
ਵੇਕਰਾ ਮਿਲਕ ਪਲਾਂਟ ਮੁਹਾਲੀ ਦੇ ਕਰਮਚਾਰੀਆਂ ਨੂੰ ਬੋਨਸ ਐਕਟ ਮੁਤਾਬਿਕ ਬੋਨਸ ਨਾ ਦੇਣ ਦੇ ਵਿਰੋਧ ਵਿੱਚ ਧਰਨਾ
ਐਸ ਏ ਐਸ ਨਗਰ, 11 ਨਵੰਬਰ - ਵੇਰਕਾ ਮਿਲਕ ਪਲਾਂਟ ਮੁਹਾਲੀ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਤੇ ਬੋਨਸ ਦੇ ਨਿਯਮਾਂ ਦੇ ਮੁਤਾਬਿਕ ਬੋਨਸ ਨਾ ਦਿੱਤੇ ਜਾਣ ਦੇ ਰੋਸ ਵੱਜੋਂ ਧਰਨਾ ਦਿੱਤਾ ਗਿਆ ਜਿਸਦੀ ਅਗਵਾਈ ਗੁਰਿੰਦਰ ਸਿੰਘ ਦੈੜੀ, ਡਾਇਰੈਕਟਰ ਅਤੇ ਯੂਨੀਅਨ ਪ੍ਰਧਾਨ ਜਤਿੰਦਰ ਸਿੰਘ ਵੱਲੋਂ ਕੀਤੀ ਗਈ।
ਐਸ ਏ ਐਸ ਨਗਰ, 11 ਨਵੰਬਰ - ਵੇਰਕਾ ਮਿਲਕ ਪਲਾਂਟ ਮੁਹਾਲੀ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਤੇ ਬੋਨਸ ਦੇ ਨਿਯਮਾਂ ਦੇ ਮੁਤਾਬਿਕ ਬੋਨਸ ਨਾ ਦਿੱਤੇ ਜਾਣ ਦੇ ਰੋਸ ਵੱਜੋਂ ਧਰਨਾ ਦਿੱਤਾ ਗਿਆ ਜਿਸਦੀ ਅਗਵਾਈ ਗੁਰਿੰਦਰ ਸਿੰਘ ਦੈੜੀ, ਡਾਇਰੈਕਟਰ ਅਤੇ ਯੂਨੀਅਨ ਪ੍ਰਧਾਨ ਜਤਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੰਪਨੀਆਂ ਵੱਲੋਂ ਆਪਣੇ ਮੁਲਾਜਮਾਂ ਨੂੰ ਬੋਨਸ ਦਿੱਤਾ ਜਾਂਦਾ ਹੈ, ਪ੍ਰੰਤੂ ਮਿਲਕ ਯੂਨੀਅਨ ਰੋਪੜ, ਮਿਲਕ ਪਲਾਂਟ ਮੁਹਾਲੀ ਵੱਲੋਂ ਦੀਵਾਲੀ ਦੇ ਤਿਉਹਾਰ ਤੇ ਦਿੱਤਾ ਜਾਣ ਵਾਲਾ ਬੋਨਸ ਨਿਯਮਾਂ ਦੇ ਮੁਤਾਬਿਕ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਬੋਨਸ, ਬੋਨਸ ਐਕਟ 1965 ਦੀਆਂ ਸੋਧਾਂ (8.33 ਫੀਸਦੀ) ਦੇ ਮੁਤਾਬਿਕ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸ ਸਬੰਧੀ ਮੈਨੇਜਮੈਂਟ ਨੇ ਪਿਛਲੇ 3੍ਰ4 ਮਹੀਨਿਆਂ ਤੋਂ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਬੋਨਸ 8.33 ਫੀਸਦੀ ਦੇ ਮੁਤਾਬਿਕ ਦਿੱਤਾ ਜਾਵੇ ਅਤੇ ਇਸ ਸੰਬੰਧੀ ਬੀਤੇ ਦਿਨ ਮੈਨੇਜਮੈਂਟ ਵੱਲੋਂ ਜੁਬਾਨੀ ਤੌਰ ਤੇ ਭਰੋਸਾ ਦਿੱਤਾ ਗਿਆ ਸੀ ਕਿ ਬੋਨਸ ਨਿਯਮਾਂ ਮੁਤਾਬਿਕ ਹੀ ਦਿੱਤਾ ਜਾਵੇਗਾ, ਪ੍ਰੰਤੂ ਮੈਨੇਜਮੈਂਟ ਵੱਲੋਂ ਇਨ੍ਹਾਂ ਨਿਯਮਾਂ ਨੂੰ ਅਣਗੋਲਿਆਂ ਜਾ ਰਿਹਾ ਹੈ ਅਤੇ ਆਪਣੀ ਮਨ ਮਰਜੀ ਮੁਤਾਬਿਕ ਬੋਨਸ ਦਿੱਤਾ ਜਾ ਰਿਹਾ ਹੈ, ਜਿਸ ਤੋਂ ਕਰਮਚਾਰੀ ਵਰਗ ਦਾ ਰੋਸ਼ ਸਾਹਮਣੇ ਆਉਂਦਾ ਹੈ।
ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਰਮਚਾਰੀਆਂ ਨੂੰ ਬੋਨਸ ਨਿਯਮਾਂ ਮੁਤਾਬਿਕ ਨਹੀਂ ਮਿਲ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ, ਜਿਸ ਦੀ ਜਿੰਮੇਵਾਰੀ ਵੇਰਕਾ ਮਿਲਕ ਪਲਾਂਟ ਮੁਹਾਲੀ ਦੀ ਮੈਨੇਜਮੈਂਟ ਦੀ ਹੋਵੇਗੀ।
