ਆਤਮਿਕ ਸ਼ਾਂਤੀ ਦਾ ਉੱਤਮ ਸਾਧਨ ਹੈ ਮੌਨ - ਸਾਧਕ ਮਹੇਸ਼।
ਨਵਾਂਸ਼ਹਿਰ , 6 ਅਪ੍ਰੈਲ: ਸਥਾਨਕ ਸ਼੍ਰੀ ਰਾਮ ਸ਼ਰਣਮ ਆਸ਼ਰਮ ਟੀਚਰ ਕਲੋਨੀ ਨਵਾਂਸ਼ਹਿਰ ਵਿਖੇ 40 ਦਿਨਾਂ ਮੌਨ ਵਰਤ ਆਪੂਰਤੀ ਸਮਾਗਮ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਸ਼੍ਰੀ ਰਾਮ ਸ਼ਰਣਮ ਸਤਸੰਗ ਪ੍ਰਬੰਧਕ ਕਮੇਟੀ ਮੈਂਬਰ ਮਧੂ ਸਹਿਗਲ ਨੇ ਦੱਸਿਆ ਕਿ ਸਮਾਗਮ ਦਾ ਆਰੰਭ ਪਵਿੱਤਰ ਸ਼੍ਰੀ ਅੰਮ੍ਰਿਤਬਾਣੀ ਦੇ ਪਾਠ ਨਾਲ ਕੀਤਾ ਗਿਆ ਜਿਸ ਬਾਅਦ ਸਤਿਸੰਗ ਹੋਇਆ।

ਇਸ ਦੌਰਾਨ ਸਾਧਕ ਮਹੇਸ਼ ਵਲੋਂ 40 ਦਿਨਾਂ ਤੋਂ ਰੱਖੇ ਗਏ ਮੌਨ ਵਰਤ ਨੂੰ ਰਾਮ ਸ਼ਬਦ ਦਾ ਉਚਾਰਨ ਕਰ ਕੇ ਖੋਲ੍ਹਿਆ ਗਿਆ। ਮੌਨ ਦੀ ਮਹੱਤਤਾ ਦਾ ਵਰਨਣ ਕਰਦੇ ਹੋਏ ਸਾਧਕ ਮਹੇਸ਼ ਨੇ ਕਿਹਾ ਕਿ ਮੌਨ ਰਹਿਣ ਨਾਲ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਬਲ , ਸ਼ਾਂਤੀ ਅਤੇ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮਨ ਦੀ ਸ਼ੁੱਧੀ ਲਈ ਮੌਨ ਰਹਿਣਾ ਇਕ ਮਹੱਤਵਪੂਰਨ ਸਾਧਨ ਹੈ। ਮੌਨ ਇਕ ਅਜਿਹੀ ਤੱਪ ਸਾਧਨਾ ਹੈ ਜਿਹੜੀ ਸਾਨੂੰ ਬਾਹਰੀ ਰਿਸ਼ਤਿਆਂ ਤੋਂ ਵੱਖ ਕਰ ਕੇ ਆਤਮਾ ਨਾਲ ਜੋੜਦੀ ਹੈ।
ਇਸ ਨਾਲ ਇੰਦਰੀਆਂ ਨੂੰ ਕਾਬੂ ਵਿੱਚ ਰੱਖਣ ਦੀ ਸ਼ਕਤੀ ਮਿਲਦੀ ਹੈ। ਚੁੱਪ ਰਹਿਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਸੋਚ ਸਮਝ ਕੇ ਆਪਣੀ ਬਾਣੀ ਦਾ ਉਚਿੱਤ ਅਤੇ ਲੋੜ ਅਨੁਸਾਰ ਪ੍ਰਯੋਗ ਕਰਨਾ ਚਾਹੀਦਾ ਹੈ। ਸਾਧਕ ਮਹੇਸ਼ ਨੇ ਆਪਣਾ ਭਜਨ ' ਮੇਰੀ ਲੱਗੀ ਰਾਮ ਸੰਗ ਲਗਨ , ਇਹ ਦੁਨੀਆਂ ਕਿਆ ਜਾਨੇ ' ਗਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਆਏ ਸ਼੍ਰੀ ਰਾਮ ਸ਼ਰਣਮ ਮੰਦਰ ਲਾਲ ਚੌਂਕ ਤੋਂ ਡਾ. ਜੇਡੀ ਵਰਮਾ , ਸਮਾਜ ਸੇਵੀ ਜੋਗੀ ਜੀ , ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਤਿੰਦਰ ਸੈਂਗਰ , ਯੋਗੇਸ਼ ਮਰਵਾਹਾ , ਗਣਪਤੀ ਕਲੱਬ ਤੋਂ ਰਾਜਕੁਮਾਰ ਸੋਂਧੀ ਅਤੇ ਹਾਜ਼ਰ ਸਮੂਹ ਸੰਗਤ ਵਲੋਂ ਸਾਧਕ ਮਹੇਸ਼ ਜੀ ਨੂੰ ਉਨ੍ਹਾਂ ਵਲੋਂ ਮੌਨ ਵਰਤ ਦੀ ਪੂਰਤੀ 'ਤੇ ਵਧਾਈ ਦਿੱਤੀ। ਨਾਮ ਦੀਕਸ਼ਾ ਦੇ ਚਾਹਵਾਨ ਵਿਅਕਤੀਆਂ ਨੂੰ ਨਾਮ ਦੀਕਸ਼ਾ ਵੀ ਦਿੱਤੀ ਗਈ। ਅੰਤ ਵਿੱਚ ਸ਼ਾਂਤੀ ਪਾਠ ਦੇ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।