ਸਤਿਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਪੁਰਬ ਹਰਿਦੁਆਰ ਵਿਖੇ ਸ਼ਰਧਾ ਪੂਰਵਕ ਮਨਾਇਆ
ਹੁਸ਼ਿਆਰਪੁਰ/ਹਰਿਦੁਆਰ- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਮਨਾਏ ਗਏ। ਪਹਿਲਾਂ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਤੋਂ ਉਪਰੰਤ ਰਾਗੀ ਜਥਿਆਂ, ਸੰਤਾਂ ਮਹਾਂਪੁਰਸ਼ਾਂ ਵਲੋੰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਦੀ ਸਰਪ੍ਰਸਤੀ ਹੇਠ ਸਜਾਏ ਗਏ ਵਿਸ਼ਾਲ ਸਮਾਗਮਾਂ ਦੌਰਾਨ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਵਲੋੰ ਸਮੂਹ ਸੰਤਾਂ, ਮਹਾਂਪੁਰਸ਼ਾਂ ਅਤੇ ਸੰਗਤਾਂ, ਹਰਿਦੁਆਰ ਪੁਲਿਸ, ਪ੍ਰਸ਼ਾਸਨ ਦਾ ਸੁਚੱਜੇ ਪ੍ਰਬੰਧਾਂ ਤੇ ਸਹਿਯੋਗ ਲਈ ਧੰਨਬਾਦ ਕੀਤਾ। ਇਸ ਮੌਕੇ ਸੁਸਾਇਟੀ ਵਲੋੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਦਾ ਸਿਰਪਾਓ ਤੇ ਮਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਤਰਾਖੰਡ ਸਰਕਾਰ ਦੇ ਕੈਬਨਿਟ ਮੰਤਰੀ ਦੇਸ਼ ਰਾਜ ਕਰਨਵਾਲ, ਰਾਜੀਵ ਸਵਰੂਪ ਆਈ ਜੀ ਗੜਵਾਲ ਮੰਡਲ ਉਤਰਾਖੰਡ ਨੇ ਸਰਕਾਰ ਵਲੋੰ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।
ਇਸ ਮੌਕੇ ਸੰਤ ਬਲਵੰਤ ਸਿੰਘ ਡਿੰਗਰੀਆਂ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ , ਸੰਤ ਧਰਮਪਾਲ ਸ਼ੇਰਗੜ, ਸੰਤ ਰਮੇਸ਼ ਦਾਸ ਡੇਰਾ ਕਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਸੰਤ ਪ੍ਰਗਟ ਨਾਥ ਬਾਲਯੋਗੀ, ਸੰਤ ਵਿਨੈ ਮੁਨੀ ਜੰਮੂ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਬੀਬੀ ਕਮਲੇਸ਼ ਕੁਮਾਰੀ ਨਾਹਲਾਂ,ਸੰਤ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਹਰਮੀਤ ਸਿੰਘ, ਬਣਾ ਸਾਹਿਬ, ਪ੍ਰੀਤ ਰਵਿਦਾਸੀਆ ਜਥਾ ਹਰਿਆਣਾ, ਸੰਤ ਭਗਵਾਨ ਦਾਸ ਅਬਾਦਪੁਰਾ, ਸੰਤ ਦਿਲਦਾਰ ਸਿੰਘ, ਸੰਤ ਸਤੀਸ਼ ਦਾਸ ਹਾਬਜੀ ਮੋੜ ਪੁਡਰੀ, ਸੰਤ ਗੁਰਨਾਮ ਦਾਸ ਪੁਡਰੀ ਕੈਥਲ, ਸੰਤ ਗੁਰਮੀਤ ਦਾਸ, ਰਜੇਸ਼ ਦਾਸ ਬਜਵਾੜਾ, ਸੰਤ ਮਨੋਹਰ ਦਾਸ ਲਿੱਧੜਾਂ, ਵੀ ਹਾਜਰ ਸਨ।
ਇਸ ਮੌਕੇ ਡਾ. ਰਾਹੁਲ ਭਾਰਤੀ ਰਾਸ਼ਟਰੀ ਪ੍ਰਧਾਨ ਸਮਾਜਵਾਦੀ ਪਾਰਟੀ, ਆਸ਼ੂ ਨਿਰਮਲ ਸਟੇਟ ਪ੍ਰਧਾਨ ਆਮ ਆਦਮੀ ਪਾਰਟੀ, ਰਾਜਵੀਰ ਸਿੰਘ ਇੰਸਪੈਕਟਰ ਗਾਜ਼ੀਆਬਾਦ, ਪੁਸ਼ਪਿੰਦਰ ਰਾਵਤ ਸਾਬਕਾ ਪ੍ਰਧਾਨ, ਰਾਮ ਕੁਮਾਰ ਰਾਣਾ ਸਟੇਟ ਪ੍ਰਧਾਨ ਬਸਪਾ, ਬਿਰਜੇਸ਼ ਕੁਮਾਰ ਜਿਲਾ ਪ੍ਰਧਾਨ ਬਸਪਾ ਹਰਿਦੁਆਰ, ਵਿਜੇ ਪਾਲ ਸਿੰਘ ਮੰਡਲ ਪ੍ਰਧਾਨ ਭਾਜਪਾ ਵੀ ਹਾਜਰ ਸਨ।