ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ : ਅਮਰਜੀਤ ਸਿੰਘ ਜੀਤੀ ਸਿੱਧੂ

ਐਸ ਏ ਐਸ ਨਗਰ, 20 ਨਵੰਬਰ - ਗਊਸ਼ਾਲਾ ਸੈਕਟਰ 70 ਮਟੌਰ ਮੰਦਿਰ ਵਿਖੇ ਸ਼੍ਰੀ ਗੋਪਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਸਿਹਤ ਮੰਤਰੀ ਸ0 ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਸ0 ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਹੁੰਚ ਕੇ ਪੂਜਾ ਕੀਤੀ ਅਤੇ ਅਸ਼ੀਰਵਾਦ ਲਿਆ।

ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਗਊ ਮਾਤਾ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਪੂਜਾ ਹੋਣ ਤੋਂ ਬਾਅਦ ਲੰਗਰ ਵੀ ਵਰਤਾਇਆ ਗਿਆ।

ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਹਰੀਸ਼ ਦੱਤਾ ਨੇ ਕਿਹਾ ਕਿ ਗਊਸ਼ਾਲਾ ਵਿੱਚ 180 ਦੇ ਕਰੀਬ ਗਊਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇਕ ਗਊ ਨੇ 2 ਵੱਛਿਆਂ ਨੂੰ ਜਨਮ ਦਿੱਤਾ ਹੈ।

ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ0 ਅਮਰੀਕ ਸਿੰਘ ਸੋਮਲ, ਕੌਂਸਲਰ ਸ਼੍ਰੀਮਤੀ ਬਲਰਾਜ ਕੌਰ ਧਾਲੀਵਾਲ, ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਕਮੇਟੀ ਦੇ ਚੇਅਰਮੈਨ ਸ਼੍ਰੀ ਕੇਵਲ ਕ੍ਰਿਸ਼ਨ ਜਿੰਦਲ ਅਤੇ ਅਹੁਦੇਦਾਰ ਧੀਰਜ ਕੌਸ਼ਲ, ਸ਼੍ਰੀ ਕ੍ਰਿਸ਼ਨ ਸ਼ਰਮਾ ਅਤੇ ਰਾਕੇਸ਼ ਅਰੋੜਾ ਸਮੇਤ ਸਮਾਜਸੇਵੀ ਪਰਦੀਪ ਸੋਨੀ, ਲੱਖਾਂ ਪਹਿਲਵਾਨ, ਸ਼੍ਰੀ ਵਿਕਟਰ, ਬਿੰਦਾ ਮਟੌਰ, ਮੱਖਣ ਸਿੰਘ, ਪੱਪੂ ਵੀ ਮੌਜੂਦ ਸਨ।