350 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਸਜਾਉਣ ਸਬੰਧੀ ਇਕੱਤਰਤਾ

ਹੁਸ਼ਿਆਰਪੁਰ- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਬੰਧੀ 350 ਸਾਲਾ ਸ਼ਤਾਬਦੀ ਸਮਾਗਮ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਹਨ, ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਜਾਉਣ ਸਬੰਧੀ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਰ ਸੇਵਾ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵਿਸ਼ੇਸ਼ ਇਕੱਤਰਤਾ ਜਥੇਦਾਰ ਇਕਬਾਲ ਸਿੰਘ ਖੇੜਾ ਤੇ ਜਥੇਦਾਰ ਜਸਵੀਰ ਸਿੰਘ ਭੱਟੀ ਨਡਾਲੋਂ ਦੀ ਅਗਵਾਈ ਵਿੱਚ ਕੀਤੀ ਗਈ।

ਇਕੱਤਰਤਾ ਦੌਰਾਨ ਆਪਸ ਵਿੱਚ ਕੀਤੇ ਵਿਚਾਰ-ਵਟਾਂਦਰੇ ਦੌਰਾਨ 12 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਤੋਂ ਸਵੇਰੇ 7 ਵਜੇ ਮਹਾਨ ਨਗਰ ਕੀਰਤਨ ਸਜਾਉਣ ਸਬੰਧੀ ਫੈਂਸਲਾ ਕੀਤਾ ਗਿਆ। ਇਸ ਮੌਕੇ ਵਧੀਆ ਤੇ ਸੁਚੱਜੇ ਢੰਗ ਨਾਲ ਨਗਰ ਕੀਰਤਨ ਸਜਾਉਣ ਲਈ ਵੱਖ-ਵੱਖ ਸੇਵਾਦਾਰਾਂ ਦੀਆਂ ਪ੍ਰਬੰਧਾਂ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ। 
ਇਸ ਮੌਕੇ ਲਖਵੀਰ ਸਿੰਘ ਰਾਣਾ ਡਾਨਸੀਵਾਲ, ਮਨਜੀਤ ਸਿੰਘ ਡਾਨਸੀਵਾਲ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਭਾਈ ਰਣਜੋਧ ਸਿੰਘ ਨਡਾਲੋਂ, ਲਖਵਿੰਦਰ ਸਿੰਘ ਨਡਾਲੋਂ, ਧਰਮਿੰਦਰ ਸਿੰਘ ਸੋਨੂੰ ਨਡਾਲੋਂ, ਬਾਬਾ ਜਰਨੈਲ ਸਿੰਘ ਨਡਾਲੋਂ, ਮਾ. ਰਸ਼ਪਾਲ ਸਿੰਘ ਜਲਵੇਹੜਾ, ਪਰਮਦੀਪ ਸਿੰਘ ਪੰਡੋਰੀ, ਕਿਰਪਾਲ ਸਿੰਘ ਅਜਨੋਹਾ, ਸੁਖਵਿੰਦਰ ਸਿੰਘ ਅਜਨੋਹਾ, ਬਲਜਿੰਦਰ ਸਿੰਘ ਖਾਲਸਾ ਪੰਜੌੜ, ਪ੍ਰਭਦੀਪ ਸਿੰਘ ਪੰਜੌੜ, ਸੁਖਵਿੰਦਰ ਸਿੰਘ ਟੋਡਰਪੁਰ, ਤਰਲੋਚਨ ਸਿੰਘ ਟੋਡਰਪੁਰ, ਗੁਰਜਿੰਦਰ ਸਿੰਘ ਸਰਹਾਲਾ, ਤਰਲੋਚਨ ਸਿੰਘ ਸਕਰੂਲੀ, ਸਤਵਿੰਦਰ ਸਿੰਘ ਖ਼ਾਲਸਾ ਪੈਂਸਰਾ, ਇੰਦਰਜੀਤ ਸਿੰਘ ਗੋਂਦਪੁਰ, ਕਮਲਜੀਤ ਸਿੰਘ ਪੰਜੌੜ, ਚਰਨਜੀਤ ਸਿੰਘ ਸਰਪੰਚ ਪੰਜੋੜ, ਮਨਜੀਤ ਸਿੰਘ ਲਾਡੀ ਲਾਲਪੁਰ, ਸਰਪੰਚ ਪ੍ਰੇਮ ਸਿੰਘ ਸ਼ੋਤਰਾਂ,  ਜੁਝਾਰ ਸਿੰਘ ਸ਼ੋਤਰਾਂ,  ਤੀਰਥ ਸਿੰਘ ਡਾਨਸੀਵਾਲ, ਅਵਤਾਰ ਸਿੰਘ ਪੈਂਸਰਾਂ, ਲੱਖਾ ਸਿੰਘ ਪਾਲਦੀ, ਭਾਈ ਲਖਵਿੰਦਰ ਸਿੰਘ ਗ੍ਰੰਥੀ ਡਾਨਸੀਵਾਲ, ਕੁਲਵੰਤ ਸਿੰਘ ਲਾਲਪੁਰ, ਬੂਟਾ ਸਿੰਘ ਕੋਟ ਫਤੂਹੀ, ਪਰਮਜੀਤ ਸਿੰਘ ਪੰਜੌੜ, ਮਲਕੀਤ ਸਿੰਘ ਲਾਲਪੁਰ ਆਦਿ ਹਾਜ਼ਰ ਸਨ।