
ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਵੱਲੋਂ ਜੁਝਾਰ ਨਗਰ ਵਿਖੇ ਬੀ.ਡੀ.ਪੀ.ਓ. ਦਫਤਰ ਅੱਗੇ ਕੂੜਾ ਸੁੱਟ ਪ੍ਰਦਰਸ਼ਨ ਭਲਕੇ
ਐਸ ਏ ਐਸ ਨਗਰ, 28 ਮਈ- ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਦੀ ਮੀਟਿੰਗ ਮੁਹਾਲੀ ਦੇ ਪ੍ਰਧਾਨ ਰਾਜਨ ਚਾਵਰੀਆ ਦੀ ਮੌਜੂਦਗੀ ਵਿਚ ਅੱਜ ਇਥੇ ਮਿਉਂਸਪਲ ਭਵਨ ਸੈਕਟਰ 68 ਵਿਖੇ ਹੋਈ। ਮੀਟਿੰਗ ਦੌਰਾਨ ਪਿੰਡ ਬਲੌਂਗੀ ਵਿਖੇ ਆ ਰਹੀ ਕੂੜੇ ਦੇ ਪ੍ਰਬੰਧ ਦੀ ਸਮੱਸਿਆ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੰਸਥਾ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਬਲੌਂਗੀ ਦੇ ਸਾਥੀਆਂ ਬਿੰਦਰ ਸਿੰਘ, ਅਮਰ ਸਿੰਘ, ਮਦਨ ਲਾਲ ਨਾਲ ਵਿਚਾਰ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਗ੍ਰਾਮ ਪੰਚਾਇਤ ਬਲੌਂਗੀ ਵਿਖੇ ਕੂੜਾ ਸੁੱਟਣ ਅਤੇ ਕੂੜਾ ਪ੍ਰਬੰਧਨ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
ਐਸ ਏ ਐਸ ਨਗਰ, 28 ਮਈ- ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਦੀ ਮੀਟਿੰਗ ਮੁਹਾਲੀ ਦੇ ਪ੍ਰਧਾਨ ਰਾਜਨ ਚਾਵਰੀਆ ਦੀ ਮੌਜੂਦਗੀ ਵਿਚ ਅੱਜ ਇਥੇ ਮਿਉਂਸਪਲ ਭਵਨ ਸੈਕਟਰ 68 ਵਿਖੇ ਹੋਈ।
ਮੀਟਿੰਗ ਦੌਰਾਨ ਪਿੰਡ ਬਲੌਂਗੀ ਵਿਖੇ ਆ ਰਹੀ ਕੂੜੇ ਦੇ ਪ੍ਰਬੰਧ ਦੀ ਸਮੱਸਿਆ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੰਸਥਾ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਬਲੌਂਗੀ ਦੇ ਸਾਥੀਆਂ ਬਿੰਦਰ ਸਿੰਘ, ਅਮਰ ਸਿੰਘ, ਮਦਨ ਲਾਲ ਨਾਲ ਵਿਚਾਰ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਗ੍ਰਾਮ ਪੰਚਾਇਤ ਬਲੌਂਗੀ ਵਿਖੇ ਕੂੜਾ ਸੁੱਟਣ ਅਤੇ ਕੂੜਾ ਪ੍ਰਬੰਧਨ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
ਆਗੂਆਂ ਨੇ ਦੱਸਿਆ ਕਿ ਜਿਥੇ ਆਰਜੀ ਤੌਰ ’ਤੇ ਕੂੜਾ ਸੁੱਟਿਆ ਜਾਂਦਾ ਸੀ, ਉਥੋਂ ਮੌਜੂਦਾ ਪੰਚਾਇਤ ਵੱਲੋਂ ਕੂੜਾ ਸੁੱਟਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਬਲੌਂਗੀ ਵਿਖੇ ਘਰ-ਘਰ ਤੋਂ ਕੂੜਾ ਚੁੱਕਣ ਵਾਲੇ ਗਾਰਬੇਜ ਕੁਲੈਕਟਰਾਂ ਨੂੰ ਵੀ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਬਲੌਂਗੀ ਵਿਚ ਰਹਿਣ ਵਾਲੇ ਆਮ ਲੋਕਾਂ ਦੇ ਘਰਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ। ਜਿਸ ਕਰਕੇ ਬਲੌਂਗੀ ਵਾਸੀਆਂ ਨੂੰ ਵੀ ਪ੍ਰੇਸ਼ਾਨੀਆਂ ਆ ਰਹੀਆਂ ਹਨ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਵੱਲੋਂ 2 ਦਿਨ ਪਹਿਲਾਂ ਬੀ.ਡੀ.ਪੀ.ਓ. ਨੂੰ ਨੋਟਿਸ ਦੇ ਕੇ ਮੰਗ ਕੀਤੀ ਗਈ ਸੀ ਕਿ ਬਲੌਂਗੀ ਵਿਖੇ ਕੂੜਾ ਸੁੱਟਣ ਲਈ ਥਾਂ ਜਾਂ ਡੰਪਿੰਗ ਪੁਆਇੰਟ ਬਣਾ ਕੇ ਦਿੱਤਾ ਜਾਵੇ, ਪ੍ਰੰਤੂ ਕੋਈ ਵੀ ਹੱਲ ਨਹੀਂ ਕੀਤਾ ਗਿਆ। ਜਿਸ ਦੇ ਵਿਰੋਧ ਵਿਚ ਭਲਕੇ (29 ਮਈ ਨੂੰ) ਜੁਝਾਰ ਨਗਰ ਵਿਖੇ ਸਥਿਤ ਬੀ.ਡੀ.ਪੀ.ਓ. ਦੇ ਦਫਤਰ ਅੱਗੇ ਕੂੜਾ ਸੁੱਟ ਪ੍ਰਦਰਸ਼ਨ ਕੀਤਾ ਜਾਵੇਗਾ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬ੍ਰਿਜ ਮੋਹਨ, ਸਚਿਨ ਕੁਮਾਰ, ਰਾਜੂ ਸੰਗੇਲਿਆ, ਰੋਸ਼ਨ ਲਾਲ, ਰਜਿੰਦਰ ਬਾਗੜੀ ਵੀ ਮੌਜੂਦ ਸਨ।
