ਗੜ੍ਹਸ਼ੰਕਰ ਤੇ ਚੱਗਰਾ ਦੇ ਭੱਠਿਆ ਤੇ ਵਰਲਡ ਫੈਡਰੇਸ਼ਨ ਟਰੇਡ ਯੂਨੀਅਨ ਦਾ 80 ਵਾ ਸਥਾਪਨਾ ਦਿਵਸ ਮਨਾਇਆ।

ਗੜਸ਼ੰਕਰ:- ਅੱਜ ਜ਼ਿਲਾ ਹੁਸ਼ਿਆਰਪੁਰ ਵਿੱਚ ਚੱਗਰਾ ਗੜਸ਼ੰਕਰ ਦੇ ਭੱਠਿਆ ਤੇ ਵਫਟੂ ਵਰਲਡ ਫੈਡਰੇਸ਼ਨ ਟਰੇਡ ਯੂਨੀਅਨ ਦਾ 80 ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੋਕੇ ਸੀਟੂ ਦੇ ਪੰਜਾਬ ਦੇ ਵਾਇਸ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਧਨਪਤ ਅਤੇ ਖੇਤ ਮਜ਼ਦੂਰਾ ਦੇ ਪੰਜਾਬ ਦੇ ਆਗੂ ਗੁਰਮੇਸ਼ ਸਿੰਘ ਨੇ ਸਬੋਧਨ ਕਰਦੇ ਹੋਏ ਕਿਹਾ ਵਫਟੂ ਦੀ ਸਥਾਪਨਾ 1945 ਵਿੱਚ ਜਰਮਨੀ ਵਿੱਚ ਹੋਈ ਦੁਨੀਆ ਭਰ ਦੀਆ ਟਰੇਡ ਯੂਨੀਅਨਾ ਇਸ ਵਿੱਚ ਸ਼ਾਮਲ ਹੋਈਆ।

 ਇਸ ਵਿੱਚ ਸੀਟੂ ਮਜ਼ਬੂਤ ਟਰੇਡ ਯੂਨੀਅਨ ਹੈ। ਸੀਟੂ ਦਾ ਨਾਅਰਾ ਦੁਨੀਆ ਭਰ ਦੇ ਕਿਰਤੀਓ ਇੱਕ ਹੋ ਜਾਓ ਵਫਟੂ ਦੇ ਬਨਣ ਨਾਲ ਇਹ ਨਾਅਰਾ ਹੋਰ ਮਜ਼ਬੂਤ ਹੋਇਆ। ਆਗੂਆ ਨੇ ਅੱਗੇ ਕਿਹਾ ਵਫਟੂ ਸਾਮਰਾਜ ਦੇਸ਼ਾ ਦੀਆ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਵਿਰੋਧੀ ਨੀਤੀਆ ਦਾ ਡਟ ਕੇ ਵਿਰੋਧ ਕਰਦੀ ਹੈ। ਸੀਟੂ ਵਫਟੂ ਦੇ ਹਰ ਐਕਸ਼ਨ ਵਿੱਚ ਸ਼ਾਮਲ ਹੋਕੇ ਅੱਪਣੇ ਦੇਸ਼ ਅੰਦਰ ਲਾਗੂ ਕਰਦੀ ਹੈ। ਇਸ ਮੋਕੇ ਬਲਦੇਵ ਰਾਜ ਸੁਰਿੰਦਰ ਕੁਮਾਰ ਪਰਮੋਦ ਸੰਦੀਪ ਨੇ ਵੀ ਸਬੋਧਨ ਕੀਤਾ।