। ਇਹ ਅਧਿਕਾਰ ਲੋਕਤੰਤਰ ਦੀ ਬੁਨਿਆਦੀ ਪਹਿਚਾਣ ਹੈ। ਪਰ ਅੱਜ ਪ੍ਰਦਰਸ਼ਨ ਸਿਰਫ਼ ਸੜਕਾਂ ਜਾਂ ਮੈਦਾਨਾਂ ਤੱਕ ਸੀਮਤ ਨਹੀਂ ਰਹੇ। ਇਹ ਇੱਕੋ ਸਮੇਂ ਮੀਡੀਆ, ਸੋਸ਼ਲ ਮੀਡੀਆ, ਰਾਜਨੀਤਿਕ ਮੰਚਾਂ ਅਤੇ ਡਿਜ਼ਿਟਲ ਪਲੇਟਫਾਰਮਾਂ ਉੱਤੇ ਵੀ ਲੜੇ ਜਾਂਦੇ ਹਨ। ਇਸ ਕਰਕੇ ਅੱਜ ਦੇ ਵਿਰੋਧ ਪ੍ਰਦਰਸ਼ਨ ਕੇਵਲ ਮੰਗਾਂ ਜਾਂ ਮੁੱਦਿਆਂ ਦੀ ਲੜਾਈ ਨਹੀਂ ਰਹੇ, ਸਗੋਂ ਇਹ "ਨੈਰੇਟਿਵ" ਦੀ ਲੜਾਈ ਵੀ ਬਣ ਚੁੱਕੇ ਹਨ।

Read More
JUL 16 2026
Article Image

ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦਾ ਵਧਦਾ ਬੋਝ: ਇਲਾਜ ਨਹੀਂ, ਬਚਾਅ ਬਣੇ ਪਹਿਲੀ ਤਰਜੀਹ

ਭਾਰਤ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਕਾਫ਼ੀ ਤਰੱਕੀ ਕੀਤੀ ਹੈ। ਆਧੁਨਿਕ ਇਲਾਜ, ਨਵੀਆਂ ਤਕਨੀਕਾਂ ਅਤੇ ਬਿਹਤਰ ਸਿਹਤ ਸਹੂਲਤਾਂ ਨੇ ਲੋਕਾਂ ਦੀ ਔਸਤ ਉਮਰ ਵਿੱਚ ਵਾਧਾ ਕੀਤਾ ਹੈ। ਪਰ ਇਸ ਤਰੱਕੀ ਦੇ ਨਾਲ-ਨਾਲ ਇੱਕ ਅਜਿਹੀ ਚੁਣੌਤੀ ਵੀ ਤੇਜ਼ੀ ਨਾਲ ਵਧ ਰਹੀ ਹੈ, ਜੋ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਕਾਰਨ ਹੌਲੀ-ਹੌਲੀ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਸ਼ੂਗਰ, ਮੋਟਾਪਾ, ਉੱਚ ਰਕਤਚਾਪ, ਦਿਲ ਦੀਆਂ ਬਿਮਾਰੀਆਂ, ਮਾਨਸਿਕ ਤਣਾਅ ਅਤੇ ਡਿਪਰੈਸ਼ਨ ਵਰਗੀਆਂ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਅੱਜ ਦੇਸ਼ ਲਈ ਗੰਭੀਰ ਸਿਹਤ ਸੰਕਟ ਬਣਦੀਆਂ ਜਾ ਰਹੀਆਂ ਹਨ। ਚਿੰਤਾ ਦੀ ਗੱਲ ਇਹ ਹੈ ਕਿ ਹੁਣ ਇਹ ਬਿਮਾਰੀਆਂ ਸਿਰਫ਼ ਵੱਡੀ ਉਮਰ ਦੇ ਲੋਕਾਂ ਤੱਕ ਸੀਮਤ ਨਹੀਂ ਰਹੀਆਂ, ਸਗੋਂ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਤੇਜ਼ੀ ਨਾਲ ਵਧ ਰਹੀਆਂ ਹਨ।

Read More
JUL 08 2026
Article Image

ਸੜਕ ਸੁਰੱਖਿਆ ਸਿਰਫ਼ ਸਖ਼ਤ ਕਾਨੂੰਨਾਂ ਨਾਲ ਨਹੀਂ, ਨੈਤਿਕ ਜ਼ਿੰਮੇਵਾਰੀ ਨਾਲ ਯਕੀਨੀ ਬਣੇਗੀ

ਭਾਰਤ ਵਿੱਚ ਹਰ ਮਹੀਨੇ ਹਜ਼ਾਰਾਂ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਬੈਠਦੇ ਹਨ, ਜਦਕਿ ਲੱਖਾਂ ਲੋਕ ਗੰਭੀਰ ਸੱਟਾਂ ਅਤੇ ਸਥਾਈ ਅਪਾਹਜਤਾ ਦਾ ਸ਼ਿਕਾਰ ਹੁੰਦੇ ਹਨ। ਸਰਕਾਰਾਂ ਨੇ ਟ੍ਰੈਫਿਕ ਨਿਯਮ ਸਖ਼ਤ ਕੀਤੇ, ਜੁਰਮਾਨੇ ਵਧਾਏ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਹਾਦਸਿਆਂ ਦੀ ਗਿਣਤੀ ਵਿੱਚ ਉਮੀਦ ਅਨੁਸਾਰ ਕਮੀ ਨਹੀਂ ਆਈ। ਇਸ ਦਾ ਸਿੱਧਾ ਮਤਲਬ ਹੈ ਕਿ ਸੜਕ ਸੁਰੱਖਿਆ ਸਿਰਫ਼ ਕਾਨੂੰਨ ਸਖ਼ਤ ਕਰਨ ਨਾਲ ਯਕੀਨੀ ਨਹੀਂ ਬਣ ਸਕਦੀ। ਇਸ ਲਈ ਬੁਨਿਆਦੀ ਢਾਂਚੇ, ਡਰਾਈਵਰ ਸਿਖਲਾਈ, ਵਾਹਨਾਂ ਦੀ ਸੁਰੱਖਿਆ, ਐਮਰਜੈਂਸੀ ਮੈਡੀਕਲ ਸੇਵਾਵਾਂ, ਪ੍ਰਭਾਵਸ਼ਾਲੀ ਲਾਗੂਕਰਨ ਅਤੇ ਲੋਕ-ਕੇਂਦਰਿਤ ਆਵਾਜਾਈ ਨੀਤੀਆਂ 'ਤੇ ਇੱਕੋ ਜਿਹਾ ਧਿਆਨ ਦੇਣਾ ਪਵੇਗਾ।

Read More
JUL 02 2026
Article Image

ਬਦਲਦੇ ਸਮਿਆਂ ਵਿੱਚ ਪਰਿਵਾਰਕ ਰਿਸ਼ਤੇ: ਉਮੀਦਾਂ, ਸਮਝ ਅਤੇ ਵਿਅਕਤੀਤਵ ਦੇ ਵਿਕਾਸ ਦੀ ਯਾਤਰਾ

ਪਰਿਵਾਰ ਮਨੁੱਖੀ ਜੀਵਨ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਸੰਸਥਾ ਹੁੰਦੀ ਹੈ। ਇੱਥੇ ਹੀ ਮਨੁੱਖ ਪਿਆਰ, ਸਹਿਯੋਗ, ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦੇ ਅਰਥ ਸਿੱਖਦਾ ਹੈ। ਪਰਿਵਾਰਕ ਰਿਸ਼ਤੇ ਸਿਰਫ਼ ਇਕੱਠੇ ਰਹਿਣ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਇਹ ਮਨੁੱਖ ਦੇ ਮਿਜ਼ਾਜ, ਸੋਚ ਅਤੇ ਵਿਅਕਤੀਤਵ ਨੂੰ ਗਢਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮੇਂ ਦੇ ਨਾਲ ਇਹ ਰਿਸ਼ਤੇ ਬਦਲਦੇ ਵੀ ਰਹਿੰਦੇ ਹਨ। ਪਿਛਲੀਆਂ ਪੀੜ੍ਹੀਆਂ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਨੂੰ ਵੇਖਿਆ ਜਾਵੇ ਤਾਂ ਪਰਿਵਾਰਕ ਰਿਸ਼ਤਿਆਂ ਦੇ ਤਰੀਕਿਆਂ, ਉਮੀਦਾਂ ਅਤੇ ਭੂਮਿਕਾਵਾਂ ਵਿੱਚ ਕਈ ਤਬਦੀਲੀਆਂ ਹੋਈਆਂ ਹਨ।

Read More
JUN 18 2026
Article Image

ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਫ਼ਵਾਹਾਂ ਦਾ ਖ਼ਤਰਾ

ਸੂਚਨਾ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਫੇਸਬੁੱਕ, ਵਟਸਐਪ, ਐਕਸ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਮਾਧਿਅਮਾਂ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਬਹੁਤ ਆਸਾਨ ਅਤੇ ਤੇਜ਼ ਬਣਾ ਦਿੱਤਾ ਹੈ। ਅੱਜ ਕੋਈ ਵੀ ਘਟਨਾ ਵਾਪਰਨ ਤੋਂ ਕੁਝ ਮਿੰਟਾਂ ਵਿੱਚ ਹੀ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਇਹ ਤਕਨਾਲੋਜੀ ਜਿੱਥੇ ਲੋਕਾਂ ਨੂੰ ਜੋੜਨ, ਗਿਆਨ ਵਧਾਉਣ ਅਤੇ ਜਾਗਰੂਕਤਾ ਫੈਲਾਉਣ ਦਾ ਮਹੱਤਵਪੂਰਨ ਸਾਧਨ ਬਣੀ ਹੈ, ਉੱਥੇ ਇਸ ਦੇ ਨਾਲ ਇੱਕ ਵੱਡਾ ਖ਼ਤਰਾ ਵੀ ਜੁੜਿਆ ਹੋਇਆ ਹੈ—ਅਫ਼ਵਾਹਾਂ ਅਤੇ ਗਲਤ ਜਾਣਕਾਰੀ ਦਾ ਬੇਰੋਕ-ਟੋਕ ਪ੍ਰਸਾਰ। ਪਹਿਲਾਂ ਅਫ਼ਵਾਹਾਂ ਕਿਸੇ ਪਿੰਡ, ਮੁਹੱਲੇ ਜਾਂ ਸੀਮਤ ਖੇਤਰ ਤੱਕ ਹੀ ਰਹਿੰਦੀਆਂ ਸਨ।

Read More
JUN 03 2026
Article Image

ਪਹਾੜਾਂ ਵਿੱਚ ਟ੍ਰੈਫਿਕ ਜਾਮ ਦਾ ਸੰਕਟ

ਪਹਾੜ ਹਮੇਸ਼ਾ ਤੋਂ ਕੁਦਰਤ ਦੀ ਸ਼ਾਂਤੀ, ਸੁੰਦਰਤਾ ਅਤੇ ਸਾਦਗੀ ਦੇ ਪ੍ਰਤੀਕ ਰਹੇ ਹਨ। ਲੋਕ ਸ਼ਹਿਰਾਂ ਦੀ ਭੱਜ-ਦੌੜ, ਪ੍ਰਦੂਸ਼ਣ ਅਤੇ ਭੀੜ-ਭੜਾਕੇ ਤੋਂ ਬਚਣ ਲਈ ਪਹਾੜਾਂ ਵੱਲ ਜਾਂਦੇ ਹਨ। ਪਰ ਅੱਜ ਹਾਲਾਤ ਇੰਨੇ ਬਦਲ ਚੁੱਕੇ ਹਨ ਕਿ ਕਈ ਪਹਾੜੀ ਇਲਾਕਿਆਂ ਵਿੱਚ ਸੈਲਾਨੀਆਂ ਨੂੰ ਕੁਦਰਤ ਨਾਲੋਂ ਵੱਧ ਟ੍ਰੈਫਿਕ ਜਾਮ ਦੇ ਦਰਸ਼ਨ ਹੁੰਦੇ ਹਨ। ਕਈ ਵਾਰ ਸੜਕਾਂ ਉੱਤੇ 8 ਤੋਂ 10 ਘੰਟਿਆਂ ਤੱਕ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਕੁਦਰਤ ਦੀ ਗੋਦ ਵਿੱਚ ਸੁਕੂਨ ਲੱਭਣ ਨਿਕਲੇ ਲੋਕ ਆਪਣਾ ਵੱਡਾ ਸਮਾਂ ਜਾਮ ਵਿੱਚ ਫਸ ਕੇ ਬਿਤਾਉਂਦੇ ਹਨ। ਇਹ ਸਿਰਫ਼ ਆਵਾਜਾਈ ਦੀ ਸਮੱਸਿਆ ਨਹੀਂ, ਸਗੋਂ ਇਹ ਦਰਸਾਉਂਦਾ ਹੈ ਕਿ ਪਹਾੜੀ ਖੇਤਰਾਂ ਵਿੱਚ ਵਿਕਾਸ ਅਤੇ ਸੈਰ-ਸਪਾਟੇ ਨੂੰ ਲੈ ਕੇ ਵਧੇਰੇ ਦੂਰਅੰਦੇਸ਼ੀ ਅਤੇ ਯੋਜਨਾਬੱਧ ਸੋਚ ਦੀ ਲੋੜ ਹੈ।

Read More
MAY 28 2026
Article Image

ਗੁੰਮ ਹੋ ਰਹੀ ਕੁਦਰਤੀ ਛਾਂ

ਇੱਕ ਵੱਡੀ ਵਿਡੰਬਨਾ ਹੈ ਕਿ ਜਿੰਨੇ ਆਧੁਨਿਕ ਸਾਡੇ ਸ਼ਹਿਰ ਹੁੰਦੇ ਜਾ ਰਹੇ ਹਨ, ਉਨ੍ਹਾਂ ਵਿੱਚ ਮਨੁੱਖ ਲਈ ਆਰਾਮ ਨਾਲ ਰਹਿਣਾ ਉਨਾ ਹੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦੁਪਹਿਰ ਵੇਲੇ ਸੜਕਾਂ ਅੱਗ ਵਾਂਗ ਤਪਦੀਆਂ ਹਨ, ਕੰਕਰੀਟ ਦੀਆਂ ਕੰਧਾਂ ਸ਼ਾਮ ਹੋਣ ਤੋਂ ਬਾਅਦ ਵੀ ਗਰਮੀ ਛੱਡਦੀਆਂ ਰਹਿੰਦੀਆਂ ਹਨ ਅਤੇ ਘਰੋਂ ਬਾਹਰ ਨਿਕਲਣਾ ਇੱਕ ਆਮ ਗੱਲ ਦੀ ਥਾਂ ਸਹਿਣਸ਼ਕਤੀ ਦੀ ਅਜਮਾਇਸ਼ ਜਿਹਾ ਲੱਗ ਰਿਹਾ ਹੈ। ਸ਼ਹਿਰ ਅਜਿਹੇ ਸਥਾਨ ਬਣ ਰਹੇ ਹਾਂ ਜਿੱਥੇ ਮਨੁੱਖੀ ਜੀਵਨ ਅਤੇ ਸੁਖ-ਸੁਵਿਧਾ ਹੌਲੀ-ਹੌਲੀ ਪਿੱਛੇ ਛੁੱਟ ਰਹੀ ਹੈ। ਗਰਮੀਆਂ ਵਿੱਚ ਤਾਪਮਾਨ ਦੇ ਲਗਾਤਾਰ ਵਧਣ ਨਾਲ ਨਾਲ ਬਿਜਲੀ ਦੀ ਲੋਡਸ਼ੈਡਿੰਗ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ। ਕਈ ਇਲਾਕਿਆਂ ਵਿੱਚ ਘਰ ਅਜਿਹੇ ਗਰਮੀ ਦੇ ਜਾਲ ਬਣ ਜਾਂਦੇ ਹਨ ਜਿੱਥੇ ਨਾ ਠੀਕ ਹਵਾ ਆਉਂਦੀ ਹੈ, ਨਾ ਛਾਂ ਮਿਲਦੀ ਹੈ ਅਤੇ ਨਾ ਹੀ ਆਰਾਮ। ਕੁਦਰਤੀ ਛਾਂ ਅਤੇ ਦਰੱਖ਼ਤਾਂ ਦੀ ਘਾਟ ਕਾਰਨ ਲੋਕ ਪੂਰੀ ਤਰ੍ਹਾਂ ਏਅਰ ਕੰਡੀਸ਼ਨਰ ਅਤੇ ਪੱਖਿਆਂ ’ਤੇ ਨਿਰਭਰ ਹੋ ਰਹੇ ਹਨ, ਪਰ ਜਦੋਂ ਬਿਜਲੀ ਹੀ ਨਾ ਹੋਵੇ ਤਾਂ ਇਹ ਸਾਰੀ ਸਹੂਲਤ ਬੇਅਸਰ ਬਣ ਜਾਂਦੀ ਹੈ।

Read More
MAY 21 2026
Article Image

ਬਦਲਦੇ ਆਰਥਿਕ ਹਾਲਾਤ ਅਤੇ ਵਧਦੀ ਲਾਗਤ

ਪਿਛਲੇ ਕੁਝ ਸਾਲਾਂ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਬਦਲਾਅ ਸਪੱਸ਼ਟ ਤੌਰ ‘ਤੇ ਮਹਿਸੂਸ ਕੀਤਾ ਗਿਆ ਹੈ, ਜਿਸ ਬਾਰੇ ਚਰਚਾ ਲਗਭਗ ਹਰ ਘਰ ਵਿੱਚ ਹੁੰਦੀ ਹੈ, ਰੋਜ਼ਾਨਾ ਖਰਚਾਂ ਵਿੱਚ ਵਾਧਾ। ਘਰੇਲੂ ਖਰਚੇ, ਜਿਨ੍ਹਾਂ ਨੂੰ ਕਦੇ ਇੱਕ ਨਿਸ਼ਚਿਤ ਆਮਦਨ ਅੰਦਰ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਸੀ, ਹੁਣ ਕਈ ਪਰਿਵਾਰਾਂ ਲਈ ਯੋਜਨਾਬੰਦੀ ਅਤੇ ਸਾਵਧਾਨੀ ਦੀ ਮੰਗ ਕਰਦੇ ਹਨ। ਰਸੋਈ ਦਾ ਖਰਚ, ਬੱਚਿਆਂ ਦੀ ਸਿੱਖਿਆ, ਸਿਹਤ ਸੇਵਾਵਾਂ, ਆਵਾਜਾਈ, ਘਰ ਦਾ ਕਿਰਾਇਆ, ਬਿਜਲੀ-ਪਾਣੀ ਦੇ ਬਿੱਲ ਅਤੇ ਹੋਰ ਜ਼ਰੂਰੀ ਲੋੜਾਂ ਦਾ ਖਰਚ ਵਧਣ ਕਾਰਨ ਲੋਕ ਆਪਣੇ ਮਹੀਨਾਵਾਰ ਬਜਟ ਨੂੰ ਨਵੇਂ ਤਰੀਕੇ ਨਾਲ ਦੇਖਣ ਲਈ ਮਜਬੂਰ ਹੋਏ ਹਨ।

Read More
MAY 14 2026
Article Image

ਨੀਟ ਪੇਪਰ ਲੀਕ: ਸਿਰਫ਼ ਪ੍ਰੀਖਿਆ ਦਾ ਨਹੀਂ, ਪੂਰੀ ਪੀੜ੍ਹੀ ਦੇ ਭਵਿੱਖ ਦਾ ਸਵਾਲ

ਨੀਟ ਪੇਪਰ ਲੀਕ ਦਾ ਮਾਮਲਾ ਸਿਰਫ਼ ਇੱਕ ਪ੍ਰਤੀਯੋਗੀ ਪ੍ਰੀਖਿਆ ਵਿੱਚ ਹੋਈ ਗੜਬੜ ਦਾ ਮੁੱਦਾ ਨਹੀਂ ਹੈ, ਸਗੋਂ ਇਹ ਦੇਸ਼ ਦੇ ਲੱਖਾਂ ਨੌਜਵਾਨਾਂ ਦੀ ਮਿਹਨਤ, ਉਨ੍ਹਾਂ ਦੇ ਭਵਿੱਖ ਅਤੇ ਪੂਰੀ ਪ੍ਰਣਾਲੀ ਉੱਤੇ ਭਰੋਸੇ ਨਾਲ ਜੁੜਿਆ ਗੰਭੀਰ ਸਵਾਲ ਹੈ। ਜਦੋਂ ਕਿਸੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਹੁੰਦੇ ਹਨ, ਤਾਂ ਇਸ ਦਾ ਪ੍ਰਭਾਵ ਸਿਰਫ਼ ਨਤੀਜਿਆਂ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਉਹਨਾਂ ਵਿਦਿਆਰਥੀਆਂ ਦੇ ਮਨੋਬਲ ‘ਤੇ ਵੀ ਹੁੰਦਾ ਹੈ ਜੋ ਸਾਲਾਂ ਤੱਕ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇੱਕ ਸੁਪਨੇ ਨੂੰ ਪੂਰਾ ਕਰਨ ਲਈ ਸਮਰਪਿਤ ਕਰਦੇ ਹਨ। ਦੇਸ਼ ਭਰ ਵਿੱਚ ਲੱਖਾਂ ਵਿਦਿਆਰਥੀ ਡਾਕਟਰ ਬਣਨ ਦੀ ਆਸ ਰੱਖਦੇ ਸਖ਼ਤ ਮਿਹਨਤ ਕਰਦੇ ਹਨ।

Read More
MAY 06 2026
Article Image

ਬਦਲਦੇ ਪਰਿਵਾਰਕ ਢਾਂਚੇ ਨਾਲ ਉਭਰਦੀਆਂ ਚੁਣੌਤੀਆਂ

ਪਰਿਵਾਰਕ ਜੀਵਨ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ। ਸਮੇਂ ਦੇ ਨਾਲ-ਨਾਲ ਘਰਾਂ ਦੀ ਬਣਤਰ, ਸੋਚ-ਵਿਚਾਰ ਅਤੇ ਉਮੀਦਾਂ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ। ਸਮਾਜਿਕ ਬਦਲਾਅ, ਆਰਥਿਕ ਦਬਾਅ, ਸਿੱਖਿਆ ਦਾ ਵਾਧਾ ਅਤੇ ਨਵੀਆਂ ਵਿਚਾਰਧਾਰਾਵਾਂ ਨਾਲ ਘਰ ਦੇ ਮਾਹੌਲ ਨੂੰ ਨਵਾਂ ਰੂਪ ਮਿਲਦਾ ਹੈ। ਜਿਹੜੀ ਜੀਵਨ-ਸ਼ੈਲੀ ਪਹਿਲਾਂ ਸਥਿਰ ਮੰਨੀ ਜਾਂਦੀ ਸੀ, ਉਹ ਲਗਾਤਾਰ ਬਦਲ ਰਹੀ ਹੈ। ਇਹ ਬਦਲਾਅ ਕਈ ਪੱਖਾਂ ਤੋਂ ਤਰੱਕੀ ਦੀ ਨਿਸ਼ਾਨੀ ਹੈ, ਪਰ ਇਸ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹਨ, ਖਾਸ ਕਰਕੇ ਇਹ ਕਿ ਘਰ ਦੇ ਮੈਂਬਰ ਕਿਵੇਂ ਗੱਲਬਾਤ ਕਰਦੇ ਹਨ, ਅਸਹਿਮਤੀਆਂ ਨੂੰ ਕਿਵੇਂ ਸੁਲਝਾਉਂਦੇ ਹਨ ਅਤੇ ਅਗਲੀ ਪੀੜ੍ਹੀ ਲਈ ਕਿਹੋ ਜਿਹਾ ਮਾਹੌਲ ਤਿਆਰ ਕਰਦੇ ਹਨ। ਅੱਜ ਦੇ ਘਰਾਂ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਦਾ ਮਿਲਾਪ ਆਮ ਗੱਲ ਹੈ।

Read More
APR 16 2026
Article Image

ਕੌਸ਼ਲ ਭਾਰਤ ਦੀ ਚੁਣੌਤੀ: ਨੌਕਰੀਆਂ ਦੀ ਘਾਟ

ਭਾਰਤ ਵਿੱਚ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਦੇਣ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਦੇਸ਼ ਇਹ ਹੈ ਕਿ ਨੌਜਵਾਨ ਸਿਰਫ਼ ਪੜ੍ਹੇ-ਲਿਖੇ ਹੀ ਨਾ ਰਹਿ ਜਾਣ, ਸਗੋਂ ਉਹ ਅਜਿਹੇ ਹੁਨਰ ਵੀ ਸਿੱਖਣ ਜੋ ਉਨ੍ਹਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ। ਕਾਗਜ਼ਾਂ ’ਤੇ ਇਹ ਯਤਨ ਕਾਫ਼ੀ ਸਫਲ ਦਿਖਾਈ ਦਿੰਦਾ ਹੈ ਕਿਉਂਕਿ ਹਰ ਸਾਲ ਹਜ਼ਾਰਾਂ ਵਿਦਿਆਰਥੀ ਸਿਖਲਾਈ ਹਾਸਲ ਕਰਦੇ ਹਨ ਅਤੇ ਪ੍ਰਮਾਣ ਪੱਤਰ ਲੈਂਦੇ ਹਨ। ਪਰ ਜਦੋਂ ਅਸੀਂ ਇਸ ਨੂੰ ਜ਼ਮੀਨੀ ਹਕੀਕਤ ਨਾਲ ਜੋੜ ਕੇ ਵੇਖਦੇ ਹਾਂ ਤਾਂ ਇੱਕ ਵੱਡੀ ਗੁੰਝਲ ਸਾਹਮਣੇ ਆਉਂਦੀ ਹੈ, ਕੌਸ਼ਲ ਤਾਂ ਮਿਲ ਰਿਹਾ ਹੈ, ਪਰ ਨੌਕਰੀਆਂ ਅਜੇ ਵੀ ਘੱਟ ਹਨ।

Read More
APR 09 2026
Article Image

ਵਧਦਾ ਟ੍ਰੈਫਿਕ ਤੇ ਪ੍ਰਦੂਸ਼ਣ: ਸ਼ਹਿਰਾਂ ਲਈ ਇਕ ਚੁਣੌਤੀ

ਅੱਜ ਦੇ ਤੇਜ਼ੀ ਨਾਲ ਬਦਲਦੇ ਸ਼ਹਿਰੀ ਜੀਵਨ ਵਿੱਚ ਟ੍ਰੈਫਿਕ ਜਾਮ ਅਤੇ ਵਧਦਾ ਪ੍ਰਦੂਸ਼ਣ ਇੱਕ ਅਜਿਹੀ ਹਕੀਕਤ ਬਣ ਚੁੱਕੇ ਹਨ, ਜਿਨ੍ਹਾਂ ਤੋਂ ਲਗਭਗ ਹਰ ਨਾਗਰਿਕ ਰੋਜ਼ਾਨਾ ਰੂਬਰੂ ਹੁੰਦਾ ਹੈ। ਸਵੇਰੇ ਦਫ਼ਤਰ ਜਾਂ ਸਕੂਲ ਜਾਂਦੇ ਸਮੇਂ ਸੜਕਾਂ ‘ਤੇ ਵਾਹਨਾਂ ਦੀ ਲੰਮੀ ਲਾਈਨ, ਹਾਰਨਾਂ ਦੀ ਲਗਾਤਾਰ ਗੂੰਜ ਅਤੇ ਹਵਾ ਵਿੱਚ ਰਲਿਆ ਹੋਇਆ ਧੂੰਆ ਇੱਕ ਆਮ ਦ੍ਰਿਸ਼ ਬਣ ਗਿਆ ਹੈ। ਸ਼ਾਮ ਦੇ ਵੇਲੇ ਇਹ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ, ਜਦੋਂ ਵਾਪਸੀ ਕਰਦੇ ਵਾਹਨਾਂ ਦੀ ਭੀੜ ਨਾਲ ਸੜਕਾਂ ਭਰ ਜਾਂਦੀਆਂ ਹਨ। ਇਹ ਦ੍ਰਿਸ਼ ਸਿਰਫ਼ ਕਿਸੇ ਇੱਕ ਸ਼ਹਿਰ ਤੱਕ ਸੀਮਿਤ ਨਹੀਂ, ਸਗੋਂ ਵੱਡੇ ਅਤੇ ਛੋਟੇ ਦੋਵੇਂ ਕਿਸਮ ਦੇ ਸ਼ਹਿਰਾਂ ਵਿਚ ਨਜ਼ਰ ਆਉਂਦਾ ਹੈ। ਇਹ ਸਮੱਸਿਆ ਹੌਲੀ-ਹੌਲੀ ਬਣੀ ਹੈ, ਜਿਸ ਵਿੱਚ ਸਾਡੀ ਜੀਵਨ ਸ਼ੈਲੀ, ਆਰਥਿਕ ਵਿਕਾਸ ਅਤੇ ਯੋਜਨਾਬੰਦੀ ਦੇ ਤਰੀਕੇ ਸਾਰੇ ਸ਼ਾਮਲ ਹਨ।

Read More
APR 02 2026
Article Image

ਬਜ਼ੁਰਗਾਂ ਦਾ ਸਤਕਾਰ: ਸੰਵੇਦਨਸ਼ੀਲ ਸਮਾਜ ਦੀ ਅਸਲੀ ਪਹਿਚਾਣ

ਕਿਸੇ ਵੀ ਸਮਾਜ ਦੀ ਅਸਲੀ ਪਛਾਣ ਉਸਦੀ ਇਮਾਰਤਾਂ ਦੀ ਉਚਾਈ ਜਾਂ ਤਕਨੀਕੀ ਤਰੱਕੀ ਨਾਲ ਨਹੀਂ ਹੁੰਦੀ, ਬਲਕਿ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਆਪਣੇ ਵੱਡੇ ਬਜ਼ੁਰਗਾਂ ਨਾਲ ਕਿੰਨਾ ਆਦਰ ਅਤੇ ਸਤਿਕਾਰ ਨਾਲ ਪੇਸ਼ ਆਉਂਦਾ ਹੈ। ਬਜ਼ੁਰਗ ਸਿਰਫ਼ ਆਪਣੇ ਪਰਿਵਾਰਾਂ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਉਨ੍ਹਾਂ ਦੀ ਇਹ ਅਹਿਮ ਭੂਮਿਕਾ ਹੌਲੀ-ਹੌਲੀ ਘਟਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਵੀ ਅਣਡਿੱਠਾ ਕੀਤਾ ਜਾ ਰਿਹਾ ਹੈ।

Read More
MAR 28 2026
Article Image

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦਾ ਇਤਿਹਾਸ

ਹਿਮਾਚਲ ਪ੍ਰਦੇਸ਼ ਦਾ ਊਨਾ ਜ਼ਿਲ੍ਹਾ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਬਹੁਤ ਹੀ ਧਨਾਢ ਰਹਿਆ ਹੈ। ਇਹ ਇਲਾਕਾ ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਅਤੇ ਪਹਾੜੀ ਸੱਭਿਆਚਾਰ ਦੇ ਮਿਲਾਪ ਦਾ ਕੇਂਦਰ ਬਣਿਆ ਰਹਿਆ ਹੈ। ਸਵਾਂ (Swan) ਦਰਿਆ ਦੇ ਕਿਨਾਰੇ ਵਸਿਆ ਊਨਾ ਵਪਾਰ, ਆਸਥਾ ਅਤੇ ਪ੍ਰਸ਼ਾਸਨ ਦਾ ਮਹੱਤਵਪੂਰਨ ਕੇਂਦਰ ਰਹਿਆ ਹੈ।

Read More
MAR 25 2026
Article Image

ਇੰਧਨ ‘ਤੇ ਕਰ: ਆਮਦਨ ਦਾ ਸਾਧਨ ਜਾਂ ਜਨਤਾ ‘ਤੇ ਬੋਝ?

ਇੰਧਨ ‘ਤੇ ਲੱਗਣ ਵਾਲਾ ਕਰ ਲੰਮੇ ਸਮੇਂ ਤੋਂ ਸਰਕਾਰਾਂ ਲਈ ਆਮਦਨ ਇਕੱਠੀ ਕਰਨ ਦਾ ਸਭ ਤੋਂ ਆਸਾਨ ਅਤੇ ਭਰੋਸੇਮੰਦ ਸਾਧਨ ਰਿਹਾ ਹੈ। ਪੈਟਰੋਲ, ਡੀਜ਼ਲ ਅਤੇ ਐਲਪੀਜੀ ਵਰਗੇ ਉਤਪਾਦਾਂ ‘ਤੇ ਟੈਕਸ ਲਗਾਉਣਾ ਸੌਖਾ ਹੈ, ਕਿਉਂਕਿ ਇਹਨਾਂ ਦੀ ਖਪਤ ਵਿਆਪਕ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ, ਜਿੱਥੇ ਸਰਕਾਰੀ ਖਰਚੇ—ਜਿਵੇਂ ਕਿ ਬੁਨਿਆਦੀ ਢਾਂਚਾ, ਸਿਹਤ, ਸਿੱਖਿਆ ਅਤੇ ਸਮਾਜਿਕ ਭਲਾਈ—ਲਗਾਤਾਰ ਵਧ ਰਹੇ ਹਨ, ਇੰਧਨ ਕਰ ਇੱਕ ਮੁੱਖ ਆਮਦਨੀ ਸਰੋਤ ਬਣ ਜਾਂਦਾ ਹੈ। ਪਰ ਅੱਜ ਦੇ ਬਦਲਦੇ ਆਰਥਿਕ ਅਤੇ ਵਿਸ਼ਵ ਪੱਧਰੀ ਹਾਲਾਤਾਂ ਵਿੱਚ ਇਹ ਸਵਾਲ ਉੱਠਦਾ ਹੈ ਕਿ ਇਹ ਕਰ ਵਾਜਬ ਹੱਦਾਂ ਵਿੱਚ ਹੈ ਜਾਂ ਇਹ ਆਮ ਲੋਕਾਂ ਲਈ ਬੋਝ ਬਣ ਚੁੱਕਾ ਹੈ?

Read More
MAR 19 2026
Article Image

ਵਿਸ਼ਵ ਵਿੱਚ ਸ਼ਾਂਤੀ ਦੀ ਲੋੜ

ਹਰ ਸਦੀ ਵਿੱਚ ਮਨੁੱਖਤਾ ਨੇ ਸੰਘਰਸ਼ ਦੇ ਨਤੀਜਿਆਂ ਦਾ ਸਾਹਮਣਾ ਕੀਤਾ ਹੈ। ਜੰਗਾਂ ਨੇ ਸਰਹੱਦਾਂ ਨੂੰ ਬਦਲਿਆ, ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਅਤੇ ਸਮਾਜਾਂ ਉੱਤੇ ਡੂੰਘੇ ਜਖ਼ਮ ਛੱਡੇ ਹਨ। ਅੱਜ ਦਾ ਸੰਸਾਰ ਪਹਿਲਾਂ ਨਾਲੋਂ ਕਈ ਗੁਣਾ ਵੱਧ ਆਰਥਿਕ, ਤਕਨੀਕੀ ਅਤੇ ਸਮਾਜਿਕ ਤੌਰ ਤੇ ਪਰਸਪਰ ਜੁੜਿਆ ਹੋਇਆ ਹੈ। ਕਿਸੇ ਇੱਕ ਖੇਤਰ ਵਿੱਚ ਹੋਣ ਵਾਲੀ ਘਟਨਾ ਦਾ ਅਸਰ ਬੇਹੱਦ ਤੇਜ਼ੀ ਨਾਲ ਦੂਰ-ਦੂਰ ਤੱਕ ਪਹੁੰਚਦਾ ਹੈ ਅਤੇ ਹਜ਼ਾਰਾਂ ਮੀਲ ਦੂਰ ਰਹਿੰਦੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ ਦੀ ਹਕੀਕਤ ਵਿੱਚ ਸ਼ਾਂਤੀ ਸਾਂਝੀ ਵਿਸ਼ਵ ਚਿੰਤਾ ਬਣ ਚੁਕੀ ਹੈ ਜੋ ਰੋਜ਼ਾਨਾ ਦੀ ਜ਼ਿੰਦਗੀ ਨੂੰ ਵੀ ਅਸਰ ਕਰਦੀ ਹੈ।

Read More
MAR 12 2026
Article Image

ਬਦਲਦੇ ਸਮਿਆਂ ਵਿੱਚ ਪਰਿਵਾਰਕ ਰਿਸ਼ਤੇ: ਉਮੀਦਾਂ, ਸਮਝ ਅਤੇ ਵਿਅਕਤੀਤਵ ਦੇ ਵਿਕਾਸ ਦੀ ਯਾਤਰਾ

ਪਰਿਵਾਰ ਮਨੁੱਖੀ ਜੀਵਨ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਸੰਸਥਾ ਹੁੰਦੀ ਹੈ। ਇੱਥੇ ਹੀ ਮਨੁੱਖ ਪਿਆਰ, ਸਹਿਯੋਗ, ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦੇ ਅਰਥ ਸਿੱਖਦਾ ਹੈ। ਪਰਿਵਾਰਕ ਰਿਸ਼ਤੇ ਸਿਰਫ਼ ਇਕੱਠੇ ਰਹਿਣ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਇਹ ਮਨੁੱਖ ਦੇ ਮਿਜ਼ਾਜ, ਸੋਚ ਅਤੇ ਵਿਅਕਤੀਤਵ ਨੂੰ ਗਢਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮੇਂ ਦੇ ਨਾਲ ਇਹ ਰਿਸ਼ਤੇ ਬਦਲਦੇ ਵੀ ਰਹਿੰਦੇ ਹਨ। ਪਿਛਲੀਆਂ ਪੀੜ੍ਹੀਆਂ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਨੂੰ ਵੇਖਿਆ ਜਾਵੇ ਤਾਂ ਪਰਿਵਾਰਕ ਰਿਸ਼ਤਿਆਂ ਦੇ ਤਰੀਕਿਆਂ, ਉਮੀਦਾਂ ਅਤੇ ਭੂਮਿਕਾਵਾਂ ਵਿੱਚ ਕਈ ਤਬਦੀਲੀਆਂ ਹੋਈਆਂ ਹਨ।

Read More
_Footer