ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਦੀਵਾਲੀ ਤੇ ਤੋਹਫ਼ੇ ਵਜੋਂ ਜਾਰੀ ਕਰੇ ਡੀ ਏ ਦੀਆਂ ਬਕਾਇਆ ਕਿਸਤਾਂ- ਐਡਵੋਕੇਟ ਰਵਿੰਦਰ ਸ਼ਾਹਪੁਰ
ਭਾਦਸੋਂ/ਚੰਡੀਗੜ- ਪੰਜਾਬ ਸਰਕਾਰ ਦਾ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਹੀ ਮੰਤਰੀ ਕੇਵਲ ਸੱਤਾ ਦਾ ਅਨੰਦ ਮਾਣਨ ਤੇ ਲੱਗੇ ਹੋਏ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ )ਦੇ ਬੁਲਾਰੇ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।

ਐਡਵੋਕੇਟ ਸ਼ਾਹਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਕਰਮਚਾਰੀਆਂ ਨੂੰ 58% ਡੀਏ ਦੇ ਦਿੱਤਾ ਗਿਆ ਹੈ। ਪਰ ਪੰਜਾਬ ਸਰਕਾਰ ਕੇਵਲ 42% ਹੀ ਡੀ ਏ ਦਿੱਤਾ ਹੈ। ਐਡਵੋਕੇਟ ਸ਼ਾਹਪੁਰ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ ਤਿੰਨ ਸਾਲ ਵਿੱਚ ਹੁਣ ਤਕ ਕੇਵਲ 4% ਡੀਏ ਹੀ ਜਾਰੀ ਕੀਤਾ ਹੈ, ਜੋ ਕੇ ਬੁਹਤ ਨਿਰਾਸ਼ਾਜਨਕ ਗੱਲ ਹੈ।
ਐਡਵੋਕੇਟ ਸ਼ਾਹਪੁਰ ਨੇ ਕਿਹਾ ਕਿ ਇਹ ਹੁਣ ਤੱਕ ਕਦੀ ਨਹੀਂ ਹੋਇਆ ਕੇ ਏਨਾ ਲੰਬਾ ਸਮਾਂ ਡੀਏ ਬਕਾਇਆ ਜਾਰੀ ਨਾ ਕੀਤਾ ਗਿਆ ਹੋਵੇ। ਐਡਵੋਕੇਟ ਸ਼ਾਹਪੁਰ ਨੇ ਅਪੀਲ ਕੀਤੀ ਕਿ ਸੱਤਾ ਦਾ ਅਨੰਦ ਮਾਣਨ ਵੱਲ ਧਿਆਨ ਘਟਾ ਕੇ ਮੁਲਾਜ਼ਮਾਂ ਵੱਲ ਦਿਓ, ਤੁਹਾਡੀ ਸਰਕਾਰ ਇਸ ਦੀਵਾਲੀ ਤੇ ਹੋਰ ਕੁਝ ਨਹੀਂ ਦੇ ਸਕਦੀ ਤਾਂ ਡੀਏ ਦੀਆਂ ਬਕਾਇਆ ਕਿਸ਼ਤਾਂ ਹੀ ਜਾਰੀ ਕਰ ਦਿਓ।