ਚੌਥਾ ਦਰਜਾ ਮੁਲਾਜਮਾਂ ਨੇ ਮਿਤੀ 07 ਅਗਸਤ ਨੂੰ ਜਲ ਸਰੋਤ ਮੰਤਰੀ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਰੈਲੀ ਤੇ ਝੰਡਾ ਮਾਰਚ ਕਰਨ ਦੀ ਤਿਆਰੀ ਕੀਤੀ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ
ਪਟਿਆਲਾ 04 ਅਗਸਤ- ਇੱਥੇ ਜਲ ਸਰੋਤ ਦਫਤਰਾਂ ਦੇ ਚੌਥਾ ਦਰਜਾ ਮੁਲਾਜਮਾਂ ਨੇ ਵਿਭਾਗ ਵੱਲੋਂ ਕੀਤੀਆਂ ਥੋਕ ਗਿਣਤੀ ਵਿੱਚ ਬਦਲੀਆਂ ਤੇ ਲੰਬਿਤ ਮੰਗਾਂ ਪਈਆਂ ਮੰਗਾਂ ਤੇ ਵਿਭਾਗ ਦੇ ਮੰਤਰੀ ਤੇ ਅਧਿਕਾਰੀਆਂ ਵੱਲੋਂ ਕੋਈ ਵੀ ਸੁਣਾਵਈ ਨਾ ਕਰਨ ਤੇ ਜਲ ਸਰੋਤ ਵਿਚਲੇ ਸਰਕਲਾਂ—ਮੰਡਲਾਂ—ਉਪ ਮੰਡਲਾਂ ਤੇ ਖੇਤਰੀ ਚੋਥਾ ਦਰਜਾ ਮੁਲਾਜਮਾਂ ਵਲੋਂ ਮਿਤੀ 07 ਅਗਸਤ ਨੂੰ ਜਲ ਸਰੋਤ ਮੰਤਰੀ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕਰਕੇ ਹਲਕੇ ਵਿੱਚ ਝੰਡਾ ਮਾਰਚ ਕਰਨ ਦੇ ਐਕਸ਼ਨ ਪ੍ਰੋਗਰਾਮ ਨੂੰ ਤਿਆਰੀਆਂ ਵਜੋਂ ਮੀਟਿੰਗ ਕੀਤੀ, ਮੀਟਿੰਗ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ।

ਇਸ ਮੌਕੇ ਤੇ ਫੈਸਲਾ ਕੀਤਾ ਗਿਆ ਕਿ ਜਲ ਸਰੋਤ ਮੰਤਰੀ ਨੂੰ ਭੇਜੇ ਬਦਲੀਆਂ ਵਾਪਸ ਕਰਨ ਤੇ ਮੰਗਾਂ ਦੇ ਮੰਗ ਪੱਤਰ ਦਾ ਕੋਈ ਨੋਟਿਸ ਨਾ ਲੈਣ ਦੇ ਰੋਸ ਵਜੋਂ ਇਹ ਰੈਲੀ ਤੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਇਸ ਦਿਨ ਅਗਲਾ ਐਕਸ਼ਨ ਵੀ ਐਲਾਨਿਆ ਜਾਵੇਗਾ। ਇਸ ਵਿੱਚ ਸ਼ਾਮਲ ਹੋਣ ਲਈ ਟਰੇਡ ਯੂਨੀਅਨ, ਕਿਸਾਨ ਤੇ ਆਗੂਆਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਆਗੂਆਂ ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਸੁਰਜਪਾਲ ਯਾਦਵ, ਪ੍ਰਿਤਮ ਚੰਦ ਠਾਕੁਰ, ਨਾਰੰਗ ਸਿੰਘ, ਬਲਬੀਰ ਸਿੰਘ, ਬਲਜੀਤ ਸਿੰਘ ਬਲੀ, ਹਾਕਮ ਸਿੰਘ, ਰਾਮ ਲਾਲ ਰਾਮਾ, ਸ਼ਿਵ ਚਰਨ, ਪ੍ਰਕਾਸ਼ ਲੁਬਾਣਾ, ਸ਼ਾਮ ਸਿੰਘ, ਤਰਲੋਚਨ ਮਾੜੂ, ਗੁਰਮੇਲ ਸਿੰਘ, ਬੀਰ ਸਿੰਘ, ਹਰੀ ਰਾਮ ਨਿੱਕਾ, ਤਰਲੋਚਨ ਮੰਡੋਲੀ, ਦਰਸ਼ਨ ਮਲੇਵਾਲ, ਰਾਮ ਰਾਜ ਸ਼ਰਮਾ, ਜਗਦੇਵ, ਗੁਰਮੇਜ਼ ਸਿੰਘ ਆਦਿ ਆਗੂ ਸ਼ਾਮਲ ਸਨ।