ਰੈੱਡ ਕਰਾਸ ਸੋਸਾਇਟੀ ਨੇ ਭਾਈ ਘਨੱਈਆ ਜੀ ਦੀ ਯਾਦ 'ਚ ਮਨਾਇਆ ਮਾਨਵ ਸੇਵਾ ਸੰਕਲਪ ਦਿਵਸ

ਹੁਸ਼ਿਆਰਪੁਰ:- ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਸਾਂਝੀ ਰਸੋਈ ਵਿਖੇ ਮਾਨਵ ਸੇਵਾ ਸੰਕਲਪ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਭਾਈ ਘਨੱਈਆ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ।

      ਰੈੱਡ ਕਰਾਸ ਸੋਸਾਇਟੀ, ਹੁਸ਼ਿਆਰਪੁਰ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਰੈੱਡ ਕਰਾਸ ਸੋਸਾਇਟੀ ਕਈ ਲੋਕ ਭਲਾਈ ਪ੍ਰੋਜੈਕਟ ਚਲਾਉਂਦੀ ਹੈ। ਸਾਂਝੀ ਰਸੋਈ ਵਿਖੇ ਹਰ ਰੋਜ਼ਾਨਾ ਲੱਗਭਗ 450 ਤੋਂ 500 ਲੋਕ ਦੁਪਹਿਰ ਦੇ ਖਾਣੇ ਦਾ ਲਾਭ ਉਠਾ ਰਹੇ ਹਨ। ਸਕੱਤਰ ਨੇ ਅੱਗੇ ਦੱਸਿਆ ਕਿ ਭਾਈ ਘਨੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਸੰਕਲਪ ਦਿਵਸ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਕੇ ਮਨਾਇਆ ਗਿਆ। 
ਇਸ ਮੌਕੇ ਰੈੱਡ ਕਰਾਸ ਸੋਸਾਇਟੀ, ਹੁਸ਼ਿਆਰਪੁਰ ਨੇ ਮਰੀਜ਼ਾਂ ਦੀ ਸਹਾਇਤਾ ਲਈ ਵੱਖ-ਵੱਖ ਗੁਰਦੁਆਰਿਆਂ, ਜਿਵੇਂ ਕਿ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਜੀ, ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ਜੀ, ਗੁਰਦੁਆਰਾ ਭਾਈ ਜੋਗਾ ਸਿੰਘ ਜੀ, ਗੁਰਦੁਆਰਾ ਸਿੰਘ ਸਭਾ ਅਤੇ ਸ਼੍ਰੀ ਰਾਮ ਭਵਨ ਚੈਰੀਟੇਬਲ ਡਿਸਪੈਂਸਰੀ ਵਿਚ ਮਰੀਜ਼ਾਂ ਦੀ ਮੁੱਢਲੀ ਸਹਾਇਤਾ ਲਈ ਕਿੱਟਾਂ ਪ੍ਰਦਾਨ ਕੀਤੀਆਂ। ਇਨ੍ਹਾਂ ਕਿੱਟਾਂ ਵਿਚ ਮੁੱਢਲੀ ਸਹਾਇਤਾ ਲਈ ਪੱਟੀਆਂ, ਦਵਾਈਆਂ, ਰੂੰ ਅਤੇ ਕੀਟਾਣੂਨਾਸ਼ਕ ਦਵਾਈਆਂ ਆਦਿ ਸ਼ਾਮਿਲ  ਸਨ।
      ਇਸ ਮੌਕੇ ਰਾਜੀਵ ਬਜਾਜ, ਵਾਈਸ ਪ੍ਰੈਜ਼ੀਡੈਂਟ ਹਸਪਤਾਲ ਵੈਲਫੇਅਰ ਬ੍ਰਾਂਚ, ਆਦਿੱਤਿਆ ਰਾਣਾ ਸੰਯੁਕਤ ਸਕੱਤਰ, ਸਰਬਜੀਤ ਲੇਖਾਕਾਰ ਅਤੇ ਰੈੱਡ ਕਰਾਸ ਸਟਾਫ਼ ਦੇ ਹੋਰ ਮੈਂਬਰ ਮੌਜੂਦ ਸਨ।