ਰਾਈਫਲ ਸ਼ੂਟਿੰਗ ਵਿੱਚ ਰਿਸ਼ਿਕਾ ਬਿਸ਼ਨੋਈ ਦਾ ਸ਼ਾਨਦਾਰ ਪ੍ਰਦਰਸ਼ਨ
ਹੁਸ਼ਿਆਰਪੁਰ- ਅਜਮੇਰ ਦੇ ਬਰਾਈਟ ਇੰਡੀਆ ਪਬਲਿਕ ਸਕੂਲ ਵਿੱਚ ਆਯੋਜਿਤ 69ਵੀਂ ਰਾਜਸਥਾਨ ਰਾਜ ਪੱਧਰੀ ਸਕੂਲ ਰਾਈਫਲ ਸ਼ੂਟਿੰਗ ਪ੍ਰਤੀਯੋਗਿਤਾ ਅੰਡਰ-14 ਵਿੱਚ ਜੋਧਪੁਰ ਦੀ ਰਾਸ਼ਟਰੀ ਨਿਸ਼ਾਨੇਬਾਜ਼ ਰਿਸ਼ਿਕਾ ਬਿਸ਼ਨੋਈ ਨੇ 10 ਮੀਟਰ ਏਅਰ ਰਾਈਫਲ ਪੀਪ ਸਾਈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਚੀਫ਼ ਕੋਚ-ਸਿਲੈਕਟਰ ਗੋਵਰਧਨ ਸਿੰਘ ਸ਼ੇਖਾਵਤ, ਸਹਾਇਕ ਕੋਚ ਨਰਿੰਦਰ ਸਿੰਘ, ਵਿਦਯਾਰਿਕਾ ਸਿਲੈਕਟਰ ਅਤੇ ਫਤਿਹ ਸਿੰਘ ਵਲੋਂ ਰਿਸ਼ਿਕਾ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਲੱਕੀ ਇੰਟਰਨੈਸ਼ਨਲ ਸਕੂਲ ਵਿੱਚ ਨੌਵੀ ਜਮਾਤ ਦੀ ਵਿਦਿਆਰਥਣ ਰਿਸ਼ਿਕਾ ਬਿਸ਼ਨੋਈ ਨੇ ਦੱਸਿਆ ਕਿ ਉਸਦੇ ਖੇਡ ਜੀਵਨ ਦੀ ਮੁੱਖ ਪ੍ਰੇਰਣਾ ਉਸਦੀ ਮਾਤਾ ਐਡਵੋਕੇਟ ਨਿਸ਼ਾ ਬਿਸ਼ਨੋਈ, ਪਿਤਾ ਡਾ. ਭੂਪਿੰਦਰ ਵਾਸਤੁਸ਼ਾਸਤਰੀ ਤੇ ਉਸਦੇ ਕੋਚ ਸਤਪਾਲ ਸਿੰਘ ਰਾਠੌੜ ਹਨ।