ਹੁਸ਼ਿਆਰਪੁਰ ਨੇ ਅੰਡਰ-15 ਮਹਿਲਾ ਕ੍ਰਿਕਟ ਵਿੱਚ ਕਪੂਰਥਲਾ ਨੂੰ ਹਰਾਇਆ, ਹਾਸਲ ਕੀਤੇ 4 ਅੰਕ- ਡਾ. ਰਮਨ ਘਈ
ਹੁਸ਼ਿਆਰਪੁਰ- ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅੰਤਰ-ਜਿਲ੍ਹਾ ਮਹਿਲਾ ਅੰਡਰ-15 ਕ੍ਰਿਕਟ ਟੂਰਨਾਮੈਂਟ ਵਿੱਚ ਹੋਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਨੂੰ 4 ਰਨਾਂ ਨਾਲ ਹਰਾ ਕੇ 4 ਅੰਕ ਪ੍ਰਾਪਤ ਕੀਤੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਖੇਡੇ ਗਏ 35-35 ਓਵਰਾਂ ਦੇ ਮੈਚ ਵਿੱਚ ਕਪੂਰਥਲਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਹੁਸ਼ਿਆਰਪੁਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 35 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 111 ਰਨ ਬਣਾਏ। ਟੀਮ ਦੀ ਉਪਕਪਤਾਨ ਅਨਨਿਆ ਠਾਕੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾ ਆਉਟ ਰਹਿੰਦੇ 50 ਰਨ ਬਣਾਏ। ਉਨ੍ਹਾਂ ਤੋਂ ਇਲਾਵਾ ਮਹਿਕਾ ਠਾਕੁਰ ਨੇ 17, ਧ੍ਰੁਵਿਕਾ ਸੇਠ ਨੇ 14 ਅਤੇ ਪ੍ਰਤਿਕਾ ਨੇ 12 ਰਨ ਬਣਾਏ। ਕਪੂਰਥਲਾ ਵੱਲੋਂ ਪਵਨਜੋਰ ਨੇ ਬੇਹਤਰੀਨ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ।
ਜਵਾਬ ਵਿੱਚ 35 ਓਵਰਾਂ ਵਿੱਚ 112 ਰਨਾਂ ਦਾ ਟੀਚਾ ਲੈਣ ਉਤਰੀ ਕਪੂਰਥਲਾ ਦੀ ਟੀਮ 32.1 ਓਵਰਾਂ ਵਿੱਚ ਕੇਵਲ 107 ਰਨਾਂ 'ਤੇ ਹੀ ਆਉਟ ਹੋ ਗਈ। ਇਸ ਦੌਰਾਨ ਸੁਖਮਨਲੀਨ ਕੌਰ ਨੇ 64 ਰਨ ਬਣਾਏ। ਹੁਸ਼ਿਆਰਪੁਰ ਵੱਲੋਂ ਕਾਸ਼ਵੀ ਰਾਣਾ ਤੇ ਕਪਤਾਨ ਧ੍ਰੁਵਿਕਾ ਸੇਠ ਨੇ 2-2 ਵਿਕਟਾਂ, ਜਦਕਿ ਅਨਨਿਆ ਠਾਕੁਰ, ਸੋਨੀ ਕੁਮਾਰੀ, ਅੰਸ਼ਿਕਾ ਅਤੇ ਭੂਮਿਕਾ ਸ਼ਰਮਾ ਨੇ 1-1 ਵਿਕਟ ਹਾਸਲ ਕੀਤੀ।
ਇਸ ਤਰ੍ਹਾਂ ਹੋਸ਼ਿਆਰਪੁਰ ਨੇ ਮੁਕਾਬਲਾ 4 ਰਨਾਂ ਨਾਲ ਜਿੱਤ ਲਿਆ।ਮੈਚ ਦੌਰਾਨ ਪੀ.ਸੀ.ਏ. ਦੀ ਮਹਿਲਾ ਸਿਲੈਕਟਰ ਗੁਰਦੀਪ ਮਿਨਹਾਸ ਖਿਡਾਰਨੀਆਂ ਦੇ ਖੇਡ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਹੁਸ਼ਿਆਰਪੁਰ ਦੀ ਇਸ ਜਿੱਤ 'ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੈਲਾ ਨੇ ਟੀਮ ਨੂੰ ਬਧਾਈ ਦਿੰਦੇ ਹੋਏ ਅਗਲੇ ਮੈਚਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਟੀਮ ਕੋਚ ਦਵਿੰਦਰ ਕਲਿਆਣ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਟ੍ਰੇਨਰ ਕੁਲਦੀਪ ਧਾਮੀ, ਜੂਨੀਅਰ ਕੋਚ ਦਲਜੀਤ ਧੀਮਾਨ, ਪੰਕਜ ਪਿੰਕਾ ਅਤੇ ਦਿਨੇਸ਼ ਸ਼ਰਮਾ ਨੇ ਵੀ ਟੀਮ ਨੂੰ ਵਧਾਈ ਦਿੱਤੀ। ਐਚ.ਡੀ.ਸੀ.ਏ. ਸਿਲੈਕਟਰ ਨਰੇਸ਼ ਕਾਲੂ ਅਤੇ ਗਰਾਊਂਡਮੈਨ ਸੋਢੀ ਰਾਮ ਵੀ ਇਸ ਮੌਕੇ ਤੇ ਮੌਜੂਦ ਸਨ। ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਅਗਲਾ ਮੁਕਾਬਲਾ 6 ਅਕਤੂਬਰ ਨੂੰ ਰੋਪੜ ਨਾਲ ਖੇਡਿਆ ਜਾਵੇਗਾ।