ਵਣ ਰੇਂਜ ਦਫਤਰ ਹੁਸਿ਼ਆਰਪੁਰ ਦੇ ਮੁਹਰੇ ਹੀ ਦਰਖਤਾਂ ਦੇ ਸਿਰ ਕੀਤੇ ਕਲਮ, ਦੁਜਿਆਂ ਨੁੰ ਸਿੱਖਿਆ ਦੇ ਰਹੇ ਦਰਖਤ ਬਚਾਓ।
ਹੁਸ਼ਿਆਰਪੁਰ- ਵਣ ਵਿਭਾਗ ਵਲੋਂ ਦਰਖਤ ਲਗਾਓ ਦੇ ਨਾਰਹੇ ਕੰਧਾਂ ਉਪਰ ਲਿਖਣਛ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮਾਲ ਰੋਡ ਹੁਸਿ਼ਆਪੁਰ ਉਛੇ ਸਥਿਤ ਦਫਤਰ ਦੇ ਅੱਗਿਉਂ ਬਿਲਕੁਲ ਹਰੇ ਦਰਖਤਾਂ ਦੇ ਸਿਰ ਕਲਮ ਕਰਨ ਦੀ ਸਖਤ ਸ਼ਬਦਾ ਵਿਚ ਨਿੰਦਾ ਕਰਦਿਆ ਕਿਹਾ ਕਿ ਇਹ ਕੰਮ ਉਸ ਵਿਭਾਗ ਦੇ ਜੁੰਮੇਵਾਰ ਅਧਿਕਾਰੀ ਦੇ ਦਫਤਰ ਦੇ ਸਾਹਮਣੇ ਹੋਇਆ ਹੈ ਜਿਨ੍ਹਾਂ ਦੀ ਜੁੰਮੇਵਾਰੀ ਦਰਖਤਾਂ ਨੂੰ ਬਚਾਉਣਾ ਅਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਦਰਖਤਾਂ ਦੀ ਘੱਟ ਰਹੀ ਗਿਣਤੀ ਨੂੰ ਬਚਾਇਆ ਜਾ ਸਕੇ।

ਦਰਖਤ ਕਟਣਾ ਅਤੇ ਉਨ੍ਹ੍ਹਾਂ ਦਾ ਉਜਾੜਾ ਕਰਨਾ ਬੜਾ ਅਸਾਨ ਹੈ ਪਰ ਉਨ੍ਹਾਂ ਨੂੰ ਪਾਲਣਾ ਅਤੇ ਸੰਭਾਲਣਾ ਅਤਿ ਜਰੂਰੀ ਹੈ। ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਖੇਤ ਕਿਸ ਤਰ੍ਹਾਂ ਜਿੰਦਾ ਰਹੇਗਾ ? ਸਾਹ ਲੈਣ ਵਾਲੀ ਹਵਾ ਦਾ ਸਾਧਨ ਪੂਰੀ ਦੁਨੀਆਂ ਵਿਚ ਦਰਖਤ ਹੀ ਹਨ ਅਤੇ ਉਨ੍ਹਾਂ ਦਾ ਅਥਾਹ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ।
ਪੰਜਾਬ ਸਰਕਾਰ ਨੇ ਅਪਣਾ ਇਕ ਵੀ ਟੀਚਾ ਪੂਰਾ ਨਹੀਂ ਕੀਤਾ ਅਤੇ ਨਾ ਹੀ ਦਰਖੱਤਾਂ ਦੀ ਘੱਟ ਰਹੀ ਗਿਣਤੀ ਲਈ ਕੋਈ ਸਾਰਥਕ ਯੋਜਨਾ ਬਣਾਈ ਜਾ ਰਹੀ ਹੈ। ਧੀਮਾਨ ਨੇ ਕਿਹਾ ਕਿ ਇਹ ਸਮਝ ਨਹੀਂ ਆ ਰਿਹਾ ਕਿ ਵਿਭਾਗ ਦੇ ਪੜ੍ਹੈ ਲਖੇ ਅਧਿਕਾਰੀ ਅਤੇ ਵਣ ਮੰਤਰਾਲਾ ਕਿਉਂ ਵਾਤਾਵਰਣ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਅਤੇ ਆਪ ਕੁਤਾਹੀਆਂ ਅਤੇ ਵਿਭਾਗ ਵਿਚ ਬੈਠ ਕੇ ਭ੍ਰਿਸ਼ਟਾਚਾਰ ਕਰੇਗਾ ਤਾਂ ਫਿਰ ਲੋਕਾਂ ਦੀ ਤੰਦਰੁਸਤੀ ਅਤੇ ਉਨ੍ਹਾਂ ਜੀਵਕਾ ਦੇ ਤੰਦਰੁਸਤ ਸਾਧਨ ਕਿਸ ਤਰ੍ਹਾਂ ਸਥਿਰ ਰਹਿਣਗੇ।
ਧੀਮਾਨ ਨੇ ਕਿਹਾ ਕਿ ਵਾਤਾਵਰਣ ਪ੍ਰੇਮੀ ਅਤੇ ਮੀਡੀਆ ਦੇ ਬੁੱਧੀਜੀਵੀ ਐਡੀਟਰ ਸਾਹਿਬਾਨ ਅਨੇਕਾਂ ਅਵਾਰ ਸਰਕਾਰ ਦੀ ਧਿਆਨ ਵਾਤਾਵਰਣ ਵਿਚ ਆ ਰਾੀ ਗਿਰਾਵਟ ਅਤੇ ਪੈਦਾ ਹੋ ਰਹੇ ਖਤਰਿਆਂ ਵੱਲ ਸਰਕਾਰ ਦਾ ਦਵਾ ਚੁੱਕੇ ਹਨ ਪਰ ਪਤਾ ਨਹੀਂ ਲੱਗ ਰਿਹਾ ਨਾ ਤਾਂ ਅਧਿਕਾਰੀਆਂ ਦੇ ਖਾਣੇ ਵਿਚ ਚੰਗੀਆਂ ਗੱਲਾਂ ਘਰ ਕਰ ਰਹੀਆਂ ਹਨ ਤੇ ਨਾ ਹੀ ਵਣ ਮੰਤਰਾਲੇ ਚ।
ਵਿਭਾਗ ਦੇ ਅੰਦਰ ਹਾਲਤ ਇਹ ਬਣੇ ਹੋਏ ਹਨ ਕਿ ਵਰਕ ਕਲਚਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿਚ ਬਦਲ ਰਿਹਾ ਹੈ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਅਣਗਹਿਲੀਆਂ ਕਰਨ ਵਾਲੇ ਜੁੰਮੇਵਾਰ ਅਧਿਕਾਰੀਆ ਦੇ ਵਿਰੁਧ ਸਖਤ ਕਾਰਵਾਈ ਕੀਤੀ ਜਾਦੀ ਚਾਹੀਦੀ ਹੈ। ਇਸ ਮਸਲੇ ਲੂੰ ਲੈ ਕੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਈ ਮੇਲ ਕਰਕੇ ਕਾਰਵਾਈ ਕਰਨ ਲਈ ਕਿਹਾ।