ਮੁੱਖ ਮੰਤਰੀ ਨੇ ਧਰਮਪਤਨੀ ਸਮੇਤ ਪਹਿਲੇ ਨਰਾਤੇ 'ਤੇ ਕੀਤੇ ਮਾਤਾ ਮਨਸਾ ਦੇਵੀ ਦੇ ਦਰਸ਼ਨ, ਲਿਆ ਆਸ਼ੀਰਵਾਦ

ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਸੇਣੀ ਸਮੇਤ ਅਸ਼ਵਿਨ ਨਰਾਤੇ ਦੇ ਪਹਿਲੇ ਦਿਨ ਅੱਜ ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਮੰਦਿਰ ਵਿੱਚ ਮੱਥਾ ਟੇਕ ਪੂਰਾ ਅਰਚਣਾ ਕਰ ਮਹਾਮਾਈ ਦਾ ਆਸ਼ੀਰਵਾਦ ਲਿਆ ਅਤੇ ਸੂਬਾਵਾਸੀਆਂ ਦੀ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਦੀ ਕਮਾਨਾ ਕੀਤੀ।

          ਮੁੱਖ ਮੰਤਰੀ ਨੇ ਇਸ ਦੇ ਬਾਅਦ ਮੰਦਿਰ ਪਰਿਸਰ ਵਿੱਚ ਸਥਿਤ ਯੱਗਸ਼ਾਲਾ ਪਹੁੰਚ ਕੇ ਹਵਨ ਯੱਗ ਵਿੱਚ ਹਿੱਸਾ ਲਿਆ ਅਤੇ ਆਹੂਤੀ ਪਾਈ।
          ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ ਅਤੇ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਨਿਸ਼ਾ ਯਾਦਵ ਨੇ ਮੁੱਖ ਮੰਤਰੀ ਨੂੰ ਮਾਤਾ ਮਨਸਾ ਦੇਵੀ ਦੀ ਫੋਟੋ ਸਨਮਾਨ ਸਵਰੂਪ ਭੇਂਟ ਕੀਤੀ।
          ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੀ ਸਕੱਤਰ ਸ੍ਰੀਮਤੀ ਸ਼ਾਰਦਾ ਪ੍ਰਜਾਪਤੀ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।