ਦਰਖਤਾਂ ਨਾਲ ਲਮਕ ਰਹੇ ਹਨ ਭਾਰੀ ਬਲੱਮ ਖੀਰੇ

ਐਸ ਏ ਐਸ ਨਗਰ, 22 ਅਪ੍ਰੈਲ- ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਲੱਗੇ ਵੱਡੀ ਗਿਣਤੀ ਦਰਖਤਾਂ ਨੂੰ ਬਲੱਮ ਖੀਰੇ ਲੱਗ ਗਏ ਹਨ। ਇਹ ਬਲੱਮ ਖੀਰੇ ਕਾਫੀ ਭਾਰੀ ਹਨ ਅਤੇ ਇਹਨਾਂ ਦਾ ਭਾਰ ਇੱਕ ਕਿਲੋ ਤੋਂ ਲੈ ਕੇ ਛੇ ਸੱਤ ਕਿਲੋ ਤੱਕ ਹੁੰਦਾ ਹੈ।

ਐਸ ਏ ਐਸ ਨਗਰ, 22 ਅਪ੍ਰੈਲ- ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਲੱਗੇ ਵੱਡੀ ਗਿਣਤੀ ਦਰਖਤਾਂ ਨੂੰ ਬਲੱਮ ਖੀਰੇ ਲੱਗ ਗਏ ਹਨ। ਇਹ ਬਲੱਮ ਖੀਰੇ ਕਾਫੀ ਭਾਰੀ ਹਨ ਅਤੇ ਇਹਨਾਂ ਦਾ ਭਾਰ ਇੱਕ ਕਿਲੋ ਤੋਂ ਲੈ ਕੇ ਛੇ ਸੱਤ ਕਿਲੋ ਤੱਕ ਹੁੰਦਾ ਹੈ।
ਇਹ ਭਾਰੀ ਬਲੱਮ ਖੀਰੇ ਅਕਸਰ ਦਰਖਤ ਤੋਂ ਟੁੱਟ ਕੇ ਹੇਠਾਂ ਡਿੱਗ ਪੈਂਦੇ ਹਨ ਅਤੇ ਇਸ ਕਾਰਨ ਹਾਦਸੇ ਵੀ ਵਾਪਰਦੇ ਹਨ। ਬੀਤੇ ਦਿਨ ਇਕ ਦਰਖਤ ਹੇਠਾਂ ਖੜੇ ਇਕ ਵਿਅਕਤੀ ਦੇ ਸਿਰ ਉਪਰ ਇਕ ਭਾਰੀ ਬਲੱਮ ਖੀਰਾ ਆ ਡਿੱਗਿਆ, ਹਾਲਾਂਕਿ ਉਸਦਾ ਕਿਸੇ ਸੱਟ ਤੋਂ ਬਚਾਓ ਹੋ ਗਿਆ।
ਇਹ ਬਲੱਮ ਖੀਰੇ ਕਈ ਵਾਰ ਵਾਹਨਾਂ ਉਪਰ ਵੀ ਡਿੱਗ ਪੈਂਦੇ ਹਨ ਜਿਸ ਕਾਰਨ ਵਾਹਨਾਂ ਦੇ ਸ਼ੀਸ਼ਿਆਂ ਦਾ ਨੁਕਸਾਨ ਹੋ ਜਾਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੁਹਾਲੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਚੰਡੀਗੜ੍ਹ ਦੀ ਤਰਜ ਤੇ ਵਸਾਇਆ ਗਿਆ ਹੈ ਪਰੰਤੂਮੁਹਾਲੀ ਵਸਾਉਣ ਵੇਲੇ ਸ਼ਹਿਰ ਵਿੱਚ ਹਰ ਪਾਸੇ ਬਲੱਮ ਖੀਰੇ ਦੇ ਦਰਖਤ ਲਗਾਉਣ ਦੀ ਸਲਾਹ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸ ਨੇ ਦਿਤੀ ਸੀ। ਕੁਝ ਲੋਕ ਦਾਅਵਾ ਕਰਦੇ ਹਨ ਕਿ ਬਲੱਮ ਖੀਰੇ ਦੇਸੀ ਦਵਾਈ ਬਣਾਉਣ ਦੇ ਕੰਮ ਆਉਂਦੇ ਹਨ।
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲੱਗੇ ਦਰਖਤਾਂ ਨੂੰ ਲੱਗੇ ਬਲੱਮ ਖੀਰੇ ਤੁੜਵਾਏ ਜਾਣ।