ਮੁਹਾਲੀ ਵਿੱਚ ਖੁੱਲੇਆਮ ਚੱਲ ਰਿਹਾ ਹੈ ਸੱਟੇ ਦਾ ਕਾਰੋਬਾਰ : ਅਰਵਿੰਦ ਗੌਤਮ
ਐਸ ਏ ਐਸ ਨਗਰ, 1 ਮਾਰਚ - ਸ਼ਿਵ ਸੈਨਾ ਹਿੰਦੁਸਤਾਨ (ਯੂਥ) ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਨੇ ਇਲਜਾਮ ਲਗਾਇਆ ਹੈ ਕਿ ਮੁਹਾਲੀ ਵਿੱਚ ਸੱਟੇ ਦਾ ਕਾਰੋਬਾਰ ਖੁੱਲੇਆਮ ਚੱਲ ਰਿਹਾ ਹੈ ਅਤੇ ਇਸ ਦੌਰਾਨ ਭੋਲੇ ਭਾਲੇ ਗਰੀਬ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਨਾਲ ਠੱਗੀ ਦਾ ਇਹ ਧੰਦਾ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ।

ਸ੍ਰੀ ਗੌਤਮ ਨੇ ਕਿਹਾ ਕਿ ਬੀਤੇ ਦਿਨ ਉਹਨਾਂ ਨੂੰ ਸਾਹਿਲ ਖਾਨ ਨਾਮ ਦੇ ਵਿਅਕਤੀ (ਜੋ ਉਦਯੋਗਿਕ ਖੇਤਰ ਫੇਜ਼ 5 ਵਿੱਚ ਡਰਾਈਵਰ ਦਾ ਕੰਮ ਕਰਦਾ ਹੈ) ਵਲੋਂ ਜਾਣਕਾਰੀ ਦਿੱਤੀ ਗਈ ਕਿ ਬੀਤੇ ਕੱਲ ਜਦੋਂ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਬਲੌਂਗੀ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਸੱਟੇਬਾਜਾਂ ਵੱਲੋਂ ਉਸ ਨੂੰ ਗੁੰਮਰਾਹ ਕਰਕੇ ਉਸ ਦੀ ਤਨਖਾਹ ਦੇ 10 ਹਜਾਰ ਰੁਪਏ ਲੈ ਲਏ ਗਏ।
ਸ੍ਰੀ ਗੌਤਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਸੱਟੇਬਾਜਾਂ ਨਾਲ ਗੱਲ ਕਰਕੇ ਸਾਹਿਲ ਖਾਨ ਦੇ 10 ਹਜਾਰ ਰੁਪਏ ਵਾਪਸ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਸੱਟੇਬਾਜਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਸੱਟੇਬਾਜਾਂ ਵੱਲੋਂ ਉਹਨਾਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਉਹਨਾਂ ਦੀ ਪਹੁੰਚ ਉੱਪਰ ਤਕ ਹੈ ਅਤੇ ੳਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।
ਉਹਨਾਂ ਕਿਹਾ ਕਿ ਸਾਹਿਲ ਖਾਨ ਵਰਗੇ ਪਤਾ ਨਹੀਂ ਕਿੰਨੇ ਲੋਕ ਇਹਨਾਂ ਸੱਟੇਬਾਜਾਂ ਦਾ ਸ਼ਿਕਾਰ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਬਹੁਤ ਜਲਦ ਮੁੱਖ ਮੰਤਰੀ ਪੰਜਾਬ, ਡੀ ਜੀ ਪੀ ਪੰਜਾਬ ਅਤੇ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਅਖਿਲੇਸ਼ ਸਿੰਘ ਅਤੇ ਦਿਨੇਸ਼ ਕੁਸ਼ਵਾਹਾ ਵੀ ਮੌਜੂਦ ਸਨ।