ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੁਰੂਕਸ਼ੇਤਰ ਦਾ ਵਿਦਿਅਕ ਟੂਰ ਲਗਾਇਆ ਗਿਆ

ਹੁਸ਼ਿਆਰਪੁਰ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕਾਮਰਸ ਵਿਭਾਗ ਦੇ ਅਧਿਆਪਕਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਹਰਿਆਣਾ ਦੇ ਪ੍ਰਸਿੱਧ ਸ਼ਹਿਰ ਕੁਰੂਕਸ਼ੇਤਰ ਦਾ ਇੱਕ ਵਿਦਿਅਕ ਟੂਰ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਮਹਾਂਭਾਰਤ ਦੀ ਧਰਤੀ ਕੁਰੂਕਸ਼ੇਤਰ ਸਥਿਤ ਵੱਖ-ਵੱਖ ਮੰਦਰਾਂ, ਬ੍ਰਹਮ ਸਰੋਵਰ, ਮਿਊਜ਼ੀਅਮ ਕੇਂਦਰ, ਪੈਨੋਰਮਾ ਸੈਂਟਰ ਆਦਿ ਥਾਵਾਂ ਦਾ ਦੌਰਾ ਕੀਤਾ।

ਟੂਰ ਦੌਰਾਨ ਕੁਰੂਕਸ਼ੇਤਰ ਵਿੱਚ ਸਥਿਤ ਕ੍ਰਿਸ਼ਨਾ ਮਿਊਜ਼ੀਅਮ ਵਿੱਚ ਵਿਦਿਆਰਥੀਆਂ ਨੇ ਮਹਾਂਭਾਰਤ ਕਾਲ ਨਾਲ ਸੰਬੰਧਿਤ ਵੱਖ-ਵੱਖ ਪ੍ਰਸੰਗਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਵਿਦਿਆਰਥੀਆਂ ਨੇ ਜੋਤੀਸਰ ਮੰਦਰ, ਮਾਤਾ ਭੱਦਰਕਾਲੀ ਮੰਦਰ ਸਮੇਤ ਹੋਰ ਮੰਦਰਾਂ ਵਿੱਚ ਵੀ ਜਾ ਕੇ ਇਨ੍ਹਾਂ ਥਾਵਾਂ ਦੀ ਇਤਿਹਾਸਿਕ, ਮਿਥਿਹਾਸਕ ਮਹੱਤਤਾ ਵਿੱਚ ਚ ਵਿਸ਼ੇਸ਼ ਰੁਚੀ ਲਈ। ਟੂਰ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਵਿਚ ਡਾ ਰਾਕੇਸ਼ ਕੁਮਾਰ, ਪ੍ਰੋ ਅਮਰਜੋਤੀ , ਪ੍ਰੋ ਹਰਪ੍ਰੀਤ ਕੌਰ, ਪ੍ਰੋ ਗੁਰਪ੍ਰੀਤ ਕੌਰ ਅਤੇ ਪ੍ਰੋ ਅੰਜਲੀ ਹਾਜ਼ਰ ਸਨ।