ਪੰਜਾਬ ਦੀ ਸੰਪਤੀ ਨੂੰ ਆਪਣੇ ਹੱਥੀਂ ਨਾ ਲੁਟਾਉਣ ਸੰਵਿਧਾਨਿਕ ਅਹੁਦਿਆਂ ’ਤੇ ਬੈਠੇ ਮੁੱਖ ਮੰਤਰੀ ਅਤੇ ਮੰਤਰੀ - ਪਰਮਜੀਤ ਸਿੰਘ ਕਾਹਲੋਂ

ਐਸ ਏ ਐਸ ਨਗਰ, 23 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਸੰਵਿਧਾਨਿਕ ਅਹੁਦਿਆਂ ’ਤੇ ਬੈਠੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਪੰਜਾਬ ਅਤੇ ਪੰਜਾਬ ਦੀ ਸੰਪਤੀ ਨੂੰ ਆਪਣੇ ਹੱਥੀਂ ਨਹੀਂ ਲੁਟਾਉਣਾ ਚਾਹੀਦਾ, ਕਿਉਂਕਿ ਇਹ ਇੱਕ ਵੱਡਾ ਪਾਪ ਹੋਵੇਗਾ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦੇ ਅਤੇ ਸਰਕਾਰ ਦੀ ਹਰ ਇੱਕ ਚਾਲ ਨੂੰ ਸਮਝਦੇ ਹੋਏ ਇਸ ਦਾ ਡਟ ਕੇ ਵਿਰੋਧ ਕਰਨਗੇ।

ਉਹਨਾਂ ਕਿਹਾ ਕਿ ਅੱਜ ਪੰਜਾਬ ਸਰਕਾਰ ’ਤੇ ਦਿੱਲੀ ਦੀ ਗੈਰ-ਸੰਵਿਧਾਨਿਕ ਸੁਪਰ ਸਰਕਾਰ ਕਾਬਜ਼ ਹੋ ਗਈ ਹੈ, ਜੋ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਕੇ ਆਪਣੇ ਨਿੱਜੀ ਮੁਫਾਦ ਲਈ ਦਿੱਲੀ ਲੈ ਕੇ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੱਖ-ਵੱਖ ਟੈਂਡਰਾਂ ਰਾਹੀਂ ਦਿੱਲੀ ਵਾਲੇ ਅਕਾਊਂਟਾਂ ਨੂੰ ਪੈਸਾ ਲੁਟਾਇਆ ਗਿਆ ਅਤੇ ਹੁਣ ਲੈਂਡ ਪੂਲਿੰਗ ਸਕੀਮ ਰਾਹੀਂ ਜ਼ਮੀਨ ਅਕਵਾਇਰ ਕਰਕੇ ਪੰਜਾਬ ਨੂੰ ਲੁੱਟਣ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀ ਇਸ ਲੁੱਟ ਖਿਲਾਫ ਸੜਕਾਂ ’ਤੇ ਆ ਗਏ ਹਨ ਅਤੇ ਆਪ ਮੁਹਾਰੇ ਇਸ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਲਗਾਏ ਜਾ ਰਹੇ ਧਰਨਿਆਂ ਵਿੱਚ ਪਹੁੰਚਣ ਲੱਗੇ ਹਨ। ਪੰਜਾਬ ਦੇ ਅਕਾਲੀ ਦਲ ਦੇ ਵਰਕਰ ਇਸ ਲੜਾਈ ਵਿੱਚ ਦਿਨ-ਰਾਤ ਇੱਕ ਕਰਨਗੇ ਅਤੇ ਪੰਜਾਬ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰਨਗੇ।