ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸਮਾਪਤੀ
ਐਸ ਏ ਐਸ ਨਗਰ, 28 ਮਈ- ਸਿੰਘ ਸਭਾ ਸੁਸਾਇਟੀ (ਗੁਰਦੁਆਰਾ) ਐਰੋਸਿਟੀ ਮੁਹਾਲੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੀ ਗਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸਮਾਪਤੀ 27 ਮਈ ਨੂੰ ਕੀਤੀ ਗਈ। ਇਸ ਮੌਕੇ ਆਈ ਬਲਾਕ ਦੇ ਸੁਖਮਨੀ ਸਾਹਿਬ ਜਥੇ ਨੇ ਸੰਗਤ ਨਾਲ ਮਿਲ ਕੇ ਪਾਠ ਕੀਤੇ।

ਜਥੇ ਦੇ ਮੈਂਬਰ ਨਿਰਮਲ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਨਵਜੋਤ ਕੌਰ, ਕੰਵਲਜੀਤ ਕੌਰ, ਗੁਰਵਿੰਦਰ ਕੌਰ, ਜਤਿੰਦਰ ਕੌਰ ਨੇ ਦੱਸਿਆ ਕਿ ਇਸ ਵੇਲੇ ਐਰੋਸਿਟੀ ਵਿਚ ਗੁਰੂ ਘਰ ਨਾ ਹੋਣ ਕਰਕੇ ਸੰਗਤ ਨੂੰ ਕਿਸੇ ਨਾ ਕਿਸੇ ਸਰਧਾਲੂ ਦੇ ਘਰ ਜਾ ਕੇ ਪਾਠ ਕਰਨਾ ਪੈਂਦਾ ਹੈ। ਇਸ ਸੰਬੰਧੀ ਸਿੰਘ ਸਭਾ ਸੁਸਾਇਟੀ ਵੱਲੋਂ ਗਮਾਡਾ ਨੂੰ ਜਗ੍ਹਾ ਲਈ ਅਰਜੀ ਵੀ ਦਿੱਤੀ ਹੋਈ ਹੈ। ਇਸ ਮੌਕੇ ਸੰਗਤ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਕਿਸੇ ਗੁਰੂ ਘਰ ਦੀ ਜਗ੍ਹਾ ਦਿੱਤੀ ਜਾਵੇ।