ਧਾਰਮਿਕ ਅਤੇ ਸੈਰ-ਸਪਾਟਾ ਦੇ ਮੱਦੇਨਜਰ ਕੁਰੂਕਸ਼ੇਤਰ ਦੀ ਪਹਿਚਾਣ ਪੂਰੇ ਵਿਸ਼ਵ ਵਿੱਚ - ਡਾ. ਅਰਵਿੰਦ ਸ਼ਰਮਾ

ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਧਾਰਮਿਕ ਅਤੇ ਸੈਰ-ਸਪਾਟਾ ਦੇ ਮੱਦੇਨਜਰ ਨਾਲ ਕੁਰੂਕਸ਼ੇਤਰ ਦੀ ਪਹਿਚਾਣ ਪੂਰੇ ਵਿਸ਼ਵ ਵਿੱਚ ਹੈ। ਇਸ ਪਵਿੱਤਰ ਧਰਤੀ ਕੁਰੂਕਸ਼ੇਤਰ ਦੇ ਨਾਲ-ਨਾਲ ਹਰਿਆਣਾ ਦਾ ਹਰ ਖੇਤਰ ਵਿੱਚ ਚਹੁੰਮੁਖੀ ਵਿਕਾਸ ਹੋ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਕੁਰੂਕਸ਼ੇਤਰ ਵਿੱਚ ਸੈਰ-ਸਪਾਟਾ ਦੇ ਮੱਦੇਨਜਰ ਅਨੇਕ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ।

          ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਸੋਮਵਾਰ ਨੁੰ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ, ਕੁਰੂਕਸ਼ੇਤਰ ਵਿੱਚ ਪਹਿਲੇ ਨਰਾਤੇ 'ਤੇ ਪੂਜਾ ਅਰਚਣਾ ਕਰਨ ਪਹੁੰਚੇ ਸਨ। ਇੱਥੇ ਸੈਰ-ਸਪਾਟਾ ਮੰਤਰੀ ਨੇ ਰਿਵਾਇਤ ਅਨੁਸਾਰ ਪੂਜਾ ਅਰਚਣਾ ਕੀਤੀ ਅਤੇ ਸ਼ਕਤੀ ਪੀਠ 'ਤੇ ਮੱਥਾ ਟੇਕਿਆ।
          ਸੈਰ-ਸਪਾਟਾ ਮੰਤਰੀ ਨੇ ਸੂਬਾਵਾਸੀਆਂ ਨੂੰ ਨਰਾਤੇ ਦੇ ਨਾਲ-ਨਾਲ ਦਸ਼ਹਿਰਾ, ਦੀਵਾਲੀ ਤੇ ਹੋਰ ਉਤਸਵਾਂ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਹਰ ਨਾਗਰਿਕ ਨੂੰ ਕੁਰੂਕਸ਼ੇਤਰ ਦੀ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਲਈ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚਣਾ ਚਾਹੀਦਾ ਹੈ। ਇਸ ਮੰਦਿਰ ਤੋਂ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਬਾਅਦ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਹੋਵੇਗੀ।
 ਉਨ੍ਹਾਂ ਨੇ ਕਿਹਾ ਕਿ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ਦੇ ਨਾਲ ਕੁਰੂਕਸ਼ੇਤਰ ਤੇ ਹੋਰ ਧਾਰਮਿਕ ਤੇ ਸੈਰ-ਸਪਾਟਾ ਥਾਂਵਾਂ ਦੇ ਕਾਰਨ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਇੱਕ ਵੱਖ ਪਹਿਚਾਣ ਹੈ। ਇਸ ਧਰਮਖੇਤਰ ਕੁਰੂਕਸ਼ੇਤਰ ਨੂੰ ਸੈਰ-ਸਪਾਟਾ ਦੇ ਮੱਦੇਨਜਰ ਵਿਕਸਿਤ ਕਰਨ ਦੀ ਅਨੇਕਾਂ ਪਰਿਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ।
          ਊਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸੂਬੇ ਦਾ ਚਹੁਮੁਖੀ ਵਿਕਾਸ ਹੋ ਰਿਹਾ ਹੈ। ਇਸ ਸਰਕਾਰ ਨੇ ਕੁਰੂਕਸ਼ੇਤਰ ਹੀ ਨਹੀਂ ਹਰਿਆਣਾ ਨੂੰ ਸੈਰ-ਸਪਾਟਾ ਹੱਬ ਵਜੋ ਇੱਕ ਵੱਖ ਪਹਿਚਾਣ ਦੇਣ ਦਾ ਕੰਮ ਕੀਤਾ ਹੈ। ਇਸ ਸਰਕਾਰ ਦੇ ਕਾਰਜਕਾਲ ਵਿੱਚ ਕਿਸਾਨ, ਮਜਦੂਰ, ਮਹਿਲਾ, ਕਰਮਚਾਰੀ ਅਤੇ ਸੀਨੀਅਰ ਸਿਟੀਜਨ ਲੋਕਾਂ ਦੇ ਲਈ ਅਨੇਕਾਂ ਜਨਭਲਾਈਕਾਰੀ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ ਗਿਆ ਹੈ।