ਪੰਜਾਬ ਨੂੰ ਆਦਿਵਾਸੀ ਖੇਤਰ ਬਣਾ ਧਰਨ ਤੋਂ ਰੋਕਣ ਦਾ ਹੋਕਾ ਦੇਵੇਗੀ 28 ਜੂਨ ਨੂੰ ਹੋ ਰਹੀ ਕਨਵੈਨਸ਼ਨ

ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਜਨਤਕ ਜਮਹੂਰੀ, ਲੋਕ ਪੱਖੀ ਸੰਸਥਾਵਾਂ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਪਿੰਡਾਂ ਅੰਦਰ ਦੇਸ਼ ਭਗਤ ਸੰਗਰਾਮੀਆਂ ਦੇ ਸਮਾਗਮ ਕਰਦੀਆਂ ਯਾਦਗਾਰ ਕਮੇਟੀਆਂ ਨੂੰ ਚਿੱਠੀਆਂ ਰਾਹੀਂ ਅਤੇ ਜਨਤਕ ਅਪੀਲ ਕੀਤੀ ਉਸਦਾ ਸਮੂਹ ਕਮੇਟੀਆਂ ਨੇ ਉਤਸ਼ਾਹਜਨਕ ਹੁੰਗਾਰਾ ਭਰਿਆ ਹੈ।

ਲੋਕ ਮਸਲਿਆਂ, ਜਮਹੂਰੀ ਮੁੱਦਿਆਂ ਅਤੇ ਆਦਿਵਾਸੀਆਂ ਉਪਰ ਹੋ ਰਹੇ ਬੇਤਹਾਸ਼ਾ ਜ਼ੁਲਮ, ਉਜਾੜੇ, ਕਤਲੋਗਾਰਦ ਅਤੇ ਗ੍ਰਹਿ ਮੰਤਰੀ ਦੇ ਤਾਰੀਖ਼ ਮਿਥਕੇ ਕਮਿਊਨਿਸਟ ਇਨਕਲਾਬੀਆਂ ਦਾ ਤੁਖ਼ਮ ਮਿਟਾ ਦੇਣ ਦੇ ਐਲਾਨਾ ਖ਼ਿਲਾਫ਼ ਆਵਾਜ਼ ਬੁਲੰਦ ਕਰਦੀਆਂ ਆ ਰਹੀਆਂ ਸਮੂਹ ਸੰਸਥਾਵਾਂ ਵੀ 28 ਦੀ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰਨ ਨੂੰ ਆਪਣੇ ਰੁਝੇਵਿਆਂ ਵਿੱਚ ਤਰਜੀਹੀ ਕਾਰਜ਼ ਦਾ ਸਥਾਨ ਦੇ ਰਹੀਆਂ ਹਨ।
ਉਹਨਾਂ ਦੇ ਲਗਾਤਾਰ ਦਫ਼ਤਰ ਸੁਨੇਹੇ ਆ ਰਹੇ ਹਨ ਕਿ ਉਹ ਆਪਣੇ ਨਗਰ ਦੀ ਮਿੱਟੀ ਦੀ ਖ਼ੁਸ਼ਬੋ ਅਤੇ ਪੈੜਾਂ ਨੂੰ ਸਿਜਦੇ ਕਰਕੇ ਕਨਵੈਨਸ਼ਨ ਵਿੱਚ ਹੁਮ ਹੁਮਾ ਕੇ ਸ਼ਾਮਲ ਹੋਣ ਲਈ ਆ ਰਹੇ ਹਨ।
ਕਮੇਟੀਆਂ ਦੇ ਪ੍ਰਤੀਨਿਧਾਂ ਨੇ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਕਿ ਲੋਕਾਂ ਦੇ ਸੀਨਿਆਂ ਵਿਚ 70ਵੇਂ ਅਤੇ 80ਵੇਂ ਦੌਰ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਜਖ਼ਮ ਵੀ ਅਜੇ ਰਿਸ ਰਹੇ ਹਨ ਅੱਜ ਫੇਰ ਪੰਜਾਬ ਨੂੰ ਪੁਲਸ ਰਾਜ ਵੱਲ ਤੇਜ਼ੀ ਨਾਲ ਧੱਕਿਆ ਜਾ ਰਿਹਾ ਹੈ।
 ਇਸ ਲਈ ਲੋਕਾਂ ਅੰਦਰ ਗਹਿਰਾ ਸਰੋਕਾਰ ਹੈ ਕਿ ਜੇਕਰ ਭਾਜਪਾ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਅੱਗੇ ਕੰਧ ਬਣ ਕੇ ਨਾ ਖੜ੍ਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਮਜ਼ਦੂਰ, ਕਿਸਾਨ, ਮੁਲਾਜ਼ਮ, ਤਰਕਸ਼ੀਲ, ਜਮਹੂਰੀ ਲਹਿਰ ਦੇ ਗਲ ਗੂਠਾ ਦਿੱਤਾ ਜਾਏਗਾ ਅਤੇ ਪੰਜਾਬ ਦੀ ਫ਼ਿਜ਼ਾ ਅੰਦਰ ਮੁੜ ਕਾਲੇ ਇਤਿਹਾਸ ਦੀ ਹਨੇਰੀ ਵਗਾਈ ਜਾਏਗੀ।
 ਇਸ ਲਈ ਸਮੂਹ ਸੰਸਥਾਵਾਂ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਇਸ ਦਲੇਰਾਨਾ ਅਤੇ ਗਹਿਰ ਗੰਭੀਰ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਕਮੇਟੀ ਨੂੰ ਮਾਣ ਹੈ ਕਿ 28 ਜੂਨ ਨੂੰ ਸਵੇਰੇ 11 ਵਜੇ ਲੋਕ ਦੇਸ਼ ਭਗਤ ਯਾਦਗਾਰ ਹਾਲ ਸਿਰ ਜੋੜਕੇ ਆਪਣੀ ਇੱਕਮੁੱਠਤਾ ਦਾ ਪ੍ਰਮਾਣ ਦੇਣਗੇ।
ਇਸ ਕਨਵੈਨਸ਼ਨ ਨੂੰ ਦੇਸ਼ ਭਗਤ ਯਾਦਗਾਰ ਕਮੇਟੀ  ਦੇ ਮੈਂਬਰ ਡਾ. ਪਰਮਿੰਦਰ, ਦਰਸ਼ਨ ਖਟਕੜ ਅਤੇ ਮੰਗਤ ਰਾਮ ਪਾਸਲਾ ਸੰਬੋਧਨ ਕਰਨਗੇ।
ਤਿੰਨਾਂ ਬੁਲਾਰਿਆਂ ਉਪਰੰਤ ਬਹੁਤ ਹੀ ਜ਼ਾਬਤਾ ਬੱਧ ਸੰਕੇਤਕ ਮਾਰਚ ਕੀਤਾ ਜਾਵੇਗਾ। ਇਸ ਉਪਰੰਤ ਸਭ ਲਈ ਖਾਣੇ ਦਾ ਪ੍ਰਬੰਧ ਹੋਏਗਾ।