ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਨੇ ਆਪਣਾ 76ਵਾਂ ਸਥਾਪਨਾ ਦਿਵਸ ਮਨਾਇਆ

ਐਸ ਏ ਐਸ ਨਗਰ, 23 ਜੁਲਾਈ- ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਅੱਜ ਫੇਜ਼ 3ਏ ਵਿੱਚ ਸਥਿਤ ਮੁਹਾਲੀ ਬ੍ਰਾਂਚ ਵਿਖੇ ਆਪਣਾ 76ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ (ਖਾਸ ਕਰ ਔਰਤਾਂ ਦੀ ਸਿਹਤ ਸੰਭਾਲ ਅਤੇ ਨਸ਼ਿਆਂ ਵਿਰੁੱਧ ਚਲਾਏ ਜਾਂਦੇ ਅਭਿਆਨਾਂ) ਤੋਂ ਉਹ ਬਹੁਤ ਪ੍ਰਭਾਵਿਤ ਹਨ, ਕਿਉਂਕਿ ਸੰਸਥਾ ਦੇ ਵਲੰਟੀਅਰ ਪੂਰੀ ਤਰ੍ਹਾਂ ਪ੍ਰਤੀਬੱਧ ਹੋ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਦਿੰਦੇ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਸੰਸਥਾ ਦੇ ਸਮਾਗਮਾਂ ਵਿੱਚ ਸ਼ਾਮਿਲ ਹੁੰਦੇ ਰਹੇ ਹਨ ਅਤੇ ਸੰਸਥਾ ਦੇ ਵਲੰਟੀਅਰਾਂ ਦੀ ਆਪਣੇ ਕੰਮ ਪ੍ਰਤੀ ਵਚਨਬੱਧਤਾ ਸਾਫ ਜ਼ਾਹਿਰ ਹੁੰਦੀ ਹੈ।

ਇਸ ਮੌਕੇ ਸਮਾਜ ਸੇਵੀ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ ਨੇ ਸੰਸਥਾ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਕਾਫੀ ਸਮੇਂ ਤੋਂ ਚਲਾਈ ਜਾਂਦੀ “ਹਮ ਦੋ ਹਮਾਰੇ ਦੋ” ਮੁਹਿੰਮ ਤਹਿਤ ਮੱਧਵਰਗੀ ਪਰਿਵਾਰ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ, ਪਰੰਤੂ ਹੁਣ ਹਾਲਾਤ ਇਹ ਹਨ ਕਿ ਇਹ ਪਰਿਵਾਰ ਸਿਰਫ ਇੱਕ ਬੱਚੇ ’ਤੇ ਆ ਗਏ ਹਨ, ਜਿਸ ਨਾਲ ਪਰਿਵਾਰ ਹੋਰ ਸੁੰਗੜਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਚੀਨ ਵਾਂਗ ਭਾਰਤ ਨੂੰ ਵੀ ਜਨਤਾ ਨੂੰ ਘੱਟੋ-ਘੱਟ 2 ਬੱਚਿਆਂ ਲਈ ਜਾਗਰੂਕ ਕਰਨਾ ਪਵੇ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਵਿਨੋਦ ਕਪੂਰ ਨੇ ਦੱਸਿਆ ਕਿ ਸੰਸਥਾ ਵੱਲੋਂ ਜਿਨਸੀ ਸਿਹਤ, ਮਹਿਲਾਵਾਂ ਦੀ ਸਿਹਤ, ਏਡਜ਼, ਨਸ਼ਿਆਂ ਵਿਰੁੱਧ ਅਤੇ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਮੁਹਿੰਮਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾਂਦਾ ਹੈ।
ਇਸ ਮੌਕੇ ਸੰਸਥਾ ਦੇ ਸਟਾਫ ਅਤੇ ਵਲੰਟੀਅਰਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅਖੀਰ ਵਿੱਚ ਮੁਹਾਲੀ ਬ੍ਰਾਂਚ ਦੇ ਮੈਨੇਜਰ ਰਾਜੇਸ਼ ਬੈਰੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹਾਲੀ ਬ੍ਰਾਂਚ ਦੇ ਸਾਬਕਾ ਪ੍ਰਧਾਨ ਆਈ.ਪੀ.ਐਸ. ਬਾਜਵਾ, ਪਰਮਿੰਦਰ ਸਿੰਘ, ਸਿਮਰਨ ਸਿੰਘ, ਰਮਨੀਕ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।