
ਸਕੂਲ ਮੈਨੇਜਮੈਂਟ ਕਮੇਟੀਆ ਦਾ ਟ੍ਰੈਨਿੰਗ ਸੈਮੀਨਾਰ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਲਗਾਇਆ ਗਿਆ
ਗੜ੍ਹਸ਼ੰਕਰ- ਅੱਜ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਦਾ ਟ੍ਰੇਨਿੰਗ ਸੈਮੀਨਾਰ ਰੱਖਿਆ ਗਿਆ।
ਗੜ੍ਹਸ਼ੰਕਰ- ਅੱਜ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਦਾ ਟ੍ਰੇਨਿੰਗ ਸੈਮੀਨਾਰ ਰੱਖਿਆ ਗਿਆ।
ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੜਸ਼ੰਕਰ ਲੜਕੇ, ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹਸ਼ੰਕਰ ਕੰਨਿਆ, ਸਕੂਲ ਆਫ ਐਮੀਨੈਂਸ ਗੜਸ਼ੰਕਰ, ਸਰਕਾਰੀ ਪ੍ਰਾਇਮਰੀ ਸਕੂਲ ਪਾਰੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਖਾਬੜਾ, ਸਰਕਾਰੀ ਪ੍ਰਾਈਮਰੀ ਸਕੂਲ ਭੱਜਲਾਂ, ਸਰਕਾਰੀ ਪ੍ਰਾਇਮਰੀ ਸਕੂਲ ਮੋਹਣੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਕਾਲੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਚਾਹਲਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੱਲੀਆਂ ਦੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਸਕੂਲ ਮੁਖੀ ਵੀ ਹਾਜ਼ਰ ਰਹੇ।
ਇਹ ਸੈਮੀਨਾਰ ਪਿ੍ਰੰਸੀਪਲ ਸੀਮਾ ਰਾਣੀ ਦੀ ਅਗਵਾਈ ਹੇਠ ਲਗਾਇਆ ਗਿਆ ਇਸ ਮੋਕੇ ਤੇ ਪਿ੍ਰੰਸੀਪਲ ਸੀਮਾ ਰਾਣੀ ਅਤੇ ਸਿੱਖਿਆ ਸਾਸ਼ਤਰੀ ਹਰੀ ਕ੍ਰਿਸ਼ਨ ਪ੍ਰਿੰਸੀਪਲ ਸੇਵਾਮੁਕਤ ਨੇ ਵੀ ਆਏ ਹੋਏ ਕਮੇਟੀ ਮੈਬਰਾ ਨਾਲ ਵਿਚਾਰ ਸਾਂਝੇ ਕੀਤੇ। ਬੀ.ਆਰ.ਸੀ ਸ੍ਰੀ ਨਰਿੰਦਰ ਕੁਮਾਰ ਨੇ ਐਸਐਮਸੀ ਕਮੇਟੀ ਮੈਂਬਰਾਂ ਨੂੰ ਉਹਨਾਂ ਦੇ ਸਕੂਲ ਪ੍ਰਤੀ ਫਰਜਾਂ ਅਤੇ ਸਕੂਲ ਨੂੰ ਸਹਿਯੋਗ ਦੇਣ ਦੇ ਮੁੱਦਿਆਂ ਤੇ ਚਾਨਣਾ ਪਾਇਆ।
ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਸ੍ਰੀ ਚਰਨਜੀਤ ਸਿੰਘ ਚੰਨੀ ਓ ਐਸ ਡੀ ਸ੍ਰੀ ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਵੀ ਹਾਜ਼ਰ ਰਹੇ। ਇਸ ਸੈਮੀਨਾਰ ਦੌਰਾਨ ਸ੍ਰੀਮਤੀ ਸੀਮਾ ਰਾਣੀ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਅਤੇ ਸਿੱਖਿਆ ਸ਼ਾਸਤਰੀ ਸ਼੍ਰੀ ਹਰਿ ਕ੍ਰਿਸ਼ਨ ਜੀ ਨੇ ਵੀ ਆਏ ਹੋਏ ਸਾਰੇ ਨੂੰ ਸੰਬੋਧਨ ਕੀਤਾ।
