ਐਨ ਡੀ ਆਰ ਐਫ ਵਾਂਗ, ਨਰਸਿੰਗ ਵਿਦਿਆਰਥੀ ਆਫ਼ਤ ਪ੍ਰਬੰਧਨ ਲਈ ਤਿਆਰ।
ਪਟਿਆਲਾ- ਭਾਈ ਘਨ੍ਹਈਆ ਜੀ, ਫਲੋਰੈਂਸ ਨਾਈਟਿੰਗੇਲ ਅਤੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਸ੍ਰ ਜੀਨ ਹੈਨਰੀ ਡਿਯੂਨਾ ਨੂੰ ਸਮਰਪਿਤ, ਤਿੰਨ ਰੋਜ਼ਾ ਆਫ਼ਤ ਪ੍ਰਬੰਧਨ ਟ੍ਰੇਨਿੰਗ ਕੈਂਪ ਦੀ ਸਮਾਪਤੀ ਸਮੇਂ ਡਾਕਟਰ ਵਿਸ਼ਾਲ ਚੋਪੜਾ, ਮੈਡੀਕਲ ਸੁਪਰਡੈਂਟ, ਰਾਜਿੰਦਰਾ ਹਸਪਤਾਲ ਨੇ ਸਰਕਾਰੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ ਦੇ ਪ੍ਰਦਰਸ਼ਨ ਦੇਖਕੇ, ਸਰਟੀਫਿਕੇਟ ਪ੍ਰਦਾਨ ਹੋਏ ਕਿਹਾ ਕਿ ਸਰਕਾਰੀ ਨਰਸਿੰਗ ਕਾਲਜ ਪਟਿਆਲਾ ਦੇ ਵਿਦਿਆਰਥੀ, ਐਨ ਡੀ ਆਰ ਐਫ ਜਵਾਨਾਂ ਵਾਂਗ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਹੋ ਗਏ ਹਨ।

ਜਿਸ ਹਿੱਤ ਉਨ੍ਹਾਂ ਨੇ ਟ੍ਰੇਨਿੰਗ ਦੇਣ ਲਈ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ, ਡਾਕਟਰ ਬਲਵੀਰ ਸਿੰਘ ਜੀ, ਸਿਹਤ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਨੂੰ ਵੀ ਕਾਕਾ ਰਾਮ ਵਰਮਾ ਨੇ ਟ੍ਰੇਨਿੰਗਾਂ ਕਰਵਾਈਆਂ।
ਵਾਰੀ ਵਾਰੀ ਦੂਜੇ ਵਿਦਿਆਰਥੀਆਂ ਨੂੰ ਵੀ ਇਹ ਆਫ਼ਤ ਪ੍ਰਬੰਧਨ ਟ੍ਰੇਨਿੰਗਾਂ ਕਰਵਾਈਆਂ ਜਾਣਗੀਆਂ। ਤਾਂ ਜ਼ੋ ਪਟਿਆਲਾ ਦੇ ਮੈਡੀਕਲ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਜਾਵੇ। ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਸ਼੍ਰੀ ਕਾਕਾ ਰਾਮ ਵਰਮਾ, ਜ਼ੋ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਟ੍ਰੇਨਰ ਹਨ, ਵਲੋਂ ਆਪਣੇ ਤਜਰਬਿਆਂ ਅਨੁਸਾਰ ਤਿੰਨੇ ਦਿਨ ਟ੍ਰੇਨਿੰਗਾਂ ਦਿੱਤੀਆਂ।
ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ ਰਾਜਿੰਦਰ ਸ਼ਰਮਾ, ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੋਜੀ ਦੇ ਡਾਕਟਰ ਰਾਹੁਲ ਡਾਬਰ, ਭਾਈ ਘਨ੍ਹਈਆ ਐਂਬੂਲੈਂਸ ਬਰੀਗੇਡ ਦੇ ਹਰਿੰਦਰ ਸਿੰਘ ਕਰੀਰ, ਪੰਜਾਬ ਪੁਲਿਸ ਦੇ ਐਸ ਆਈ ਰਾਮ ਸਰਨ ਵਲੋਂ ਵੀ ਵਿਦਿਆਰਥੀਆਂ ਨੂੰ ਜੰਗਾਂ, ਹੜਾਂ, ਅੱਗਾਂ, ਗੈਸਾਂ, ਬਿਜਲੀ ਸ਼ਾਟ ਸਰਕਟ, ਭੁਚਾਲ, ਆਵਾਜਾਈ ਹਾਦਸਿਆਂ, ਇਮਾਰਤਾਂ ਡਿਗਣ ਜਾਂ ਕਿਸੇ ਹੋਰ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਦੇ ਅਧੁਨਿਕ ਸੇਫਟੀ, ਬਚਾਓ, ਮਦਦ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਰਸੀਆਂ, ਪੱਗੜੀਆਂ, ਚੂਨੀਆਂ, ਟਾਹਣੀਆਂ, ਸੋਟੀਆਂ, ਬਾਂਸਾਂ ਦੀ ਵਰਤੋਂ, ਪੀੜਤਾਂ ਦੀ ਏ ਬੀ ਸੀ ਦੇ ਢੰਗ ਤਰੀਕੇ ਸਿਖਾਏ।
ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਦਿਨ ਪ੍ਰਤੀ ਦਿਨ ਆਪਦਾਵਾਂ ਅਤੇ ਘਰੇਲੂ ਘਟਨਾਵਾਂ ਵਧ ਰਹੀਆਂ ਹਨ, ਇਸ ਲਈ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕਣ ਅਤੇ ਪੀੜਤਾਂ ਦੀ ਮਦਦ ਕਰਨ ਦੇ ਗਿਆਨ ਨੂੰ ਘਰ ਘਰ ਪਹੁੰਚਾਉਣ ਹਿੱਤ, ਉਨ੍ਹਾਂ ਵਲੋਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ, ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸਰਜਨ ਅਤੇ ਸੰਸਥਾਵਾਂ ਦੇ ਸਹਿਯੋਗ ਸਦਕਾ ਵੱਧ ਤੋਂ ਵੱਧ ਨੋਜਵਾਨਾਂ ਨੂੰ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਕਿ ਉਹ ਆਪਦਾਵਾਂ ਜਾਂ ਘਟਨਾਵਾਂ ਸਮੇਂ, ਤੁਰੰਤ ਮੌਕੇ ਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਜੋਂ ਮਦਦ ਜ਼ਰੂਰ ਕਰਨ। ਮਦਦਗਾਰ ਫ਼ਰਿਸ਼ਤਿਆਂ ਨੂੰ ਸਰਕਾਰਾਂ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ।