
ਪਟਿਆਲਾ ਲੋਕੋਮੋਟਿਵ ਵਰਕਸ ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਨਾਲ ਸਨਮਾਨਤ
ਪਟਿਆਲਾ, 17 ਦਸੰਬਰ - ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ 68ਵੇਂ ਰੇਲਵੇ ਸਪਤਾਹ ਸਮਾਰੋਹ ਦੌਰਾਨ ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ, 2023” ਨਾਲ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ.) ਅਤੇ ਰੇਲ ਵ੍ਹੀਲ ਫੈਕਟਰੀ, ਬੈਂਗਲੁਰੂ ਨੂੰ ਸਾਂਝੇ ਤੌਰ 'ਤੇ ਸਨਮਾਨਤ ਕੀਤਾ ਗਿਆ ।
ਪਟਿਆਲਾ, 17 ਦਸੰਬਰ - ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ 68ਵੇਂ ਰੇਲਵੇ ਸਪਤਾਹ ਸਮਾਰੋਹ ਦੌਰਾਨ ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ, 2023” ਨਾਲ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ.) ਅਤੇ ਰੇਲ ਵ੍ਹੀਲ ਫੈਕਟਰੀ, ਬੈਂਗਲੁਰੂ ਨੂੰ ਸਾਂਝੇ ਤੌਰ 'ਤੇ ਸਨਮਾਨਤ ਕੀਤਾ ਗਿਆ । ਪੀ.ਐਲ.ਡਬਲਿਊ. ਦੀ ਉੱਤਮਤਾ ਪ੍ਰਤੀ ਵਚਨਬੱਧਤਾ ਲਈ ਇਹ ਸਨਮਾਨ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦੁਆਰਾ ਪ੍ਰਦਾਨ ਕੀਤਾ ਗਿਆ । ਸ਼੍ਰੀ ਪ੍ਰਮੋਦ ਕੁਮਾਰ, ਪ੍ਰਿੰਸੀਪਲ ਚੀਫ ਐਡਮਿਨਿਸਟ੍ਰੇਟਿਵ ਅਫਸਰ, ਪੀ.ਐਲ.ਡਬਲਿਊ. ਤੇ ਸ਼੍ਰੀ ਆਸ਼ੀਸ਼ ਮਹਿਰੋਤਰਾ, ਪ੍ਰਿੰਸੀਪਲ ਚੀਫ ਇਲੈਕਟ੍ਰੀਕਲ ਇੰਜੀਨੀਅਰ, ਪੀ.ਐਲ.ਡਬਲਿਊ. ਨੇ ਸ਼ੀਲਡ ਦੇ ਰੂਪ ਵਿਚ ਇਹ ਸਨਮਾਨ ਪ੍ਰਾਪਤ ਕੀਤਾ। ਭਾਰਤੀ ਰੇਲਵੇ ਲਈ ਇਲੈਕਟ੍ਰਿਕ ਲੋਕੋਮੋਟਿਵ ਅਤੇ ਹੋਰ ਉਤਪਾਦਾਂ ਦੇ ਨਿਰਮਾਣ ਵਿੱਚ ਮਿਸਾਲੀ ਯਤਨਾਂ ਨੇ ਨਾ ਸਿਰਫ਼ ਪੀ.ਐਲ.ਡਬਲਿਊ. ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ ਬਲਕਿ ਦੇਸ਼ ਵਿੱਚ ਰੇਲ ਸੇਵਾਵਾਂ ਦੀ ਬਿਹਤਰੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੀ.ਐਲ.ਡਬਲਿਊ. ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮਿਲਿਆ ਸਨਮਾਨ ਭਾਰਤ ਵਿੱਚ ਰੇਲ ਆਵਾਜਾਈ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਪਟਿਆਲਾ ਲੋਕੋਮੋਟਿਵ ਵਰਕਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ।
