ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੈਨਸ਼ਨਰਾਂ ਦਾ ਬਕਾਇਆ ਨਹੀਂ ਦੇ ਰਿਹਾ ਪੰਜਾਬ ਸਕੂਲ ਸਿੱਖਿਆ ਬੋਰਡ- ਭਗਵੰਤ ਸਿੰਘ ਬੇਦੀ

ਐਸ ਏ ਐਸ ਨਗਰ, 23 ਜੁਲਾਈ- ਪੰਜਾਬ ਸਰਕਾਰ ਵੱਲੋਂ ਤਨਖਾਹ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ 1 ਜਨਵਰੀ 2016 ਤੋਂ ਲਾਗੂ ਕਰਕੇ ਰਿਟਾਇਰ ਮੁਲਾਜ਼ਮਾਂ ਨੂੰ ਇਸ ਸਾਲ ਦਾ ਬਕਾਇਆ ਮਈ 2025 ਤੋਂ 42 ਬਰਾਬਰ ਕਿਸ਼ਤਾਂ ਵਿੱਚ ਦੇਣ ਦਾ ਨਿਰਣਾ ਕੀਤਾ ਗਿਆ ਸੀ, ਜੋ ਪੰਜਾਬ ਸਰਕਾਰ ਦੇ ਦਫਤਰਾਂ ਅਤੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਲਾਗੂ ਹੋ ਗਿਆ ਸੀ ਅਤੇ ਉਹਨਾਂ ਦੇ ਰਿਟਾਇਰ ਮੁਲਾਜ਼ਮਾਂ ਨੂੰ ਇਹ ਲਾਭ ਲਗਾਤਾਰ ਹਰ ਮਹੀਨੇ ਤਨਖਾਹ ਦੇ ਨਾਲ ਪ੍ਰਾਪਤ ਹੋ ਰਿਹਾ ਹੈ। ਪਰ ਪੰਜਾਬ ਸਕੂਲ ਸਿੱਖਿਆ ਬੋਰਡ ਅਜੇ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਅਸਮਰਥ ਦਿਖਾਈ ਦੇ ਰਿਹਾ ਹੈ।

ਬੋਰਡ ਦੇ ਦੋ ਹਜ਼ਾਰ ਤੋਂ ਵੱਧ ਕਰਮਚਾਰੀ ਅਤੇ ਅਧਿਕਾਰੀ ਇਸ ਵਾਧੇ ਦੀ ਕਿਸ਼ਤ ਦੀ ਉਡੀਕ ਕਰ ਰਹੇ ਹਨ। ਪਰ ਬੋਰਡ ਵਿੱਚ ਇਹ ਅਜੇ ਵੀ ਨਿਸ਼ਚਿਤ ਨਹੀਂ ਹੈ ਕਿ ਆਉਂਦੀ 1 ਅਗਸਤ ਦੀ ਤਨਖਾਹ ਦੇ ਨਾਲ ਬਕਾਏ ਦੀ ਕਿਸ਼ਤ ਉਹਨਾਂ ਨੂੰ ਮਿਲੇਗੀ ਜਾਂ ਨਹੀਂ। 6ਵੇਂ ਪੇ-ਕਮਿਸ਼ਨ ਦੀਆਂ ਹਦਾਇਤਾਂ 1 ਜਨਵਰੀ 2016 ਤੋਂ ਲਾਗੂ ਹੋਣੀਆਂ ਸਨ, ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਇਹ ਹਦਾਇਤਾਂ ਲਾਗੂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਵਜੋਂ ਅਹੁਦਾ ਖਤਮ ਹੋਣ ਤੱਕ ਮੁਲਾਜ਼ਮ ਅਤੇ ਰਿਟਾਇਰਡ ਕਰਮਚਾਰੀ ਇਸ ਦਾ ਲਾਭ ਲੈਣ ਲਈ ਇੰਤਜ਼ਾਰ ਕਰਦੇ ਰਹੇ।
ਥੋੜ੍ਹੇ ਸਮੇਂ ਲਈ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 6ਵੇਂ ਪੇ-ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁਲਾਜ਼ਮਾਂ ਨੂੰ ਬਕਾਏ ਦੇ ਲਾਭ ਦੇ ਦਿੱਤੇ, ਪਰ ਇਹਨਾਂ ਦਾ 1 ਜਨਵਰੀ 2016 ਤੋਂ ਬਣਦਾ ਲਾਭ, ਭਾਵ ਏਰੀਅਰ, ਉਹਨਾਂ ਵੱਲੋਂ ਵੀ ਅਦਾ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਇੱਕ ਮਹੀਨੇ ਵਿੱਚ ਬਣਦੇ ਬਕਾਏ ਮੁਲਾਜ਼ਮਾਂ ਤੇ ਰਿਟਾਇਰ ਕਰਮਚਾਰੀਆਂ ਨੂੰ ਦੇ ਦੇਣਗੇ, ਪਰ ਸਾਢੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਉਹ ਵੀ ਬਕਾਇਆ ਦੇਣ ਲਈ ਲਾਰੇ ਲਾਉਂਦੇ ਰਹੇ।
ਆਖਰ ਸਰਕਾਰ ਨੇ ਮਈ 2025 ਤੋਂ ਬਰਾਬਰ 42 ਕਿਸ਼ਤਾਂ ਵਿੱਚ ਮੁਲਾਜ਼ਮਾਂ ਨੂੰ ਬਕਾਇਆ ਦੇਣ ਦਾ ਫੈਸਲਾ ਕੀਤਾ, ਜੋ ਸਾਰੇ ਪੰਜਾਬ ਵਿੱਚ ਲਾਗੂ ਹੋ ਚੁੱਕਾ ਹੈ। ਇਸ ਦੇ ਨਾਲ ਹੀ 85 ਸਾਲਾਂ ਤੋਂ ਉਮਰ ਦੇ ਰਿਟਾਇਰ ਅਧਿਆਪਕਾਂ ਦੀਆਂ ਛੋਟੀਆਂ ਕਿਸ਼ਤਾਂ ਵਿੱਚ ਇਹ ਬਕਾਇਆ ਦੇਣ ਦਾ ਨਿਰਣਾ ਵੀ ਕੀਤਾ ਗਿਆ, ਪਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਾਲੇ ਤੱਕ ਇਹ ਨਿਰਣਾ ਲਾਗੂ ਨਹੀਂ ਕੀਤਾ।
ਭਾਵੇਂ ਬੋਰਡ ਦੇ ਰਿਟਾਇਰ ਮੁਲਾਜ਼ਮਾਂ ਦੇ ਆਗੂ ਕਈ ਵਾਰ ਪੱਤਰ ਲਿਖ ਕੇ ਬਕਾਇਆ ਜਾਰੀ ਕਰਨ ਦੀ ਬੇਨਤੀ ਕਰ ਚੁੱਕੇ ਹਨ, ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਟਾਇਰ ਮੁਲਾਜ਼ਮਾਂ ਨੂੰ ਅਜੇ ਤੱਕ ਏਰੀਅਰ ਦੀ ਕੋਈ ਕਿਸ਼ਤ ਨਹੀਂ ਮਿਲੀ। ਰਿਟਾਇਰ ਮੁਲਾਜ਼ਮ ਬੋਰਡ ਮੈਨੇਜਮੈਂਟ ’ਤੇ ਇਸ ਵਤੀਰੇ ਤੋਂ ਦੁਖੀ ਹਨ। ਉਹਨਾਂ ਦਾ ਇੱਕ ਹੀ ਸਵਾਲ ਹੈ ਕਿ 1 ਅਗਸਤ ਦੀ ਤਨਖਾਹ ਦੇ ਨਾਲ ਏਰੀਅਰ ਦੀ ਕਿਸ਼ਤ ਮਿਲੇਗੀ ਜਾਂ ਨਹੀਂ। ਹੁਣ ਬੋਰਡ ਮੈਨੇਜਮੈਂਟ ਨੇ ਦੇਖਣਾ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ ਕਦੋਂ ਲਾਗੂ ਕਰਦੇ ਹਨ। 1 ਅਗਸਤ ਨੂੰ ਏਰੀਅਰ ਦੇਣਾ ਹੈ ਜਾਂ ਫਿਰ ਰਿਟਾਇਰ ਮੁਲਾਜ਼ਮਾਂ ਨੂੰ ਹੋਰ ਇੰਤਜ਼ਾਰ ਕਰਵਾਉਣਾ ਹੈ।