ਸ਼ੈਮਰੌਕ ਸਕੂਲ ਦੇ ਵਿਦਿਆਰਥੀਆਂ ਵਲੋਂ ਨਾਟਕ ਦੀ ਪੇਸ਼ਕਾਰੀ
ਐਸ ਏ ਐਸ ਨਗਰ, 27 ਮਈ- ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69, ਮੁਹਾਲੀ ਦੇ ਵਿਦਿਆਰਥੀਆਂ ਵਲੋਂ ਸਕੂਲ ਆਡੀਟੋਰੀਅਮ ਵਿੱਚ ਰੋਆਲਡ ਡਾਹਲ ਦੀ ਕਿਤਾਬ ‘ਵਿੱਲੀ ਵੌਂਕਾ ਐਂਡ ਦ ਚਾਕਲੇਟ ਫੈਕਟਰੀ’ ’ਤੇ ਆਧਾਰਿਤ ਨਾਟਕ ਦਾ ਮੰਚਨ ਕੀਤਾ ਗਿਆ।
ਐਸ ਏ ਐਸ ਨਗਰ, 27 ਮਈ- ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69, ਮੁਹਾਲੀ ਦੇ ਵਿਦਿਆਰਥੀਆਂ ਵਲੋਂ ਸਕੂਲ ਆਡੀਟੋਰੀਅਮ ਵਿੱਚ ਰੋਆਲਡ ਡਾਹਲ ਦੀ ਕਿਤਾਬ ‘ਵਿੱਲੀ ਵੌਂਕਾ ਐਂਡ ਦ ਚਾਕਲੇਟ ਫੈਕਟਰੀ’ ’ਤੇ ਆਧਾਰਿਤ ਨਾਟਕ ਦਾ ਮੰਚਨ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਰਨ ਬਾਜਵਾ, ਪ੍ਰਿੰਸੀਪਲ ਪ੍ਰਨੀਤ ਸੋਹਲ ਅਤੇ ਹੋਰ ਪਤਵੰਤਿਆਂ ਨੇ ਨਾਟਕ ਦਾ ਆਨੰਦ ਮਾਣਿਆ। ਨਾਟਕ ਦੇ ਨਿਰਦੇਸ਼ਕ ਅਰੁਣ ਠਾਕੁਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਭਰਪੂਰ ਮਿਹਨਤ ਕਰਕੇ ਆਪਣੀ ਅਭਿਨੇਤਾ ਕਲਾ, ਆਤਮ ਵਿਸ਼ਵਾਸ ਅਤੇ ਟੀਮ ਸਪਿਰਿਟ ਨੂੰ ਨਿਖਾਰਿਆ।