
31 ਲੋੜਵੰਦ ਪਰਿਵਾਰਾਂ ਨੂੰ ਸੌਂਪੇ ਦੋ ਦੋ ਮਰਲੇ ਦੇ ਪਲਾਟ
ਪਟਿਆਲਾ/ਸਨੌਰ 17 ਦਸੰਬਰ - ਹਲਕਾ ਸਨੌਰ ਦੇ ਪਿੰਡ ਮਰਦਾਂਹੇੜੀ ਦੇ ਡੇਰਾ ਬਾਜ਼ੀਗਰ ਬਸਤੀ ਲਈ 13 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਉਦਘਾਟਨ ਕੀਤਾ ਗਿਆ। ਵਿਕਾਸ ਕਾਰਜਾਂ ਦੇ ਉਦਘਾਟਨ ਤੋਂ ਇਲਾਵਾ ਉਨ੍ਹਾਂ 31 ਲੋੜਵੰਦ ਪਰਿਵਾਰਾਂ ਨੂੰ ਦੋ ਦੋ ਮਰਲੇ ਦੀਆਂ ਸੰਮਤਾਂ ਵੰਡੀਆਂ।
ਪਟਿਆਲਾ/ਸਨੌਰ 17 ਦਸੰਬਰ - ਹਲਕਾ ਸਨੌਰ ਦੇ ਪਿੰਡ ਮਰਦਾਂਹੇੜੀ ਦੇ ਡੇਰਾ ਬਾਜ਼ੀਗਰ ਬਸਤੀ ਲਈ 13 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਉਦਘਾਟਨ ਕੀਤਾ ਗਿਆ। ਵਿਕਾਸ ਕਾਰਜਾਂ ਦੇ ਉਦਘਾਟਨ ਤੋਂ ਇਲਾਵਾ ਉਨ੍ਹਾਂ 31 ਲੋੜਵੰਦ ਪਰਿਵਾਰਾਂ ਨੂੰ ਦੋ ਦੋ ਮਰਲੇ ਦੀਆਂ ਸੰਮਤਾਂ ਵੰਡੀਆਂ। ਇਸ ਮੌਕੇ ਪਠਾਣਮਾਜਰਾ ਨੇ ਦੱਸਿਆ ਕਿ ਅੱਠ ਲੱਖ ਰੁਪਏ ਦੀ ਲਾਗਤ ਨਾਲ ਧਰਮਸ਼ਾਲਾ ਬਣਾਈ ਗਈ, ਦੋ ਲੱਖ ਰੁਪਏ ਦੀ ਲਾਗਤ ਨਾਲ ਬੱਸ ਅੱਡੇ ਦੀ ਇਮਾਰਤ ਬਣਾਈ ਗਈ, ਤਿੰਨ ਲੱਖ ਨਾਲ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ।ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ 43 ਸੁਵਿਧਾਵਾਂ ਦੇਣ ਦੀ ਨਵੀਂ ਸਕੀਮ ਦਾ ਲੋਕ ਵੱਧ ਤੋਂ ਵੱਧ ਲਾਹਾ ਲੈਣ।
ਇਸ ਮੌਕੇ ਹਰਜਸ਼ਨ ਸਿੰਘ ਪਠਾਣਮਾਜਰਾ ਯੂਥ ਆਗੂ, ਡਾਕਟਰ ਕਰਮ ਸਿੰਘ ਬਲਬੇੜਾ, ਗੁਰਵਿੰਦਰ ਸਿੰਘ ਹੈਪੀ ਪਹਾੜੀਪੁਰ ਜ਼ਿਲ੍ਹਾ ਯੂਥ ਪ੍ਰਧਾਨ, ਬਲਜਿੰਦਰ ਸਿੰਘ ਨੰਦਗੜ੍ਹ, ਪਰਮਿੰਦਰ ਚੀਮਾਂ, ਸਕੱਤਰ ਹਰਜਿੰਦਰ ਸਿੰਘ ਬੇਦੀ, ਸ਼ੀਰਾ ਰਾਮ, ਰੁਪਿੰਦਰ ਸਿੰਘ ਰੂਪੀ ਕਕੇਪੁਰ ਬਲਾਕ ਪ੍ਰਧਾਨ, ਮਦਨ ਵਰਮਾ, ਮੇਵਾ ਸਿੰਘ ਫੌਜੀ, ਰਾਮ ਚੰਦ, ਜਰਨੈਲ ਰਾਮ, ਦੀਪਾ ਰਾਮ, ਜੱਸਾ ਰਾਮ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।
