ਸੂਬੇ ਵਿੱਚ ਆਮ ਨਾਗਰਿਕਾਂ ਦਾ ਪੂਰੇ ਸਾਲ ਵਿੱਚ ਜੀਐਸਟੀ ਸੁਧਾਰ ਨਾਲ ਹੋਵੇਗਾ 4 ਹਜਾਰ ਕਰੋੜ ਰੁਪਏ ਦਾ ਫਾਇਦਾ - ਨਾਇਬ ਸਿੰਘ ਸੈਣੀ

ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੇ ਗਏ ਜੀਐਸਟੀ ਸੁਧਾਰ ਨਾਲ ਸੂਬੇ ਵਿੱਚ ਆਮ ਨਾਗਰਿਕਾਂ ਦਾ ਪੂਰੇ ਸਾਲ ਵਿੱਚ ਲਗਭਗ 4 ਹਜਾਰ ਕਰੋੜ ਰੁਪਏ ਦਾ ਫਾਇਦਾ ਹੋਵੇਗਾ ਅਤੇ ਇਹ ਸੂਬੇ ਤੇ ਦੇਸ਼ ਤੇ ਆਰਥਕ ਵਿਕਾਸ ਵਿੱਚ ਸੱਭ ਤੋਂ ਵੱਡਾ ਬਦਲਾਅ ਲਿਆਉਣਗੇ।

ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੇ ਗਏ ਜੀਐਸਟੀ ਸੁਧਾਰ ਨਾਲ ਸੂਬੇ ਵਿੱਚ ਆਮ ਨਾਗਰਿਕਾਂ ਦਾ ਪੂਰੇ ਸਾਲ ਵਿੱਚ ਲਗਭਗ 4 ਹਜਾਰ ਕਰੋੜ ਰੁਪਏ ਦਾ ਫਾਇਦਾ ਹੋਵੇਗਾ ਅਤੇ ਇਹ ਸੂਬੇ ਤੇ ਦੇਸ਼ ਤੇ ਆਰਥਕ ਵਿਕਾਸ ਵਿੱਚ ਸੱਭ ਤੋਂ ਵੱਡਾ ਬਦਲਾਅ ਲਿਆਉਣਗੇ। 
ਇਹ ਜੀਐਸਟੀ ਸੁਧਾਰ ਨਾ ਸਿਰਫ ਵਪਾਰੀਆਂ ਨੂੰ ਰਾਹਤ ਦੇਣ ਸਗੋ ਆਮ ਖਪਤਕਾਰਾਂ ਦੇ ਜੀਵਨ ਨੂੰ ਵੀ ਸਰਲ ਬਨਾਉਣਗੇ। ਅਹਿਮ ਪਹਿਲੂ ਇਹ ਹੈ ਕਿ ਨਾਗਰਿਕ ਹੁਣ ਘੱਟ ਜੀਐਸਟੀ ਦਾ ਲਾਭ ਚੁੱਕ ਕੇ ਸਵਦੇਸ਼ੀ ਉਤਪਾਦ ਆਪਣੇ ਘਰ ਲੈ ਕੇ ਆਉਣ। ਇੰਨ੍ਹਾਂ ਸੁਧਾਰਾਂ ਨਾਲ ਈਜ਼ ਆਫ ਡੂਇੰਗ ਬਿਜਨੈਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਵਪਾਰਕ ਗਤੀਵਿਧੀਆਂ ਵਿੱਚ ਪਾਰਦਰਸ਼ਿਤਾ ਆਵੇਗੀ।
          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਲਾਡਵਾ ਦੇ ਮੇਨ ਬਾਜਾਰ ਵਿੱਚ ਸੂਬਾਵਿਆਪੀ ਵਸਤੂ ਅਤੇ ਸੇਵਾ ਟੈਕਸ ਬਚੱਤ ਉਤਸਵ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਦੌਰਾਨ ਦੁਕਾਨਦਾਰਾਂ ਅਤੇ ਵਪਾਰੀਆਂ ਨਾਂਲ ਗਲਬਾਤ ਕਰ ਰਹੇ ਸਨ।
          ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਮਕੁੰਡੀ ਚੌਕ 'ਤੇ ਮਹਾਰਾਜਾ ਅਗਰਸੇਨ ਦੀ ਪ੍ਰਤਿਮਾ 'ਤ ਮਾਲਾਅਰਪਣ ਕੀਤੀ ਅਤੇ ਸੂਬਾਵਾਸੀਆਂ ਨੂੰ ਅਗਰਸੇਨ ਜੈਯੰਤੀ ਅਤੇ ਨਰਾਤਿਆਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦੇਣ ਦੇ ਬਾਅਦ ਸੂਬਾਵਿਆਪੀ ਵਸਤੂ ਅਤੇ ਸੇਵਾ ਟੈਕ ਉਤਸਵ ਦੀ ਸ਼ੁਰੂਆਤ ਕੀਤੀ। 
ਇਸ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੇਨ ਬਾਜਾਰ, ਸੰਗਮ ਮਾਰਕਿਟ ਹੁੰਦੇ ਹੋਏ ਸ਼ਹੀਦ ਢੀਂਗਰਾ ਚੌਕ 'ਤੇ ਪਹੁੰਚੇ ਅਤੇ ਦੁਕਾਨਦਾਰਾਂ, ਵਪਾਰੀਆਂ ਨੂੰ ਸਰਕਾਰ ਵੱਲੋਂ ਨਵੀਂ ਲਾਗੂ ਜੀਐਸਟੀ ਦਰਾਂ ਦੇ ਬਾਰੇ ਵਿੱਚ ਵਿਸਤਾਰ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਸਵਦੇਸ਼ੀ ਵਸਤੂਆਂ ਅਤੇ ਉਤਪਾਦ ਘਰ ਲਿਆਉਣ ਦੀ ਅਪੀਲ ਕੀਤੀ।
          ਇਸ ਦੌਰਾਨ ਮੁੱਖ ਮੰਤਰੀ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਪ੍ਰਤਿਮਾ 'ਤੇ ਵੀ ਮਾਲਾਅਰਪਣ ਕੀਤੀ। ਮੁੱਖ ਮੰਤਰੀ ਨੇ ਜੀਐਸਟੀ ਵਿੱਚ ਕੀਤੇ ਗਏ ਸੁਧਾਰਾਂ ਅਤੇ ਦਿੱਤੀ ਗਈ ਰਾਹਤਾਂ ਦੇ ਬਾਰੇ ਵਿੱਚ ਜਾਣੂ ਕਰਵਾਇਆ।
          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੀਐਸਟੀ ਸੁਧਾਰਾਂ ਦੇ ਲਾਭ ਅਤੇ ਮਹਤੱਵ ਦੀ ਜਾਣਕਾਰੀ ਆਮ ਜਨਤਾ ਅਤੇ ਵਪਾਰੀਆਂ ਤੱਕ ਪਹੁੰਚਾਉਣ ਲਈ ਜੀਐਸਟੀ ਜਾਗ੍ਰਿਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ 15 ਅਕਤੂਬਰ 2025 ਤੱਕ ਚੱਲੇਗੀ। ਇਸ ਦੇ ਲਈ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਵਿਸਤਾਰ ਪਰਿਯੋਜਨਾ ਤਹਿਤ ਕੈਂਪ ਆਯੋਜਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁਹਿੰਮ ਦਾ ਪਹਿਲਾ ਪੜਾਅ 22 ਤੋਂ 29 ਸਤੰਬਰ ਤੱਕ ਚੱਲੇਗਾ। ਇਸ ਵਿੱਚ ਸਾਰੇ ਜਨਪ੍ਰਤੀਨਿਧੀ ਸਰਗਰਮ ਰੂਪ ਨਾਲ ਹਿੱਸਾ ਲੈਣਗੇ ਅਤੇ ਰੋਜਾਨਾ ਚੋਣ ਕੀਤੀਆਂ ਮਾਰਕਿਟਸ ਦਾ ਦੌਰਾ ਕਰ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਸੁਧਾਰਾਂ ਦੀ ਜਾਣਕਾਰੀ ਦੇਣਗੇ।
          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਪਾਰ ਮੰਡਲ ਅਤੇ ਵੱਖ-ਵੱਖ ਮਾਰਕਿਟ ਏਸੋਸਇਏਸ਼ਨਾਂ ਦੇ ਅਦਧਕਾਰੀਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਵਪਾਰੀ ਵਰਗ ਸਿੱਧੇ ਰੂਪ ਨਾਲ ਲਾਭ ਲੈ ਸਕਣ। ਜੀਐਸਟੀ ਸੁਧਾਰਾਂ ਦੇ ਪ੍ਰਚਾਰ-ਪ੍ਰਸਾਰ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੀ ਵਰਤੋ ਕੀਤੀ ਜਾ ਰਹੀ ਹੈ। ਇਸ ਦੇ ਲਈ ਜੀਐਸਟੀ ਸੁਧਾਰ, ਈਜ਼ ਆਫ ਡੂਇੰਗ, ਸਵਦੇਸ਼ੀ ਅਤੇ ਹਰਿਆਣਾ ਵਰਗੇ ਹੈਸ਼ਟੈਗ ਚਲਾਏ ਗਏ ਹਨ। 
ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ ਟੈਕਸ ਸੁਧਾਰਾਂ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ ਸਗੋ ਲੋਕਾਂ ਨੂੰ ਭਾਰਤ ਵਿੱਚ ਨਿਰਮਾਣਤ ਵਸਤੂਆਂ ਨੂੰ ਅਪਨਾਉਣ ਅਤੇ ਸਵਦੇਸ਼ੀ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨ ਦਾ ਵੀ ਸੰਦੇਸ਼ ਦੇਣਾ ਹੈ। ਮੁੱਖ ਮੰਤਰੀ ਨੇ ਭਰੋਸਾ ਵਿਅਕਤ ਕੀਤਾ ਕਿ ਇਸ ਮੁਹਿੰਮ ਰਾਹੀਂ ਨਾ ਸਿਰਫ ਵਪਾਰੀ ਵਰਗ ਜਾਗਰੁਕ ਹੋਵੇਗਾ ਸਗੋ ਆਮਜਨਤਾ ਨੂੰ ਵੀ ਇੰਨ੍ਹਾਂ ਸੁਧਾਰਾਂ ਦਾ ਸਿੱਧਾ ਲਾਭ ਮਿਲੇਗਾ ਅਤੇ ਹਰਿਆਣਾਂ ਵਪਾਰਕ ਦ੍ਰਿਸ਼ਟੀ ਨਾਲ ਹੋਰ ਵੱਧ ਮਜਬੂਤ ਬਣੇਗਾ।
          ਮਹਾਰਾਜਾ ਅਗਰਸੇਨ ਜੈਯੰਤੀ ਦੇ ਪਵਿੱਤਰ ਪਰਵ 'ਤੇ ਸ੍ਰੀ ਅਗਰਵਾਲ ਸਭਾ ਲਾਡਵਾ ਦੇ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਵੀ ਕੀਤਾ।
          ਇਸ ਮੌਕੇ 'ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਪੁਲਿਸ ਸੁਪਰਡੈਂਟ ਨੀਤੀਸ਼ ਅਗਰਵਾਲ, ਐਮਸੀ ਚੇਅਰਪਰਸਨ ਸਾਕਸ਼ੀ ਖੁਰਾਨਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।