ਸਰਕਾਰੀ ਸਕੂਲ ਵਿੱਚ ਬੱਚਿਆਂ ਦੇ ਦਾਖ਼ਲੇ ਲਈ ਪਿੰਡ ਵਿੱਚ ਕੱਢੀ ਰੈਲੀ

ਘਨੌਰ, 1 ਮਾਰਚ : ਸਰਕਾਰੀ ਐਲੀਮੈਂਟਰੀ ਸਕੂਲ ਸੋਗਲਪੁਰ ਵਿੱਚ ਸਕੂਲ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਦੀ ਨਵੇਂ ਦਾਖਲਿਆਂ ਸੰਬੰਧੀ ਮੀਟਿੰਗ ਉਪਰੰਤ ਪਿੰਡ ਵਿੱਚ ਰੈਲੀ ਕੱਢ ਕੇ ਮਾਪਿਆਂ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਫਰਵਰੀ ਤੋਂ ਬੱਚਿਆਂ ਦੇ ਦਾਖਲੇ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਨਾਮ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਦਿਲਪ੍ਰੀਤ ਸਿੰਘ, ਅਧਿਆਪਕ ਅਤੇ ਐਸ ਐਮ ਸੀ ਚੇਅਰਮੈਨ ਸੁਰਿੰਦਰ ਕੁਮਾਰ ਅਤੇ ਸਾਂਝੀ ਸਿੱਖਿਆ ਤੋਂ ਮਨਿੰਦਰਪਾਲ ਕੌਰ ਨੇ ਬੱਚਿਆਂ ਦੇ ਮਾਪਿਆਂ ਨਾਲ ਨਵੇਂ ਦਾਖਲਿਆਂ ਸੰਬੰਧੀ ਅਹਿਮ ਵਿਚਾਰ ਕੀਤੇ। ਅਧਿਆਪਕਾਂ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਸਕੂਲ ਨਰਸਰੀ ਜਮਾਤ ਤੋਂ ਦਾਖਲਾ ਲੈ ਰਹੇ ਹਨ।