ਤਾਈਕਵਾਡੋਂ ਸਟੇਟ ਲੈਵਲ ਦੇ ਰੈਫਰੀ ਬਣੇ ਹੁਸ਼ਿਆਰਪੁਰ ਦੇ ਸ੍ਰੇਅਸ

ਹੁਸ਼ਿਆਰਪੁਰ- ਪੰਜਾਬ ਤਾਈਕਵਾਡੋਂ ਐਸੋਸੀਏਸ਼ਨ ਦੁਆਰਾ ਤਾਂਈਕੋਡੋ ਫੈਡਰੇਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਦੇ ਪੰਜਾਬ ਜਨਰਲ ਸਕੱਤਰ ਜਸਪਾਲ ਸਿੰਘ ਦੀ ਅਗਵਾਈ ਹੇਠ ਪਠਾਣਕੋਟ ਵਿੱਚ ਤਾਇਕਵਾਡੋ ਸਟੇਟ ਲੈਵਲ ਰੈਫਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਨੂੰ ਪਠਾਨਕੋਟ ਤਾਇਕਵਾਡੋ ਐਸੋਸੀਏਸ਼ਨ ਸਕੱਤਰ ਕਮਲ ਕਿਸ਼ੋਰ ਅਤੇ ਪ੍ਰਧਾਨ ਸੰਜੀਵ ਸੁਲਾਰੀਆ ਦੁਆਰਾ ਹੋਸਟ ਕੀਤਾ ਗਿਆ।

ਜਿਸ ਵਿੱਚ ਪੂਰੇ ਪੰਜਾਬ ਭਰ ਵਿੱਚੋਂ 200 ਦੇ ਲਗਭਗ ਤਾਈਕਵਾਡੋ ਖਿਡਾਰੀਆਂ ਨੇ ਭਾਗ ਲਿਆ। ਇਹ ਟ੍ਰੇਨਿੰਗ ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਮਹਿਕ, ਕਮਲ ,ਅਜੇ ਕੁਮਾਰ ਦੁਆਰਾ ਇਹਨਾਂ ਖਿਡਾਰੀਆਂ ਨੂੰ ਦਿੱਤੀ ਗਈ ਇਹ ਟ੍ਰੇਨਰ ਰਾਸ਼ਟਰੀ, ਸਟੇਟ, ਐਨ ਆਈ ਐਸ ਪੱਧਰ ਦੇ ਰੈਫਰੀਜ ਅਤੇ ਬਲੈਕ ਬੈਲਟ ਸਨ।
 ਇਸ ਟ੍ਰੇਨਿੰਗ ਵਿੱਚ ਹੁਸ਼ਿਆਰਪੁਰ ਦੇ ਤਾਈਕਵਾਡੋ ਖਿਡਾਰੀ ਸ਼੍ਰੇਅਸ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਫਲਤਾ ਪੂਰਵਕ ਸਟੇਟ ਲੈਵਲ ਰੈਫਰੀ ਪੇਪਰ ਪਾਸ ਕੀਤਾ ਅਤੇ ਹੁਸ਼ਿਆਰਪੁਰ ਨੂੰ ਇਹ ਯੁਵਾ ਸਟੇਟ ਪਧਰੀ ਤਾਈਕਵਾਡੋ ਰੈਫਰੀ ਮਿਲਿਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਖੇਡਾਂ, ਖੇਡ ਵਿਭਾਗ ਖੇਡਾਂ, ਖੇਡ ਵਤਨ ਪੰਜਾਬ ਦੀਆਂ ਅਤੇ ਹੋਰ ਸਟੇਟ, ਜ਼ਿਲ੍ਹਾ ਪਧਰੀ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਵੱਲੋਂ ਰੈਫਰਸਿਪ ਕਰੇਗਾ। ਜ਼ਿਲ੍ਹੇ ਵਿੱਚ ਇਸ ਖਿਡਾਰੀ ਨੂੰ ਜ਼ਿਲ੍ਹਾ ਸਪੋਰਟਸ ਤਾਈਕਵਾਡੋ ਅਸੋਸੀਏਸ਼ਨ ਪ੍ਰਧਾਨ ਸੰਦੀਪ ਸੁਲਾਰੀਆ ਅਤੇ ਜਿਲਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ।