26/11 ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਸ ਮੁਲਾਜ਼ਮ ਦੀ ਪਤਨੀ ਨੂੰ ਕੀਤਾ ਗਿਆ DSP ਨਿਯੁਕਤ

ਮੁੰਬਈ- ਮਹਾਰਾਸ਼ਟਰ ਸਰਕਾਰ ਨੇ 26/11 ਦੇ ਅੱਤਵਾਦੀ ਹਮਲਿਆਂ 'ਚ ਸ਼ਹੀਦ ਹੋਏ ਪੁਲਸ ਕਾਂਸਟੇਬਲ ਅੰਬਾਦਾਸ ਪਵਾਰ ਦੀ ਵਿਧਵਾ ਕਲਪਨਾ ਪਵਾਰ ਨੂੰ ਮੰਗਲਵਾਰ ਨੂੰ ਪ੍ਰੋਬੇਸ਼ਨਰੀ ਡਿਪਟੀ ਸੁਪਰਡੈਂਟ ਆਫ਼ ਪੁਲਸ ਨਿਯੁਕਤ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਲਪਨਾ ਦੀ ਸਿੱਧੀ ਨਿਯੁਕਤੀ ਸੰਬੰਧੀ ਇਹ ਆਦੇਸ਼ ਜਾਰੀ ਕੀਤਾ।

ਕਲਪਨਾ ਪਵਾਰ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਮ ਨਾਗਰਿਕ ਨੂੰ ਨਿਆਂ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ,"ਮੇਰੇ ਪਤੀ ਵਾਂਗ ਮੈਨੂੰ ਵੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਮੇਰੀ ਨਿਯੁਕਤੀ ਸਾਬਿਤ ਕਰਦੀ ਹੈ ਕਿ ਇਹ ਸਰਕਾਰ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਹੈ।"
ਸ਼ਹੀਦ ਅੰਬਾਦਾਸ ਪਵਾਰ ਨੂੰ ਬਹਾਦਰੀ ਲਈ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਮੁੰਬਈ 'ਚ 26 ਨਵੰਬਰ 2008 ਨੂੰ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਅੱਤਵਾਦੀਆਂ ਨੇ ਸ਼ਹਿਰ ਦੀਆਂ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਹਮਲੇ ਦੌਰਾਨ ਪਵਾਰ ਰਾਤ ਦੀ ਡਿਊਟੀ 'ਤੇ ਸੀ ਅਤੇ ਸਾਦੇ ਕੱਪੜਿਆਂ 'ਚ ਸੁਰੱਖਿਆ ਯੂਨਿਟ ਦੇ ਦਫ਼ਤਰ ਜਾ ਰਿਹਾ ਸੀ। ਪਵਾਰ ਕੋਲ ਕੋਈ ਹਥਿਆਰ ਵੀ ਨਹੀਂ ਸੀ। ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ 'ਤੇ ਉਨ੍ਹਾਂ ਨੇ ਦੇਖਿਆ ਕਿ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦਾ ਇਕ ਅਧਿਕਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਪਵਾਰ ਨੇ ਉਸ ਤੋਂ ਰਾਈਫਲ ਲਈ ਅਤੇ ਅੱਤਵਾਦੀਆਂ 'ਤੇ ਗੋਲੀ ਚਲਾਈ ਪਰ ਇਸ ਹਮਲੇ 'ਚ ਪਵਾਰ ਦੀ ਜਾਨ ਚਲੀ ਗਈ। ਮੁੰਬਈ 'ਚ 26/11 ਦੇ ਅੱਤਵਾਦੀ ਹਮਲਿਆਂ 'ਚ ਕੁੱਲ 166 ਲੋਕ ਮਾਰੇ ਗਏ ਸਨ।