ਸੈਕਟਰ-67 ਵਿਖੇ ਅੱਤ ਦੀ ਗਰਮੀ ਵਿੱਚ ਬਿਜਲੀ ਸੰਕਟ ਗਹਿਰਾਉਣ ਕਾਰਨ ਮਚੀ ਹਾਹਾਕਾਰ

ਐਸ ਏ ਐਸ ਨਗਰ, 27 ਮਈ- ਭਾਰੀ ਗਰਮੀ ਦੇ ਮੌਸਮ ਵਿੱਚ ਬਿਜਲੀ ਕਟੌਤੀ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਜਿਵੇਂ-ਜਿਵੇਂ ਤਾਪਮਾਨ ਵੱਧ ਰਿਹਾ ਹੈ, ਬਿਜਲੀ ਦੀ ਸਮੱਸਿਆ ਵੀ ਲਗਾਤਾਰ ਵੱਧ ਰਹੀ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਤਾਂ ਬਿਜਲੀ ਸਪਲਾਈ ਠੀਕ ਹੈ ਪਰੰਤੂ ਜਿੱਥੇ ਸਪਲਾਈ ਬੰਦ ਹੋ ਜਾਂਦੀ ਹੈ ਉੱਥੇ 12 ਤੋਂ 15 ਘੰਟਿਆਂ ਤਕ ਵੀ ਸਪਲਾਈ ਨਹੀਂ ਮਿਲਦੀ।

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਸੈਕਟਰ-67 ਦੇ ਪ੍ਰਧਾਨ ਸ੍ਰੀ ਐਨ.ਐਸ.ਕਲਸੀ ਅਤੇ ਜਨਰਲ ਸਕੱਤਰ ਸ੍ਰੀ ਚਤੀਸ ਕੁਮਾਰ ਬਗਗਾ ਨੇ ਦੱਸਿਆ ਕਿ ਵਾਰ-ਵਾਰ ਟ੍ਰਾਂਸਫਾਰਮਰ ਫੇਲ ਹੋਣਾ, ਕੇਬਲ ਫਾਲਟ ਅਤੇ ਓਵਰਲੋਡ ਫੀਡਰ ਵਰਗੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਸੈਕਟਰ 67 ਦੇ ਵਸਨੀਕਾਂ ਵਲੋਂ ਸੀਨੀਅਰ ਕਾਰਜਕਾਰੀ ਇੰਜਨੀਅਰ ਦੇ ਦਫਤਰ ਅੱਗੇ ਰੋਸ ਪ੍ਰਗਟ ਕਰਦੇ ਹੋਏ ਨਾਅਰੇਬਾਜੀ ਵੀ ਕੀਤੀ ਗਈ ਹੈ ਅਤੇ ਸੰਸਥਾ ਵਲੋਂ ਪੀ ਐਸ ਪੀ ਸੀ ਐਲ ਦੇ ਕਾਰਜਕਾਰੀ ਇੰਜਨੀਅਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ ਜਿਸ ਵਿੱਚ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਸੀਨੀਅਰ ਕਾਰਜਕਾਰੀ ਇੰਜਨੀਅਰ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਟੈਕਨੀਕਲ ਫਾਲਟ ਕਾਰਨ ਸੈਕਟਰ-67 ਵਾਸੀਆਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ, ਉਸ ਦਾ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ ਅਤੇ ਸੈਕਟਰ-67 ਵਿਖੇ ਜਲਦੀ ਹੀ ਨਵਾਂ ਗਰਿੱਡ ਸਥਾਪਿਤ ਕੀਤਾ ਜਾਵੇਗਾ। ਉਹਨਾਂ ਇਹ ਵੀ ਆਖਿਆ ਕਿ ਸੀ.ਪੀ.67 ਤੋਂ ਲਾਈਨ ਵੱਖਰੀ ਪਾ ਦਿੱਤੀ ਜਾਵੇਗੀ ਪਰੰਤੂ ਹੁਣ ਤਕ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ।
ਉਹਨਾਂ ਕਿਹਾ ਕਿ ਬਿਜਲੀ ਵਿਭਾਗ ਦੇ ਠੇਕੇ ਦੇ ਕਰਮਚਾਰੀ ਹੜਤਾਲ ’ਤੇ ਹੋਣ ਕਾਰਨ ਕੋਈ ਵੀ ਫਾਲਟ ਪੈਣ ’ਤੇ ਉਸਨੂੰ ਠੀਕ ਕਰਨ ਲਈ ਕਰਮਚਾਰੀ ਨਹੀਂ ਮਿਲਦੇ ਅਤੇ ਇਸ ਕਾਰਨ ਲੋਕਾਂ ਨੂੰ ਲੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ।