ਬ੍ਰਹਮਾਕੁਮਾਰੀਜ ਮੋਹਾਲੀ 6 ਅਕਤੂਬਰ ਨੂੰ ਸਰਪੰਚਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਨਮਾਨਿਤ ਕਰਨਗੀਆਂ।
ਮੋਹਾਲੀ, 4 ਅਕਤੂਬਰ: ਬ੍ਰਹਮਾਕੁਮਾਰੀਜ ਮੋਹਾਲੀ 6 ਅਕਤੂਬਰ ਨੂੰ ਸਵੇਰੇ 10:30 ਵਜੇ ਸੁਖ ਸ਼ਾਂਤੀ ਭਵਨ, ਫੇਜ਼ 7, ਮੋਹਾਲੀ ਵਿਖੇਮੇਰਾ ਪਿੰਡ ਬਣੇ ਮਹਾਨ ਸਿਰਲੇਖ ਵਾਲਾ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਿੰਡਾਂ ਨੂੰ ਸੰਪੂਰਨ ਪੇਂਡੂ ਵਿਕਾਸ, ਟਿਕਾਊ ਯੋਗਿਕ ਖੇਤੀ ਰਾਹੀਂ ਟਿਕਾਊ ਖੇਤੀਬਾੜੀ, ਅਤੇ ਮੁੱਲ—ਅਧਾਰਤ ਪਹਿਲਕਦਮੀਆਂ ਰਾਹੀਂ ਸਸ਼ਕਤ ਬਣਾਉਣਾ ਹੈ ਜੋ ਕਿ ਇੱਕ ਖੁਸ਼ਹਾਲ ਅਤੇ ਸਿਹਤਮੰਦ ਪੰਜਾਬ ਦੇ ਦ੍ਰਿਰਿਸ਼ਟੀਕੋਣ ਦੇ ਅਨੁਸਾਰ ਹੈ।

ਇਸ ਸਮਾਗਮ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਮਾਣਯੋਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਹੋਣਗੇ ਅਤੇ ਚੇਅਰਪਰਸਨ ਅਤੇ ਮੁੱਖ ਬੁਲਾਰੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਵਿੰਗ ਦੀ ਰਾਸ਼ਟਰੀ ਪਰਧਾਨ ਰਾਜਯੋਗਿਨੀ ਬ੍ਰਹਮਾਕੁਮਾਰੀ ਸਰਲਾ ਦੀਦੀ ਹੋਣਗੇ, ਜੋ ਗੁਜਰਾਤ ਤੋਂ ਆਵੇਗੀ।
ਵਿਸ਼ੇਸ਼ ਮਹਿਮਾਨਾਂ ਵਿੱਚ ਵਿਧਾਇਕ ਸ਼੍ਰੀ ਕੁਲਵੰਤ ਸਿੰਘ, ਸ਼੍ਰੀਮਤੀ ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਡਾ. ਜਸਵੰਤ ਸਿੰਘ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ਼ਾਮਲ ਹੋਣਗੇ। ਰਾਜਯੋਗ ਕੇਂਦਰ ਮੋਹਾਲੀ ਸਰਕਲ ਦੇ ਇੰਚਾਰਜ ਬਹਮਾਕੁਮਾਰੀ ਪ੍ਰੇਮਲਤਾ ਇਕੱਠ ਨੂੰ ਆਸ਼ੀਰਵਾਦ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਗੇ।
ਇਲਾਕੇ ਦੇ ਸਰਪੰਚਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਪੇਂਡੂ ਵਿਕਾਸ ਅਤੇ ਖੇਤੀਬਾੜੀ ਤਰੱਕੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਭਾਗੀਦਾਰਾਂ ਨੂੰ ਬ੍ਰਹਮਾ ਭੋਜਨ (ਲੰਚ) ਦਿੱਤਾ ਜਾਵੇਗਾ।
ਇਹ ਸਮਾਗਮ ਕਿਸਾਨਾ,ਂ ਪਿੰਡ ਦੇ ਆਗੂਆਂ ਅਤੇ ਨਾਗਰਿਕਾਂ ਨੂੰ ਸਵੈ—ਨਿਰਭਰ, ਮੁੱਲ—ਅਧਾਰਤ ਅਤੇ ਖੁਸ਼ਹਾਲ ਪਿੰਡਾਂ ਦੇ ਨਿਰਮਾਣ ਦੇ ਦ੍ਰਿਰਿਸ਼ਟੀਕੋਣ ਲਈ ਪ੍ਰੇਰੇਗਾ। ਰਾਜਯੋਗ ਧਿਆਨ ਅਤੇ ਅਧਿਆਤਮਿਕ ਸਿਧਾਂਤਾਂ ਦੁਆਰਾ ਸੇਧਿਤ, ਇਸ ਪਹਿਲਕਦਮੀ ਦਾ ਉਦੇਸ਼ ਇੱਕ ਅਜਿਹਾ ਸਮਾਜ ਸਿਰਜਣਾ ਹੈ ਜਿੱਥੇ ਅੰਦਰੂਨੀ ਸ਼ਾਂਤੀ ਅਤੇ ਬਾਹਰੀ ਤਰੱਕੀ ਨਾਲ—ਨਾਲ ਚੱਲਦੇ ਹਨ।