ਫੁੱਲ ਚੁਗਣ ਵਾਲੇ ਦਿਨ ਮਾਂ ਦੀ ਯਾਦ ਵਿੱਚ 11 ਬੂਟੇ ਲਗਾਏ
ਨਵਾਂਸ਼ਹਿਰ 21 ਸਤੰਬਰ- ਵਾਤਾਵਰਣ ਸੰਭਾਲ ਸੁਸਾਇਟੀ ਦੇ ਸਰਗਰਮ ਮੈਂਬਰ ਅਰੁਣ ਕੁਮਾਰ ਬਾਲੀ ਨੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਗੁਰਮੀਤ ਕੌਰ ਦੀ ਨਿੱਘੀ ਯਾਦ ਵਿੱਚ 11 ਬੂਟੇ ਲਗਾਏ। ਇੱਥੇ ਜ਼ਿਕਰਯੋਗ ਹੈ ਕਿ ਅਰੁਣ ਕੁਮਾਰ ਬਾਲੀ ਦੀ ਮਾਤਾ ਅਤੇ ਸਾਬਕਾ ਕੌਂਸਲਰ ਮਨਜੀਤ ਕੌਰ ਦੀ ਸਾਸੂ ਮਾਂ ਦਾ 17 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਦੇ ਫੁੱਲ(ਅਸਥੀਆਂ) ਚੁਗਣ ਬਾਅਦ ਬਾਲੀ ਪਰਿਵਾਰ ਨੇ ਆਪਣੇ ਸਗੇ-ਸੰਬੰਧੀਆਂ ਸਮੇਤ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਸੋਨਾ ਰੋਡ ਵਾਲੇ ਸਰਕਾਰੀ ਪਾਰਕ ਵਿੱਚ ਜਾਮਣ, ਸਿਲਵਰ ਓਕ, ਟਾਹਲੀ, ਧਰੇਕ ਅਤੇ ਅਮਰੂਦ ਆਦਿ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ।

ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਅਤੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਬਾਲੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਂ ਦਾ ਵਿਛੋੜਾ ਨਾਂ ਸਹਿਣ ਯੋਗ ਹੈ। ਬੱਚੇ ਨੂੰ ਜਨਮ ਦੇਣ ਤੋਂ ਲੈ ਕੇ ਪਾਲਣ-ਪੋਸ਼ਣ, ਪੜ੍ਹਾਈ ਦੇ ਨਾਲ ਹੀ ਜੀਵਨ ਵਿੱਚ ਸਫਲ ਹੋਣ ਲਈ ਮਾਂ ਦੀ ਪਿਆਰ ਨਾਲ ਕੀਤੀ ਗਈ ਸੇਵਾ ਬਹੁਤ ਹੀ ਲਾਸਾਨੀ ਅਤੇ ਵਿਲੱਖਣ ਹੁੰਦੀ ਹੈ।
ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਭਾਈ ਰੇਸ਼ਮ ਸਿੰਘ, ਅਰੁਣ ਕੁਮਾਰ ਬਾਲੀ, ਧਰਮਪਾਲ ਬਾਲੀ,ਪ੍ਰਥਮ ਬਾਲੀ, ਰਾਜ ਕੁਮਾਰ ਰਾਜਾ, ਨਰਿੰਦਰ ਬਾਲੀ, ਜੋਗ ਰਾਜ, ਨੀਲੂ ਬਾਲੀ ਪੇਂਟਰ ਆਦਿ ਮੌਜੂਦ ਸਨ।