ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ 'ਚ ਐਸਜੀਪੀਸੀ ਦੀ ਕਾਰਵਾਈ! ਗੁਰੂਘਰ ਦੇ ਮੈਨੇਜਰ ਨੂੰ ਕੀਤਾ ਸਸਪੈਂਡ।

ਚੰਡੀਗੜ੍ਹ:- ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ 'ਚ ਐਸਜੀਪੀਸੀ ਨੇ ਕਾਰਵਾਈ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਹੈ। ਜ਼ਿਕਰ ਕਰ ਦਈਏ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (15 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਅੰਮ੍ਰਿਤਸਰ ਆਏ ਸਨ। ਇਸ ਦੌਰਾਨ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤੀ ਗਿਆ ਇਸ ਤੋਂ ਬਾਅਦ ਹੁਣ ਵਿਵਾਦ ਖੜ੍ਹਾ ਹੋ ਗਿਆ ਸੀ।

 ਵੱਖ-ਵੱਖ ਸਿੱਖ ਸੰਗਠਨਾਂ ਨੇ ਸ਼੍ਰੋਮਣੀ ਕਮੇਟੀ ਅੱਗੇ ਇਸ 'ਤੇ ਇਤਰਾਜ਼ ਦਰਜ ਕਰਵਾਏ। ਜਦੋਂ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਸ ਦਾ ਨੋਟਿਸ ਲਿਆ ਤੇ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਨੇ ਪੂਰਿਆ ਰਾਹੁਲ ਦਾ ਪੱਖ ਇਸ ਦੌਰਾਨ, ਐਸਜੀਪੀਸੀ ਮਹਿਲਾ ਮੈਂਬਰ ਕਿਰਨਜੋਤ ਕੌਰ ਨੇ ਫੇਸਬੁੱਕ 'ਤੇ ਪੋਸਟ ਕਰਦੇ ਹੋਏ ਲਿਖਿਆ, "ਬਹੁਤ ਸਾਰੇ ਲੋਕਾਂ ਨੂੰ ਮੇਰੀ ਗੱਲ ਪਸੰਦ ਨਹੀਂ ਆ ਸਕਦੀ, ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਤਾਂ ਭਾਈਚਾਰੇ ਨੇ ਉਸਨੂੰ ਨਹੀਂ ਬਖਸ਼ਿਆ। ਹਿਸਾਬ ਤੈਅ ਹੋ ਗਿਆ ਹੈ।" 
ਉਸਦੇ ਪੋਤੇ ਦਾ ਕੀ ਕਸੂਰ ਹੈ, ਜੋ ਉਸ ਸਮੇਂ ਬੱਚਾ ਸੀ? ਰਾਹੁਲ ਗਾਂਧੀ, ਇੱਕ ਸਧਾਰਨ ਆਦਮੀ ਹੋਣ ਦੇ ਨਾਤੇ, ਕਈ ਵਾਰ ਦਰਬਾਰ ਸਾਹਿਬ ਗਏ ਹਨ ਅਤੇ ਕਦੇ ਵੀ ਸਿੱਖਾਂ ਵਿਰੁੱਧ ਨਹੀਂ ਬੋਲੇ। ਇਸ ਲਈ, ਉਸਨੂੰ ਆਪਣੀ ਦਾਦੀ ਦੇ ਅਪਰਾਧਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।