ਸੱਚਦੇਵਾ ਸਟਾਕਸ ਵਾਕਥੌਨ ਪ੍ਰਤੀ ਟ੍ਰਿਨਟੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ- ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 2 ਨਵੰਬਰ 2025 ਨੂੰ 5 ਕਿਲੋਮੀਟਰ ਦੀ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਵਾਕਥੌਨ ਪ੍ਰਤੀ ਕਲੱਬ ਦੇ ਪ੍ਰਧਾਨ ਪਰਮਜੀਤ ਸੱਚਦੇਵਾ ਵੱਲੋਂ ਟ੍ਰਿਨਟੀ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਹ ਵਾਕਥੌਨ ਸਾਡੇ ਉੱਘੇ ਐਥਲੀਟ ਸਵ. ਫੌਜਾ ਸਿੰਘ ਨੂੰ ਸਮਰਪਿਤ ਹੈ।

ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਵਾਕਥੌਨ ਵਿੱਚ ਹਰ ਇੱਕ ਸ਼ਹਿਰ ਵਾਸੀ ਭਾਗ ਲੈ ਸਕੇਗਾ ਅਤੇ ਇਸ ਤੋਂ ਇਲਾਵਾ 8 ਸਾਲ ਤੱਕ ਦੇ ਬੱਚਿਆਂ ਲਈ 5 ਕਿਲੋਮੀਟਰ ਦੀ ਸਾਈਕਲੋਥਾਨ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ 50 ਰੁਪਏ ਰਜਿਸਟਰੇਸ਼ਨ ਫੀਸ ਰੱਖੀ ਗਈ ਹੈ ਤੇ ਇਸ ਨਾਲ ਜੋ ਵੀ ਪੈਸਾ ਇਕੱਠਾ ਹੋਵੇਗਾ ਉਹ ਸਾਰਾ ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਦਾਨ ਵਜ੍ਹੋਂ ਦਿੱਤਾ ਜਾਵੇਗਾ।
 ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਈਵੇਂਟ ਵਿੱਚ ਭਾਗ ਲੈਣ ਵਾਲਿਆਂ ਨੂੰ ਮੈਡਲ, ਟੀ-ਸ਼ਰਟ ਅਤੇ ਰਿਫਰੈਸ਼ਮੈਂਟ ਕਲੱਬ ਵੱਲੋਂ ਦਿੱਤੀ ਜਾਵੇਗੀ ਤੇ ਇਹ ਵਾਕਥੌਨ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਇਸ ਮੌਕੇ ਟ੍ਰਿਨਟੀ ਪਬਲਿਕ ਸਕੂਲ, ਪਿ੍ਰੰਸੀਪਲ ਅਤੇ ਡਾਇਰੈਕਟਰ ਅਨੀਤਾ ਲਾਰੈਂਸ, ਉੱਤਮ ਸਿੰਘ ਸਾਬੀ, ਤਰਲੋਚਨ ਸਿੰਘ, ਉਕਾਂਰ ਸਿੰਘ, ਦੌਲਤ ਸਿੰਘ ਆਦਿ ਵੀ ਹਾਜਰ ਸਨ।