
ਆਜ਼ਾਦੀ ਦੇ ਸ਼ਤਾਬਦੀ ਸਾਲ ਦੌਰਾਨ ਭਾਰਤ ਦਾ ਹੋਵੇਗਾ ਦੁਨੀਆ ਵਿੱਚ ਸਰਵੋਚ ਸਥਾਨ - ਅਮਿਤ ਸ਼ਾਹ
ਚੰਡੀਗੜ੍ਹ, 3 ਅਕਤੂਬਰ - ਦੇਸ਼ ਦੇ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਕਸਿਤ ਰਾਸ਼ਟਰ ਬਨਣ ਦੇ ਵੱਲ ਵੱਧ ਰਿਹਾ ਹੈ। ਆਜਾਦੀ ਦਾ ਜਦੋਂ ਸ਼ਤਾਬਦੀ ਉਤਸਵ ਮਨਾਇਆ ਜਾਵੇਗਾ ਤਾਂ ਉਸ ਵਿੱਚ ਖਾਦੀ ਦਾ ਅਹਿਮ ਯੋਗਦਾਨ ਰਹੇਗਾ। ਲੱਖਾਂ ਬੁਨਕਰਾਂ ਲਈ ਖਾਦੀ ਗ੍ਰਾਮੋ ਉਦਯੋਗ ਮਜਬੂਤ ਮੰਚ ਬਣ ਰਿਹਾ ਹੈ।
ਚੰਡੀਗੜ੍ਹ, 3 ਅਕਤੂਬਰ - ਦੇਸ਼ ਦੇ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਕਸਿਤ ਰਾਸ਼ਟਰ ਬਨਣ ਦੇ ਵੱਲ ਵੱਧ ਰਿਹਾ ਹੈ। ਆਜਾਦੀ ਦਾ ਜਦੋਂ ਸ਼ਤਾਬਦੀ ਉਤਸਵ ਮਨਾਇਆ ਜਾਵੇਗਾ ਤਾਂ ਉਸ ਵਿੱਚ ਖਾਦੀ ਦਾ ਅਹਿਮ ਯੋਗਦਾਨ ਰਹੇਗਾ। ਲੱਖਾਂ ਬੁਨਕਰਾਂ ਲਈ ਖਾਦੀ ਗ੍ਰਾਮੋ ਉਦਯੋਗ ਮਜਬੂਤ ਮੰਚ ਬਣ ਰਿਹਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਸ਼ੁਕਰਵਾਰ ਨੂੰ ਰੋਹਤਕ ਸਥਿਤ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਪਰਿਸਰ ਵਿੱਚ ਆਯੋਜਿਤ ਖਾਦੀ ਕਾਰੀਗਰ ਮਹੋਤਸਵ ਵਿੱਚ ਕਾਰੀਗਰਾਂ ਨਾਲ ਸੰਵਾਦ ਕਰ ਰਹੇ ਸਨ। ਸ੍ਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਮੌਜੂਦ ਕਾਰੀਗਰਾਂ ਨੂੰ ਆਧੁਨਿਕ ਮਸ਼ੀਨ, ਟੂਲ ਕਿੱਟਸ ਅਤੇ ਪੀਐਮਈਜੀਪੀ ਤਹਿਤ 301 ਕਰੋੜ ਰੁਪਏ ਦੀ ਮਾਰਜਨ ਮਨੀ ਵੰਡ ਕੇ ਉਨ੍ਹਾਂ ਨੂੰ ਸਵਦੇਸ਼ ਤੋਂ ਸਵਾਵਲੰਬਨ ਦੀ ਦਿਸ਼ਾ ਵਿੱਚ ਕਦਮ ਵਧਾਉਣ ਲਈ ਪ੍ਰੋਤਸਾਹਿਤ ਕੀਤਾ। ਨਾਲ ਹੀ ਕੇਂਦਰੀ ਮੰਤਰੀ ਨੇ ਪੀਐਮਈਜੀਪੀ ਇਕਾਈਆਂ, ਕੇਂਦਰੀ ਪੂਨੀ ਪਲਾਂਟ ਅਤੇ ਖਾਦੀ ਗ੍ਰਾਮੋ ਉਦਯੋਗ ਭਵਨਾਂ ਦਾ ਵਰਚੂਅਲ ਉਦਘਾਟਨ ਵੀ ਕੀਤਾ ਜਿਨ੍ਹਾਂ ਵਿੱਚ ਹਰਿਆਣਾ ਦੇ ਪੰਚਕੂਲਾ ਵਿੱਚ ਨਵੇਂ ਨਿਰਮਾਣਤ ਖਾਦੀ ਗ੍ਰਾਮੋ ਉਦਯੋਗ ਆਯੋਗ ਦਫਤਰ ਤੇ ਗੋਦਾਮ ਦਾ ਉਦਘਾਟਨ ਵੀ ਸ਼ਾਮਿਲ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤਾ ਖਾਦੀ ਨੁੰ ਮੁੜ ਜਿੰਦਾ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਜਾਦੀ ਦੇ ਬਾਅਦ ਪਹਿਲਾਂ ਦੀ ਸਰਕਾਰਾਂ ਨੇ ਖਾਦੀ ਦੇ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਅਤੇ ਖਾਦੀ ਗ੍ਰਾਮੋਉਦਯੋਗ ਦੀ ਪੂਰੀ ਤਰ੍ਹਾ ਨਾਲ ਅਣਦੇਖੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਖਾਦੀ ਨੂੰ ਵਿਕਸਿਤ ਕਰਨ ਦਾ ਸੰਕਲਪ ਕੀਤਾ ਅਤੇ ਖਾਦੀ ਗ੍ਰਾਮੋਉਦਯੋਗ ਨੂੰ ਮੁੜ ਜਿੰਦਾ ਕਰਨ ਦਾ ਕੰਮ ਕੀਤਾ।
ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਖਾਦੀ ਪ੍ਰਤੀ ਦਿਲਚਸਪੀ ਅਤੇ ਬੁਨਕਰਾਂ ਦੇ ਪ੍ਰਤੀ ਉਨ੍ਹਾਂ ਦਾ ਲਗਾਵ ਹੋਣ ਦੇ ਕਾਰਨ ਮੋਦੀ ਸਰਕਾਰ ਦੇ ਕੇਂਦਰ ਵਿੱਚ 11 ਸਾਲ ਦੇ ਬਾਅਦ ਵਿੱਚ 33 ਹਜਾਰ ਕਰੋੜ ਰੁਪਏ ਤੋਂ ਵੱਧ ਕੇ 1 ਲੱਖ 70 ਹਜਾਰ ਕਰੋੜ ਰੁਪਏ ਖਾਦੀ ਦਾ ਕਾਰੋਬਾਰ ਪਹੁੰਚ ਗਿਆ ਹੈ।
ਇੰਨ੍ਹਾ ਹੀ ਨਹੀਂ ਇਸ ਵੱਧਦੇ ਟਰਨ ਓਵਰ ਦਾ ਲਾਭ ਕਿਸੇ ਵਿਅਕਤੀ ਵਿਸ਼ੇਸ਼ ਪੂੰਜੀਪਤੀ ਨੁੰ ਨਾ ਮਿਲ ਕੇ ਮੇਰੇ ਦੇਸ਼ ਦੇ ਬੁਣਕਰਾਂ ਨੂੰ ਮਿਲਿਆ ੲੈ। ਅੱਜ ਪੈਕੇਜਿੰਗ ਤੇ ਮਾਰਕਟਿੰਗ ਦੀ ਚੰਗੀ ਵਿਵਸਥਾ ਖਾਦੀ ਗ੍ਰਾਮੋਉਦਯੋਗ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਅੱਜ ਸਵੈਚਾਲਿਤ ਚਾਕ, ਲੇਦਰ ਮਸ਼ੀਨ, ਚਰਖੀ ਸਮੇਤ 12 ਤਰ੍ਹਾ ਦੀ ਮਸ਼ੀਨਾਂ ਤੇ ਮਾਰਜਨ ਮਨੀ ਦੀ ਵੰਡ ਬੁਣਕਰਾਂ ਨੂੰ ਕਰਦੇ ਹੋਏ ਉਹ ਪ੍ਰਫੂਲਿਤ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਸਮੇਂ ਸਵਰਾਜ ਦੀ ਜੋ ਕਲਪਣਾ ਕੀਤੀ ਗਈ ਸੀ ਉਹ ਸਵਦੇਸ਼ੀ ਤੇ ਸਵਭਾਸ਼ਾ ਦੇ ਬਿਨ੍ਹਾ ਅਧੂਰਾ ਹੈ, ਅਜਿਹੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ 140 ਕਰੋੜ ਦੀ ਜਨਤਾ ਨੂੰ ਸਵਦੇਸ਼ੀ ਵਸਤੂਆਂ ਨੂੰ ਅਪਨਾਉਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੀ ਕਲਪਣਾ ਤੇ ਸਵਦੇਸ਼ੀ ਦਾ ਨਾਰਾ ਹਰ ਭਾਰਤਵਾਸੀ ਲਈ ਲਾਭਕਾਰੀ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ 395 ਤੋਂ ਵੱਧ ਵਸਤੂਆਂ 'ਤੇ ਜੀਐਸਟੀ ਘੱਟ ਕਰ ਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖਾਦੀ ਦੀ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਕਰਨ ਵਿੱਚ ਅਹਿਮ ਭੁਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਖਾਦੀ ਫਾਰ ਨੇਸ਼ਨ ਦੇ ਨਾਲ ਹੀ ਖਾਦੀ ਫਾਰ ਫੈਸ਼ਨ ਬਨਾਉਣਾ ਹੈ ਜਿਸ ਵਿੱਚ ਹਰ ਭਾਰਤੀ ਦੀ ਅਹਿਮ ਭਾਗੀਦਾਰੀ ਰਹੇਗੀ। ਉਨ੍ਹਾਂ ਨੇ ਮਹੋਤਸਵ ਵਿੱਚ ਆਮਜਨਤਾ ਨੂੰ ਅਪੀਲ ਕੀਤੀ ਕਿ ਖਾਦੀ ਨੂੰ ਅਪਨਾਉਣ, ਸਵਦੇਸ਼ੀ ਨੂੰ ਵਧਾਉਣ ਅਤੇ ਦੇਸ਼ ਨੂੰ ਆਤਮਨਿਰਭਰ ਬਨਾਉਣ।
ਆਤਮਨਿਰਭਰ ਭਾਰਤ ਦਾ ਮਜਬੂਤ ਸਰੋਤ ਹੈ ਖਾਦੀ ਗ੍ਰਾਮੋਉਦਯੋਗ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਹਰਿਆਣਾ ਦੀ ਧਰਤੀ 'ਤੇ ਪਹੁੰਚਣ 'ਤੇ ਸਵਾਗਤ ਕਰਦੇ ਹੋਏ ਕਿਹਾ ਕਿ ਖਾਦੀ ਸਾਡੀ ਵਿਰਾਸਤ ਹੈ ਅਤੇ ਖਾਦੀ ਦੇ ਉਤਪਾਦ ਲੋਕਲ ਟੂ ਗਲੋਬਲ ਦੀ ਦਿਸ਼ਾ ਵਿੱਚ ਤੇਜ ਗਤੀ ਨਾਲ ਲਗਾਤਾਰ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਆਤਮਨਿਰਭਰ ਭਾਰਤ ਦਾ ਮਜਬੂਤ ਸਰੋਤ ਖਾਦੀ ਗ੍ਰਾਮੋਉਦਯੋਗ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਖਾਦੀ ਨੇ ਵਿਲੱਖਣ ਵਾਧਾ ਦਰਜ ਕੀਤਾ ਹੈ ਅਤੇ ਇਹ ਹੁਣ ਕੌਮਾਂਤਰੀ ਪੱਧਰ 'ਤੇ ਵੀ ਆਪਣੀ ਪਹਿਚਾਣ ਬਣਾ ਰਹੀ ਹੈ।
ਇਹ ਖਾਦੀ ਪ੍ਰੋਗਰਾਮ ਆਤਮਨਿਰਭਰ ਭਾਰਤ ਦਾ ਉਤਸਵ ਹੈ, ਜਿਸ ਦਾ ਵਿਜਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਆਯੋ੧ਨ ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਵਿੱਚ ਖਾਦੀ ਨਾਲ ਜੁੜੀ ਗਤੀਵਿਧੀਆਂ ਨੂੰ ਹੋਰ ਤੇਜੀ ਮਿਲੇਗੀ। ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਕਿ ਊਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਬਾਇ ਇੰਡੀਅਨ-ਬਿਲਡ ਇੰਡੀਆ ਦੇ ਨਾਰੇ ਨੂੰ ਆਤਮਸਾਤ ਕਰਦੇ ਹੋਏ ਖਾਦੀ ਅਪਨਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾਵਾਸੀਆਂ ਲਈ ਮਾਣ ਦਾ ਵਿਸ਼ਾ ਹੈ ਕਿ ਅੱਜ ਹਰਿਆਣਾ ਦੀ ਸ਼ਾਨ ਦਾ ਪ੍ਰਤੀਕ, ਹਰਿਆਣਾ ਖਾਦੀ ਪਗੜੀ ਦਾ ਉਦਘਾਟਨ ਵੀ ਗ੍ਰਹਿ ਮੰਤਰੀ ਦੇ ਕਰ-ਕਮਲਾਂ ਨਾਲ ਕੀਤਾ ਗਿਆ। ਇਹ ਪ੍ਰੋਗਰਾਮ ਸਵਦੇਸ਼ੀ ਦਾ ਉਤਸਵ ਹੈ। ਮੁੱਖ ਮੰਤਰੀ ਨੇ ਖਾਦੀ ਦੇ ਵਿਕਾਸ ਤੇ ਸਵਦੇਸ਼ੀ ਉਤਪਾਦਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਇੱਕ ਸਮੇਂ ਸੀ ੧ਦੋਂ ਖਾਦੀ ਨੂੰ ਸਿਰਫ ਆਜਾਦੀ ਨਾਲ ਜੋੜਿਆ ਜਾਂਦਾ ਸੀ।
ਪਰ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਯਤਨਾਂ ਨਾਲ ਖਾਦੀ, ਆਤਮਨਿਰਭਰ ਭਾਰਤ ਦਾ ਸੱਭ ਤੋਂ ਸ਼ਕਤੀਸ਼ਾਲੀ ਸਰੋਤ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸੁਬਾ ਸਰਕਾਰ ਦਾ ਸੰਕਲਪ ਹੈ ਕਿ ਦਜੌਂ ਸਾਲ 2047 ਵਿੱਚ ਭਾਰਤ ਵਿਕਸਿਤ ਰਾਸ਼ਟਰ ਬਣੇਗਾ ਤਾਂ ਹਰਿਆਣਾ ਦੀ ਅਰਥਵਿਵਸਥਾ ਇੱਕ ਟ੍ਰਿਲਿਅਨ ਡਾਲਰ ਦੀ ਹੋਵੇਗੀ। ਇਸ ਵਿੱਚ ਖਾਦੀ ਅਤੇ ਐਮਐਸਐਮਈ ਦੀ ਸ਼ਲਾਘਾਯੋਗ ਭੁਮਿਕਾ ਰਹੇਗੀ।
ਸਹਿਕਾਰ ਨਾਲ ਖੁਸ਼ਹਾਲੀ ਦੇ ਮੂਲ ਮੰਤਰ 'ਤੇੇ ਲਗਾਤਾਰ ਅੱਗੇ ਵੱਧ ਰਹੀ ਸਰਕਾਰ - ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਹਿਕਾਰ ਨਾਲ ਖੁਸ਼ਹਾਲੀ ਦੇ ਮੰਤਰੀ ਨੂੰ ਅੱਗੇ ਵਧਾਉਂਦੇ ਹੋਏ ਰਾਸ਼ਟਰੀ ਸਹਿਕਾਰਤਾ ਨੀਤੀ-2025 ਲਾਗੂ ਕੀਤੀ ਹੈ ਜਿਸ ਵਿੱਚ ਪਿੰਡ, ਖੇਤੀਬਾੜੀ, ਗ੍ਰਾਮੀਣ ਮਹਿਲਾਵਾਂ, ਦਲਿਤ ਅਤੇ ਆਦੀਵਾਸੀ ਕੇਂਦਰ ਵਿੱਚ ਰੱਖੇ ਗਏ ਹਨ। ਇਹ ਗਤੀ ਪਾਰਦਰਸ਼ਿਤਾ, ਤਕਨੀਕ ਅਤੇ ਮੈਂਬਰਾਂ ਦੇ ਹਿੱਤਾਂ ਨੂੰ ਪ੍ਰਾਥਮਿਕਤਾ ਦਿੰਦੀ ਹੈ, ਜਿਸ ਨਾਲ ਸਹਿਕਾਰੀ ਇਕਾਈਆਂ ਅੱਜ ਕਾਰਪੋਰੇਟ ਖੇਤਰ ਦੀ ਬਰਾਬਰੀ 'ਤੇ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਵਦੇਸ਼ੀ, ਵੋਕਲ ਫਾਰ ਲੋਕਲ ਅਤੇ ਮੇਕ ਇਨ ਇੰਡੀਆ ਦਾ ੧ੋ ਅਪੀਲ ਕੀਤੀ ਹੈ, ਉਸ ਨਾਲ ਹਰ ਘਰ ਸਵਦੇਸ਼ੀ, ਘਰ-ਘਰ ਸਵਦੇਸ਼ੀ ਦੀ ਭਾਵਨਾ ਨੂੰ ਜੋਰ ਮਿਲ ਰਿਹਾ ਹੈ।
ਸਵਦੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਹਰਿਆਣਾ ਦੀ ਹੋਵੇਗੀ ਮੋਹਰੀ ਭੁਮਿਕਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਜੀ ਨੇ ਜੀਐਸਟੀ ਸੁਧਾਰਾਂ ਰਾਹੀਂ ਅਰਥਵਿਵਸਥਾ ਵਿੱਚ ਨਵੀਂ ਜਾਨ ਪਾਈ ਹੈ, ਜਿਸ ਨਾਲ ਸਥਾਨਕ ਉਤਪਾਦਾਂ ਨੂੰ ਪ੍ਰੋਤਸਾਹਨ ਮਿਲਿਆ ਹੈ ਅਤੇ ਲਾਗਤ ਵੀ ਘੱਟ ਹੋਈ ਹੈ। ਹਰਿਆਣਾ ਵਿੱਚ ਜੀਐਸਟੀ ਦੀ ਨਵੀਂ ਸਲੈਬ ਪ੍ਰਣਾਲੀ ਨਾਲ ਲਗਭਗ 4 ਹਜਾਰ ਕਰੋੜ ਰੁਪਏ ਦਾ ਲਾਭ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਦੇ ਕਰ-ਕਮਲਾਂ ਨਾਲ ਰੋਹਤਕ ਤੋਂ ਅਜਿਹੀ ਮਸ਼ੀਨ ਕਾਰੀਗਰ ਭਰਾਵਾਂ ਅਤੇ ਭੈਣਾਂ ਨੂੰ ਵੰਡੀ ਜਾ ਰਹੀ ਹੈ, ਜਿਨ੍ਹਾਂ ਨੇ ਰਿਵਾਇਤੀ ਮਸ਼ੀਨਾਂ ਦਾ ਸਥਾਨ ਲੈ ਲਿਆ ਹੈ।
ਇਸ ਤੋਂ ਇਲਾਵਾ, ਕਾਰੀਗਰਾਂ ਨੂੰ ਖਾਦੀ ਅਤੇ ਸੂਖਤ, ਲਘੂ ਅਤੇ ਮੱਧਮ ਉਦਯੋਗਾਂ ਨਾਲ ਜੁੜੀ ਅਨੇਕ ਯੋਜਨਾਵਾਂ ਦਾ ਲਾਭ ਵੀ ਮਿਲ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਹਰਿਆਣਾ ਸਰਕਾਰ ਸਵਦੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਮੋਹਰੀ ਭੁਮਿਕਾ ਨਿਭਾਏਗੀ।
ਗ੍ਰਾਮੀਣ ਆਂਚਲ ਵਿੱਓ ਖਾਦੀ ਨਾਲ ਵੱਧ ਰਹੇ ਰੁਜਗਾਰ ਦੇ ਮੌਕੇ - ਮਨੋਜ ਕੁਮਾਰ
ਖਾਦੀ ਕਾਰੀਗਰ ਮਹੋਤਸਵ ਵਿੱਚ ਖਾਦੀ ਗ੍ਰਾਮੋਉਦਯੋਗ ਆਯੋਗ ਦੇ ਚੇਅਰਮੇਨ ਮਨੋਜ ਕੁਮਾਰ ਨੇ ਕਿਹਾ ਕਿ ਖਾਦੀ ਅੱਜ ਸਿਰਫ ਰਿਵਾਇਤ ਅਤੇ ਸਵਦੇਸ਼ੀ ਦਾ ਪ੍ਰਤੀਕ ਨਹੀਂ ਰਹੀ ਸਗੋ ਇਹ ਨੌਜੁਆਨਾਂ ਦੇ ਲਈ ਫੈਸ਼ਨ ਅਤੇ ਆਤਮਨਿਰਭਰਤਾ ਦਾ ਮਾਧਿਅਮ ਬਣ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਖਾਦੀ ਨਾਲ ਨਾਂ ਸਿਰਫ ਗ੍ਰਾਮੀਣ ਅੰਚਲਾਂ ਵਿੱਚ ਰੁਜਗਾਰ ਸ੍ਰਿਜਨ ਹੋ ਰਹੇ ਹਨ ਸਗੋ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਵਿੱਚ ਵੀ ਇਹ ਮਹਤੱਵਪੂਰ ਭੁਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਜੇਕਰ ਸਹਿਕਾਰਤਾ ਅਤੇ ਖਾਦੀ ਇੱਕਠੇ ਅੱਗੇ ਵੱਧਣ ਤਾਂ ਇਹ ਦੇਸ਼ ਦੀ ਆਰਥਕ ਅਤੇ ਸਮਾਜਿਕ ਸਸ਼ਕਤੀਕਰਣ ਯਾਤਰਾ ਨੂੰ ਨਵੀਂ ਦਿਸ਼ਾ ਦੇਣਗੇ।
ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕ੍ਰਿਸ਼ਣ ਪਾਲ ਗੁੱਜਰ, ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ, ਸਾਂਸਦ ਧਰਮਬੀਰ ਸਿੰਘ, ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਸਮੇਤ ਹੋਰ ਮਾਣਯੋਗ ਤੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।
