“ਯਾਦਾਂ ਬੱਗੇ ਦੀਆਂ” ਬੈਨਰ ਹੇਠ 31ਵੀਂ ਬਰਸੀ ਤੇ ਫਾਉਂਡੇਸ਼ਨ ਵੱਲੋਂ ਪੌਦੇ ਲਗਾਏ ਗਏ
ਪਟਿਆਲਾ- ਬਖਸ਼ੀਸ਼ ਬੱਗਾ ਯਾਦਗਾਰੀ ਵੈਲਫੇਅਰ ਫਾਊਂਡੇਸ਼ਨ ਅਤੇ ਬੱਗਾ ਲੋਕ ਨਾਚ ਅਕੈਡਮੀ (ਸਬੰਧਤ ਖੇਡਾਂ ਤੇ ਯੁਵਕ ਮਾਮਲੇ ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਪਟਿਆਲਾ) ਵੱਲੋਂ ਅਕੈਡਮੀ ਦੇ ਦਫਤਰ ਪ੍ਰੀਤ ਨਗਰ ਤ੍ਰਿਪੜੀ, ਪਟਿਆਲਾ ਵੱਲੋਂ ਉੱਘੇ ਸਮਾਜ ਸੇਵਕ ਕੇਮਾਂਤਰੀ ਲੋਕ ਨਾਚ ਕੇਚ ਚੇਅਰਮੈਨ ਬਖਸ਼ੀਸ਼ ਬੱਗਾ ਵੈਲਫੇਅਰ ਫਾਉਂਡੇਸ਼ਨ ਜਰਨੈਲ ਬੱਗਾ ਧਾਲੀਵਾਲ ਅਤੇ ਕੋਮਾਂਤਰੀ ਗਿੱਧਾ ਕੋਚ ਸਤਵੀਰ ਕੌਰ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਅੰਤਰਾਸ਼ਟਰੀ ਲੋਕ ਕਲਾਕਾਰ ਮਰਹੂਮ ਬਖਸ਼ੀਸ਼ ਬੱਗਾ ਦੀਆਂ ਯਾਦਾਂ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਲਗਾਤਾਰ 31 ਸਾਲਾਂ ਤੋਂ ਜੂਨ, ਜੁਲਾਈ ਮਹੀਨੇ ਵਿੱਚ ਲਗਾਤਾਰ ਫਰੀ ਲੋਕਨਾਚਾਂ ਦੀਆਂ ਵੱਖ-2 ਥਾਵਾਂ ਤੇ ਸਿਖਲਾਈ ਵਰਕਸ਼ਾਪਾਂ ਦੇ ਨਾਲ ਨਾਲ ਸਿਖਿਆਰਥੀ ਲੜਕੇ-ਲੜਕੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਂਦਾ ਹੈ।

ਇੰਜੀ: ਰਾਜਦੀਪ ਸਿੰਘ ਨੇ ਦੱਸਿਆ ਕਿ ਫਾਉਂਡੇਸ਼ਨ ਦੇ 31 ਸਾਲਾਂ ਵਿੱਚ ਹੁਣ ਤੱਕ 362 ਲੋਕ ਨਾਚ ਸਿਖਲਾਈ ਵਰਕਸ਼ਾਪਾਂ ਲਗਾਕੇ 15000 ਤੋਂ ਜਿਆਦਾ ਸਿਖਿਆਰਥੀਆਂ ਨੂੰ ਟਰੇਂਡ ਕੀਤਾ ਜਾ ਚੁੱਕਿਆ ਹੈ ਅਤੇ ਫਾਉਂਡੇਸ਼ਨ ਵੱਲੋਂ 22 ਸੱਭਿਆਚਾਰ ਮੇਲੇ ਲਗਾਕੇ ਸੈਂਕੜੇ ਕਲਾਕਾਰਾਂ ਨੂੰ ਪ੍ਰਮੋਟ ਕੀਤਾ ਜਾ ਚੁੱਕਿਆ ਹੈ।
ਜਿਨਾਂ ਵਿੱਚੋਂ 3 ਦਰਜਣਾਂ ਤੋਂ ਜਿਆਦਾ ਬੱਚੇ ਅੰਤਰਾਸ਼ਟਰੀ ਲੈਵਲ ਤੇ ਵਿਦੇਸ਼ਾ ਵਿੱਚ ਅਕੈਡਮੀਆਂ ਖੋਲ ਕੇ ਲੋਕਨਾਚਾਂ ਦੀ ਸਿਖਲਾਈ ਦੇ ਰਹੇ ਹਨ ਇਸ ਤੋਂ ਇਲਾਵਾ 1995 ਵਿੱਚ “ਯਾਦਾਂ ਬੱਗੇ ਦੀਆਂ” ਪਲੇਠਾ ਪ੍ਰੋਗਰਾਮ ਕਰਵਾਕੇ ਸਰਕਾਰੀ ਸਕੂਲ ਤ੍ਰਿਪੜੀ ਵਿਖੇ ਸੰਸਥਾ ਵੱਲੋਂ ਵਾਟਰ ਕੂਲਰ ਲਗਵਾਇਆ ਗਿਆ ਉਸ ਤੋਂ ਬਾਅਦ ਕਸਿਆਣਾ ਸਕੂਲ ਵਿੱਚ ਵੀ ਵਾਟਰ ਕੂਲਰ ਦੀ ਸੇਵਾ ਕਰਵਾਈ ਅਤੇ ਦਰਜਣਾਂ ਸਕੂਲਾਂ ਵਿੱਚ ਲੋੜਵੰਦ ਬੱਚਿਆਂ ਨੂੰ ਲੋੜੀਂਦਾ ਸਮਾਨ ਸਮੇਂ ਸਮੇਂ ਅਨੁਸਾਰ ਮੁਹੱਈਆ ਕਰਵਾਉਂਦੇ ਆ ਰਹੇ ਹਾਂ। ਫਾਉਂਡੇਸ਼ਨ ਵੱਲੋਂ ਪਿਛਲੇ 10 ਸਾਲਾਂ ਤੋਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹਰ ਸਾਲ ਵੱਧ ਚੜ ਕੇ ਬੂਟੇ ਲਗਵਾਏ ਜਾਂਦੇ ਅਤੇ ਉਹਨਾਂ ਦੀ ਦੇਖ-ਭਾਲ ਵੀ ਕੀਤੀ ਜਾਂਦੀ ਹੈ।
ਇੰਜੀ: ਅਵਤਾਰ ਸਿੰਘ ਲੰਗ ਦੀ ਪ੍ਰਧਾਨਗੀ ਹੇਠ ਇਸ ਬਾਰ 31ਵੀਂ ਬਰਸੀ ਤੇ ਫਲਦਾਰ ਬੂਟੇ ਲਗਾਕੇ ਅਕੈਡਮੀ ਦੇ ਦਫਤਰ 49-ਪ੍ਰੀਤ ਨਗਰ, ਤ੍ਰਿਪੜੀ ਤੋਂ ਸ਼ੁਰੂਆਤ ਤੋਂ ਕੀਤੀ ਗਈ ਅਤੇ 500 ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਜੋ ਅਕਤੂਬਰ ਮਹੀਨੇ ਵਿੱਚ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ 9 ਨੰਬਰ ਵਾਰਡ ਦੇ ਐਮ.ਸੀ. ਮੈਡਮ ਨੇਹਾ ਕੁਕਰੇਜਾ ਅਤੇ ਸ੍ਰੀ ਮੋਹਿਤ ਕੁਕਰੇਜਾ ਜਿਲਾ ਪ੍ਰਧਾਨ ਸ਼ੋਸ਼ਲ ਮੀਡੀਆ ਪਟਿਆਲਾ ਵੱਲੋਂ ਫਾਊਂਡੇਸ਼ਨ ਦੇ ਕੰਮਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਹਰ ਇੱਕ ਇਨਸਾਨ ਨੂੰ ਘੱਟ ਤੋਂ ਘੱਟ 2 ਪੌਦੇ ਜਰੂਰ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਇੰਜੀ: ਹਰਪਾਲ ਸਿੰਘ, ਜੋਗਾ ਸਿੰਘ ਐਫ.ਸੀ.ਆਈ. ਦਿਲਬਾਗ ਸਿੰਘ ਬਾਗੜੀਆਂ ਐਫ.ਸੀ.ਆਈ. ਮਨਜੀਤ ਸਿੰਘ ਖਰੋੜ, ਕੁਲਮੀਤ ਕੋਹਲੀ ਜਿਲਾ ਸੈਕਟਰੀ ਸ਼ੋਸ਼ਲ ਮੀਡੀਆ ਪਟਿਆਲਾ, ਮੈਡਮ ਸਤਵੀਰ ਧਾਲੀਵਾਲ, ਜਰਨੈਲ ਬੱਗਾ ਧਾਲੀਵਾਲ (ਅੰਤਰਾਸ਼ਟਰੀ ਕਲਾਕਾਰ), ਸਟੇਟ ਅਵਾਡਰੀ ਅਤੇ ਪੰਜਾਬ ਪ੍ਰਧਾਨ ਅਧਿਆਪਕ ਯੂਨੀਅਨ ਪਟਿਆਲਾ ਗੁਰਪ੍ਰੀਤ ਸਿੰਘ ਗੁਰੀ ਆਦਿ ਹਾਜ਼ਰ ਸਨ। (ਸਟੇਟ ਅਵਾਡਰੀ ਭਗਵਾਨ ਦਾਸ ਗੁਪਤਾ ਸਰਪਰੱਸਤ ਫਾਊਂਡੇਸ਼ਨ, ਗੱਜਣ ਸਿੰਘ ਮੀਡੀਆ ਸਲਾਹਕਾਰ ਆਮ ਆਦਮੀ ਪਾਰਟੀ ਨੇ ਵਿਸ਼ੇਸ਼ ਭੂਮਿਕਾ ਨਿਭਾਈ)