
ਲਖੀਮਪੁਰ ਖੀਰੀ 'ਚ 2021 'ਚ ਅੱਜ ਦੇ ਦਿਨ ਭਾਜਪਾਈ ਮੰਤਰੀ ਦੇ ਪੁੱਤਰ ਵਲੋਂ ਦਰੜ੍ਹ ਕੇ ਸ਼ਹੀਦ ਕੀਤੇ ਕਿਸਾਨਾਂ ਨੂੰ ਸਰਧਾਂਜਲੀ ਭੇਂਟ:
ਹੁਸ਼ਿਆਰਪੁਰ:- 3 ਅਕਤੂਬਰ 2021 ਨੂੰ ਦੁਪਹਿਰ 1:30 ਵਜੇ ਕੇਦਰੀਂ ਭਾਜਪਾਈ ਮੰਤਰੀ ਦੇ ਉੱਖਲ ਪੁੱਤ ਵਲੋਂ ਚਾਰ ਕਿਸਾਨਾਂ ਤੇ ਇੱਕ ਬੇਦੋਸੇ ਪੱਤਰਕਾਰ ਨੂੰ ਆਪਣੀ ਥਾਰ ਗੱਡੀ ਹੇਠ ਅਣਮਨੁੱਖੀ ਤੇ ਅਤਿਅੰਤ ਬੇਰਹਿਮ ਤਰੀਕੇ ਨਾਲ ਦਰੜ੍ਹ ਕੇ ਮਾਰ ਦਿੱਤਾ ਸੀ ਤੇ ਖੁਦ ਫ਼ਰਾਰ ਹੋ ਗਿਆ ਸੀ।
ਹੁਸ਼ਿਆਰਪੁਰ:- 3 ਅਕਤੂਬਰ 2021 ਨੂੰ ਦੁਪਹਿਰ 1:30 ਵਜੇ ਕੇਦਰੀਂ ਭਾਜਪਾਈ ਮੰਤਰੀ ਦੇ ਉੱਖਲ ਪੁੱਤ ਵਲੋਂ ਚਾਰ ਕਿਸਾਨਾਂ ਤੇ ਇੱਕ ਬੇਦੋਸੇ ਪੱਤਰਕਾਰ ਨੂੰ ਆਪਣੀ ਥਾਰ ਗੱਡੀ ਹੇਠ ਅਣਮਨੁੱਖੀ ਤੇ ਅਤਿਅੰਤ ਬੇਰਹਿਮ ਤਰੀਕੇ ਨਾਲ ਦਰੜ੍ਹ ਕੇ ਮਾਰ ਦਿੱਤਾ ਸੀ ਤੇ ਖੁਦ ਫ਼ਰਾਰ ਹੋ ਗਿਆ ਸੀ।
ਕਿਸਾਨ ਸਾਂਤਮਈ ਤਰੀਕੇ ਨਾਲ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਜਦੋਂ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਜੋ ਭਾੜੇ ਦੇ ਸੱਦੇ ਪਾਲਤੂ ਬਦਮਾਸ਼ਾਂ ਸਮੇਤ ਤਿੰਨ ਗੱਡੀਆਂ ਦਾ ਕਾਫ਼ਲਾ ਲੈ ਕੇ ਆਇਆ ਤੇ ਪਿੱਠ ਪਿੱਛਿਓਂ ਤੁਰੇ ਜਾਂਦੇ ਕਿਸਾਨਾਂ ਨੂੰ ਤਿਕੂਨੀਆਂ ਦੇ ਸਥਾਨ ਤੇ ਦਰੜ ਕੇ ਮੌਤ ਦੇ ਘਾਟ ਉਤਾਰ ਗਿਆ ਸੀ।
ਪਹਿਲਾਂ ਤਾਂ ਮੰਤਰੀ ਨੇ ਆਪਣੇ ਆਕਿਆਂ ਦੀ ਤਾਕਤ ਨਾਲ ਕੇਸ ਦਰਜ ਕਰਨੋਂ ਰੋਕੀ ਰੱਖਿਆ ਜਦੋਂ ਦਰਜ ਕੀਤਾ ਤਾਂ ਬੇਕਸੂਰ ਕਿਸਾਨਾਂ ਖਿਲਾਫ਼ ਵੀ ਝੂਠਾ ਕੇਸ ਦਰਜ ਕਰ ਦਿੱਤਾ ਤਾਂ ਜੋ ਆਪਣੇ ਵਿਗੜੇ ਹੋਏ ਕਾਤਲ ਪੁੱਤਰ ਨੂੰ ਬਚਾਇਆ ਜਾ ਸਕੇ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਜਲਦ ਜ਼ਮਾਨਤ ਦੇ ਦਿੱਤੀ ਗਈ ਤੇ ਉਸ ਨੇ ਸ਼ਰੇਆਮ ਗਵਾਹਾਂ ਨੂੰ ਡਰਾਇਆ ਧਮਕਾਇਆ।
ਅੱਜ ਉਨਾਂ ਕਿਸਾਨ ਵੀਰਾਂ ਤੇ ਪੱਤਰਕਾਰ ਸਾਥੀ ਦੀ ਸ਼ਹਾਦਤ ਨੂੰ 4 ਸਾਲ ਦਾ ਸਮਾਂ ਬੀਤ ਚੁੱਕਿਆ ਦੋਸ਼ੀ ਸ਼ਰੇਆਮ ਸਰਕਾਰੀ ਸਰਪ੍ਰਸਤੀ ਹੇਠ ਮੌਜਾਂ ਕਰ ਰਿਹਾ ਪਰ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਨਾ ਹੀ ਜਦੋਂ ਤੱਕ ਮੋਦੀ ਸ਼ਾਹ ਦੀ ਜੋੜੀ ਸੱਤਾ ਤੇ ਕਾਬਜ਼ ਹੈ ਮਿਲਣ ਦੀ ਕੋਈ ਆਸ ਹੈ।
ਇਸ ਮੌਕੇ ਤੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਚਾਰ ਸਕੱਤਰ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਕਿ ਮੋਦੀ ਤੇ ਸ਼ਾਹ ਵਰਗੇ ਜ਼ਾਲਮ ਤੇ ਝੂਠੇ ਹੁਕਮਰਾਨ ਅਜੇ ਤੱਕ ਨਹੀਂ ਦੇਖੇ। ਇਹ ਤਾਂ ਵਿਦੇਸ਼ੀ ਧਾੜਵੀਆਂ ਨਾਲੋਂ ਵੀ ਵੱਧ ਜ਼ਬਰ ਜ਼ੁਲਮ ਢਾਹ ਰਹੇ ਹਨ। ਸਮਾਜ ਦੇ ਸਾਰੇ ਵਰਗ ਅਤਿਅੰਤ ਦੁਖੀ ਤੇ ਖੌਫ਼ਜਦਾ ਨੇ ਪਰ ਇਨਾਂ ਦੀ ਧੱਕੇਸ਼ਾਹੀ ਤੇ ਦਹਿਸ਼ਤ ਕਾਰਨ ਦੜ੍ਹ ਵੱਟ ਕੇ ਵਕਤ ਲੰਘਾ ਰਹੇ ਹਨ।
ਉਨਾਂ ਕਿਹਾ ਕਿ ਦੌਲਤ, ਸ਼ੌਹਰਤ,ਦਬਦਬਾ ਸਦਾ ਨਹੀਂ ਰਹਿਣੇਂ ਇੱਕ ਦਿਨ ਦੋਸ਼ੀ ਮੰਤਰੀ ਦੇ ਕਾਤਲ ਪੁੱਤਰ ਸਮੇਤ ਇਨਾਂ ਦੇ ਸਰਪ੍ਰਸਤ ਵੀ ਜੇਲ੍ਹਾਂ ਦੀਆਂ ਸਲਾਖਾਂ ਅੰਦਰ ਬੰਦ ਹੋਣਗੇ ਤਾਂ ਹੀ ਜਾ ਕੇ ਬੇਵਕਤ ਬੇਕਸੂਰ ਮਰਨ ਵਾਲਿਆਂ ਦੇ ਪੀੜ੍ਹਤ ਪਰਿਵਾਰਾਂ ਦੇ ਮਨਾਂ ਨੂੰ ਤਸੱਲੀ ਮਿਲੇਗੀ ਤੇ ਇਨਸਾਫ਼ ਦੀ ਉਮੀਦ ਜਾਗੇਗੀ। ਉਨਾਂ ਕਿਹਾ ਸ਼ਹੀਦ ਕਿ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਦੀ ਸ਼ਹਾਦਤ ਅਜਾਈਂ ਨਹੀਂ ਜਾਣ ਦਿਆਂਗੇ।
ਉਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਤੇ ਇਨਸਾਫ਼ ਲੈਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਤਾਂ ਜੋਂ ਕਿਸੇ ਮੰਤਰੀ ਦੀ ਵਿਗੜੀ ਹੋਈ ਔਲਾਦ ਇਹੋ ਜਿਹਾ ਘਿਨਾਉਣਾਂ ਤੇ ਦਿਲ ਦਹਿਲਾ ਦੇਣ ਵਾਲਾ ਕਾਰਾ ਨਾ ਕਰੇ ਤੇ ਨਾਹੀਂ ਕਿਸੇ ਬੇਦੋਸੇ ਕਿਰਤੀ ਦੀ ਜਾਨ ਅਜਾਈਂ ਜਾਣ ਦਿੱਤੀ ਜਾਵੇਗੀ। ਸਮਾਂ ਆਉਣ ਤੇ ਸਭ ਦਾ ਲੇਖਾ ਜੋਖਾ ਕੀਤਾ ਜਾਵੇਗਾ ਤੇ ਇੱਕੀਆਂ ਤੇ ਸੁੱਤੇ ਮੋੜੇ ਜਾਣਗੇ ਇਹੀ ਪੰਜਾਬੀਆਂ ਦਾ ਇਤਿਹਾਸ ਦੱਸਦਾ ਹੈ।
