ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 27 ਮਈ- ਭਾਰਤ ਵਿਕਾਸ ਪਰਿਸ਼ਦ ਮੁਹਾਲੀ ਬ੍ਰਾਂਚ ਦੇ ਆਪਸੀ ਸਹਿਯੋਗ ਨਾਲ, ਸ਼੍ਰੀ ਵੈਸ਼ਨੋ ਮਾਤਾ ਮੰਦਰ ਫੇਜ਼ 3 ਬੀ 1 ਮੁਹਾਲੀ ਵਿਖੇ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ ਪ੍ਰੋਗਰਾਮ ਦਾ ਆਰੰਭ ਜਯੋਤੀ ਪ੍ਰਜਵਲਿਤ ਕਰਕੇ ਵੰਦੇ ਮਾਤਰਮ ਗੀਤ ਗਾ ਕੇ ਕੀਤਾ ਗਿਆ।

ਸਟੇਟ ਪੈਟਰਨ ਗੁਰਦੀਪ ਸਿੰਘ ਵਲੋਂ ਇਸ ਪ੍ਰੋਗਰਾਮ ਅਤੇ ਭਾਰਤ ਵਿਕਾਸ ਪਰਿਸ਼ਦ ਸੰਬੰਧਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੀਤ ਸੰਗੀਤ ਦੇ ਪ੍ਰੋਗਰਾਮ ਦੌਰਾਨ ਰੀਚਾ ਖੰਡੂਜਾ, ਸੁਧੀਰ ਗੁਲਾਟੀ, ਮਧੂਕਰ ਕੋੜਾ, ਡਾਕਟਰ ਸੁਨੀਲ ਪਾਠਕ, ਵੀਰਾਂ ਵਾਲੀ, ਪ੍ਰੋਮਿਲਾ ਸਿੰਘ, ਰਾਜ ਬਾਲਾ ਗੋਤਮ, ਚਮਨ ਦੇਵ, ਵਿਕਰਮ ਗਰੋਵਰ, ਦਰਵੇਸ਼ ਪਰਾਸ਼ਰ, ਸੁਦਰਸ਼ਨ ਮਹਿਤਾ, ਕਮਲੇਸ਼ ਮਹਿਤਾ, ਉਮਾ ਕਾਂਤ ਤਿਵਾੜੀ ਵਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਮਾਸਟਰ ਸਾਰਥਕ, ਮਿਹਰ ਵਸ਼ਿਸ਼ਟ ਅਤੇ ਪ੍ਰਭਨੂਰ ਵਲੋਂ ਸਮੂਹ ਗਾਨ ਪੇਸ਼ ਕੀਤਾ ਗਿਆ।
ਸ਼੍ਰੀ ਨਿਰੰਜਨ ਸਿੰਘ ਅਤੇ ਮੈਡਮ ਪ੍ਰੋਮਿਲਾ ਵਲੋਂ ਫਨ ਗੇਮਾਂ ਦਾ ਆਯੋਜਨ ਕੀਤਾ ਗਿਆ। ਮਹਿਲਾ ਮੈਂਬਰਾਂ ਵਲੋਂ ਗਿੱਧਾ ਵੀ ਪਾਇਆ ਗਿਆ। ਔਰਤਾਂ ਲਈ ਮਿਊਜਿਕਲ ਗੇਮ ਦਾ ਆਯੋਜਨ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਲਈ ਤੰਬੋਲਾ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ।
ਸੰਸਥਾ ਵਲੋਂ ਮੰਦਰ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੋਨੀ ਨੂੰ ਸਨਮਾਨਤ ਕੀਤਾ ਗਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਮਹਾਰਾਣਾ ਪ੍ਰਤਾਪ ਬ੍ਰਾਂਚ ਦੇ ਸਕੱਤਰ ਚਿਮਨ ਲਾਲ ਸਕੱਤਰ ਵਲੋਂ ਨਿਭਾਈ ਗਈ।