
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਪਾਰੀਆਂ ਤੋਂ ਜੀਐਸਟੀ ਦਰਾਂ ਵਿੱਚ ਕਮੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਦੀ ਕੀਤੀ ਅਪੀਲ
ਚੰਡੀਗੜ੍ਹ, 4 ਅਕਤੂਬਰ - ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਊਹ ਕੇਂਦਰ ਸਰਕਾਰ ਵੱਲੋਂ ਘੱਟ ਕੀਤੀ ਗਈ ਜੀਐਸਟੀ ਦਰਾਂ ਦਾ ਪੂਰਾ ਲਾਭ ਖਪਤਕਾਰਾਂ ਤੱਕ ਪਹੁੰਚਾਉਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਜਨਤਾ ਨੂੰ ਜੀਐਸਟੀ ਦਰਾਂ ਵਿੱਚ ਸੁਧਾਰ ਰਾਹੀਂ ਬਹੁਤ ਵੱਡਾ ਫਾਇਦਾ ਮਿਲਿਆ ਹੈ।
ਚੰਡੀਗੜ੍ਹ, 4 ਅਕਤੂਬਰ - ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਊਹ ਕੇਂਦਰ ਸਰਕਾਰ ਵੱਲੋਂ ਘੱਟ ਕੀਤੀ ਗਈ ਜੀਐਸਟੀ ਦਰਾਂ ਦਾ ਪੂਰਾ ਲਾਭ ਖਪਤਕਾਰਾਂ ਤੱਕ ਪਹੁੰਚਾਉਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਜਨਤਾ ਨੂੰ ਜੀਐਸਟੀ ਦਰਾਂ ਵਿੱਚ ਸੁਧਾਰ ਰਾਹੀਂ ਬਹੁਤ ਵੱਡਾ ਫਾਇਦਾ ਮਿਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀਆਂ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਜੀਐਸਟੀ ਬਚੱਤ ਉਤਸਵ ਨੂੰ ਆਮ ਜਨਤਾ ਤੱਕ ਪਹੁੰਚਾਉਣ ਵਿੱਚ ਸਹਿਭਾਗੀ ਬਨਣ। ਉਨ੍ਹਾਂ ਨੇ ਕਿਹਾ ਕਿ ਟੈਕਸਾਂ ਵਿੱਚ ਕਟੌਤੀ ਨਾਲ ਨਾ ਸਿਰਫ ਵਪਾਰ ਨੂੰ ਪ੍ਰੋਤਸਾਹਨ ਮਿਲੇਗਾ, ਸਗੋ ਖਪਤਕਾਰ ਵੀ ਸਸਤੇ ਦਾਮਾਂ 'ਤੇ ਵਸਤੂਆਂ ਤੇ ਸੇਵਾਵਾਂ ਦਾ ਲਾਭ ਚੁੱਕ ਪਾਉਣਗੇ। ਸਸਤੇ ਦਾਮ, ਵੱਧਦਾ ਵਪਾਰ ਅਤੇ ਮਜਬੂਤ ਅਰਥਵਿਵਸਥਾ, ਇਹੀ ਜੀਅੇਯਟੀ ਉਤਸਵ ਦੀ ਮੁਲ ਭਾਵਨਾ ਹੈ, ਜੋ ਹਰਿਆਣਾ ਨੂੰ ਪ੍ਰਗਤੀ ਦੇ ਨਵੇਂ ਮੁਕਾਮ ਤੱਕ ਲੈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਸੁਧਾਰਾਤਮਕ ਕਦਮ ਆਤਮਨਿਰਭਰ ਭਾਰਤ ਅਤੇ ਮਜਬੂਤ ਅਰਥਵਿਵਸਥਾ ਦੀ ਦਿਸ਼ਾ ਵਿੱਚ ਇਤਿਹਾਸਕ ਪਹਿਲ ਹੈ, ਜਿਸ ਵਿੱਚ ਵਪਾਰੀ ਵਰਗ ਦੀ ਸਰਗਰਮ ਭਾਗੀਦਾਰੀ ਜਰੂਰੀ ਹੈ। ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਹਰਿਆਣਾ ਦੇ ਵਪਾਰੀ ਪ੍ਰਧਾਨ ਮੰਤਰੀ ਦੀ ਭਾਵਨਾ ਅਨੁਰੂਪ ਖਪਤਕਾਰਾਂ ਨੂੰ ਲਾਭ ਪਹੁੰਚਾਉਣ ਵਿੱਚ ਮੋਹਰੀ ਭੁਮਿਕਾ ਨਿਭਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਲਾਗੂ ਕੀਤੇ ਗਏ ਨਵੇਂ ਜੀਐਸਟੀ ਸੁਧਾਰਾਂ ਨਾਲ ਸੂਬੇ ਨੁੰ ਵੱਡਾ ਆਰਥਕ ਲਾਭ ਮਿਲੇਗਾ ਅਤੇ ਆਮ ਖਪਤਕਾਰ ਵਰਗ ਨੂੰ ਸਿੱਧਾ ਫਾਇਦਾ ਹੋਵੇਗਾ। ਇਸ ਨਾਲ ਬਾਜਾਰ ਵਿੱਚ ਰੌਨਕ ਵਧੇਗੀ ਅਤੇ ਤਿਉਹਾਰੀ ਸੀਜਨ ਵਿੱਚ ਖਪਤ ਨੁੰ ਨਵੀਂ ਤੇਜੀ ਮਿਲੇਗੀ। ਰੋਜਮਰਾ ਦੇ ਇਸਤੇਮਾਲ ਵਿੱਚ ਆਉਣ ਵਾਲੇ ਕਈ ਖਪਤਕਾਰ ਸਮਾਨਾਂ ਦੀ ਕੀਮਤਾਂ ਵਿੱਚ ਕਮੀ ਆਈ ਹੈ, ਜਿਸ ਨਾਲ ਮੱਧਮ ਵਰਗ ਨੁੰ ਵੱਧ ਬਚੱਤ ਹੋਵੇਗੀ। ਇਹ ਬਚੱਤ ਨਾ ਸਿਰਫ ਖਪਤਕਾਰਾਂ ਨੂੰ ਰਾਹਤ ਦਵੇਗੀ, ਸਗੋ ਵਪਾਰ ਜਗਤ ਲਈ ਵੀ ਮੌਕਾ ਪੈਦਾ ਕਰੇਗੀ।
ਆਤਮਨਿਰਭਰ ਭਾਰਤ ਨੁੰ ਗਤੀ ਦੇਣ ਲਈ ਸਵਦੇਸ਼ੀ ਉਤਪਾਦਾਂ ਦੇ ਉਤਪਾਦਨ ਅਤੇ ਪ੍ਰਚਾਰ ਨੂੰ ਪ੍ਰੋਤਸਾਹਨ ਦੇਣ ਵਪਾਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਤਮਨਿਰਭਰ ਭਾਰਤ ਦੀ ਪਰਿਕਲਪਣਾ ਨੂੰ ਅੱਗੇ ਵਧਾ ਰਹੇ ਹਨ ਅਤੇ ਸਵਦੇਸ਼ੀ ਉਤਪਾਦਾਂ ਨੂੰ ਅਪਨਾਉਣ 'ਤੇ ਜੋਰ ਦੇ ਰਹੇ ਹਨ। ਜੀਐਸਟੀ ਵਿੱਚ ਕੀਤੇ ਗਏ ਸੁਧਾਰ ਇਸ ਦ੍ਰਿਸ਼ਟੀ ਨੂੰ ਸਾਕਾਰ ਕਰਨ ਵਿੱਚ ਅਹਿਮ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਵਾਪਰੀ ਵਰਗ ਸਵਦੇਸ਼ੀ ਉਤਪਾਦਾਂ ਦਾ ਵੱਧ ਉਤਪਾਦਨ ਅਤੇ ਪ੍ਰਚਾਰ ਕਰਨ, ਤਾਂ ਜੋ ਖਪਤਕਾਰ ਸਥਾਨਕ ਵਸਤੂਆਂ ਦੀ ਖਰੀਦ ਨੂੰ ਪ੍ਰਾਥਮਿਕਤਾ ਦੇਣ। ਇਸ ਨਾਲ ਨਾ ਸਿਰਫ ਘਰੇਲੂ ਉਦਯੋਗ ਨੂੰ ਮਜਬੁਤੀ ਮਿਲੇਗੀ, ਸਗੋ ਰਾਜ ਅਤੇ ਦੇਸ਼ ਦੀ ਅਰਥਵਿਵਸਥਾ ਵੀ ਮਜਬੂਤ ਹੋਵੇਗੀ।
ਜੀਐਸਟੀ ਸੰਗ੍ਰਹਿਣ ਵਿੱਚ ਹਰਿਆਣਾ ਦਾ ਲਗਾਤਾਰ ਵਧੀਆ ਪ੍ਰਦਰਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਜੀਐਸਟੀ ਸੰਗ੍ਰਹਿਣ ਵਿੱਚ ਹਰਿਆਣਾ ਨੇ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਲ 2018-19 ਵਿੱਚ ਇੱਥੇ ਰਾਜ ਦਾ ਨੈਟ ਐਸਜੀਐਸਟੀ ਸੰਗ੍ਰਹਿ 18,910 ਕਰੋੜ ਰੁਪਏ ਸੀ, ਉੱਥੇ ਹੀ 2024-25 ਵਿੱਚ ਇਹ ਆਂਕੜਾ ਵੱਧ ਕੇ 39,743 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਉਪਲਬਧੀ ਸੂਬੇ ਦੀ ਮਜਬੂਤ ਅਰਥਵਿਵਸਥਾ ਅਤੇ ਵਪਾਰੀਆਂ ਦੇ ਸਹਿਯੋਗ ਦੀ ਗਵਾਹੀ ਦਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀ ਵਰਗ ਦੀ ਬਦੌਲਤ ਹੀ ਹਰਿਆਣਾ ਲਗਾਤਾਰ ਜੀਐਸਟੀ ਸੰਗ੍ਰਹਿ ਵਿੱਚ ਮੋਹਰੀ ਸੂਬਾ ਬਣਿਆ ਹੈ।
