ਕਿਸਾਨਾਂ ਦੀ ਲਾਇਬ੍ਰੇਰੀ - ਸਮਰੱਥਾ ਨਿਰਮਾਣ ਸੰਬੰਧੀ ਗਿਆਨ ਦਾ ਆਦਰਸ਼ ਸਾਧਨ: ਉਪ-ਕੁਲਪਤੀ

ਲੁਧਿਆਣਾ 05 ਅਗਸਤ 2025- ਪਸ਼ੂਧਨ ਅਤੇ ਖੇਤੀਬਾੜੀ ਖੇਤਰ ਵਿੱਚ ਉੱਤਮ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਮੁਸ਼ਕਾਬਾਦ ਫੈਮ ਡੇਅਰੀ ਪ੍ਰੋਡਿਊਸਰ ਕੰ. ਲਿਮ. ਪਿੰਡ ਮੁਸ਼ਕਾਬਾਦ (ਲੁਧਿਆਣਾ) ਵੱਲੋਂ ਇਕ ਕਿਸਾਨ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਇਹ ਨਿਵੇਕਲਾ ਉਪਰਾਲਾ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਅਧੀਨ ਕੀਤਾ ਗਿਆ। ਡਾ. ਗਿੱਲ ਨੇ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਆ ਕੇ ਅਤੇ ਖੇਤੀ ਸਾਹਿਤ ਪੜ੍ਹ ਕੇ ਕਿਸਾਨ ਯੂਨੀਵਰਸਿਟੀਆਂ ਅਤੇ ਹੋਰ ਮਾਹਿਰਾਂ ਦੀਆਂ ਵਿਗਿਆਨਕ ਸਿਫਾਰਸ਼ਾਂ ਨੂੰ ਅਪਣਾਅ ਸਕਣਗੇ, ਜਿਸ ਨਾਲ ਉਨ੍ਹਾਂ ਦੇ ਕਿੱਤਿਆਂ ਵਿੱਚ ਬਿਹਤਰੀ ਆਏਗੀ ਅਤੇ ਮੁਨਾਫ਼ਾ ਵਧੇਗਾ।

          ਇਹ ਲਾਇਬ੍ਰੇਰੀ ਇਕ ਪ੍ਰਾਜੈਕਟ ‘ਲੁਧਿਆਣਾ ਜ਼ਿਲ੍ਹੇ ਵਿੱਚ ਡੇਅਰੀ ਫਾਰਮਿੰਗ ਵਿੱਚ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ ਦਾ ਵਿਕਾਸ’ ਅਧੀਨ ਸ਼ੁਰੂ ਕੀਤੀ ਗਈ। ਇਹ ਪ੍ਰਾਜੈਕਟ ਨਾਬਾਰਡ ਬੈਂਕ ਵੱਲੋਂ ਵਿਤੀ ਸਹਾਇਤਾ ਅਧੀਨ ਵੈਟਨਰੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਰਾਹੀਂ ਚਲਾਇਆ ਜਾ ਰਿਹਾ ਹੈ।ਵੈਟਨਰੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਮੁੱਖ ਪ੍ਰਕਾਸ਼ਨਾਵਾਂ ਇਸ ਮੌਕੇ ਵੰਡੀਆਂ ਗਈਆਂ। ਇਥੇ ਦੱਸਣਾ ਵਰਣਨਯੋਗ ਹੈ ਕਿ ਇਸ ਲਾਇਬ੍ਰੇਰੀ ਨੂੰ ਵੈਟਨਰੀ ਯੂਨੀਵਰਸਿਟੀ ਦਾ ਮਹੀਨਾਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਅਤੇ ਪੀ ਏ ਯੂ ਦਾ ‘ਚੰਗੀ ਖੇਤੀ’ ਪੰਜ ਸਾਲ ਵਾਸਤੇ ਮੁਹੱਈਆ ਕੀਤਾ ਜਾਵੇਗਾ।
ਸ਼੍ਰੀ ਸੰਜੀਵ ਕੁਮਾਰ, ਜ਼ਿਲ੍ਹਾ ਵਿਕਾਸ ਪ੍ਰਬੰਧਕ, ਨਾਬਾਰਡ, ਲੁਧਿਆਣਾ ਨੇ ਦੱਸਿਆ ਕਿ ਕਿਸਾਨ ਉਤਪਾਦਕ ਸੰਗਠਨ ਭਾਰਤ ਸਰਕਾਰ ਦਾ ਇਕ ਉਚੇਚਾ ਉਪਰਾਲਾ ਹੈ ਜਿਸ ਰਾਹੀਂ ਕਿਸਾਨਾਂ ਨੂੰ ਇਕ ਸਮੂਹ ਵਿੱਚ ਲਿਆ ਕੇ ਉਨ੍ਹਾਂ ਦਾ ਵਿਕਾਸ ਕਰਨ ਲਈ ਯਤਨ ਕੀਤੇ ਜਾਂਦੇ ਹਨ। ਇਸ ਕਾਰਜ ਲਈ ਨਾਬਾਰਡ ਬੈਂਕ ਪ੍ਰਮੁੱਖ ਤੌਰ ’ਤੇ ਵਿਤੀ ਸਹਾਇਤਾ ਦਿੰਦਾ ਹੈ ਜਿਸ ਨਾਲ ਕਿ ਕਿਸਾਨਾਂ ਦਾ ਜੀਵਨ ਪੱਧਰ  ਬਿਹਤਰ ਕੀਤਾ ਜਾ ਸਕੇ।
          ਡਾ. ਰਾਜੇਸ਼ ਕਸਰੀਜਾ, ਮੁੱਖ ਨਿਰੀਖਕ ਨੇ ਕਿਹਾ ਕਿ ਇਹ ਸੰਗਠਨ ਭਾਰਤੀ ਕੰਪਨੀ ਐਕਟ ਦੇ ਅਧੀਨ ਦਰਜ ਹੈ ਅਤੇ ਮੁੱਖ ਰੂਪ ਵਿੱਚ ਡੇਅਰੀ ਅਤੇ ਸਬਜ਼ੀਆਂ ਉਗਾਉਣ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। 170 ਭਾਈਵਾਲ ਕਿਸਾਨਾਂ ਦੇ ਇਸ ਸੰਗਠਨ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਦੀ ਗੁਣਵੱਤਾ ਵਧਾਉਣ ਲਈ ਨਿਰਦੇਸ਼ਕਾਂ ਦੇ ਬੋਰਡ ਦੀ ਸਿਖਲਾਈ ਕਰਵਾਈ ਜਾਏਗੀ ਅਤੇ ਇਹ ਉਤਪਾਦ ਕਿਸਾਨਾਂ ਵੱਲੋਂ ਵੇਚੇ ਵੀ ਜਾਣਗੇ। ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸ. ਦਵਿੰਦਰ ਸਿੰਘ ਅਤੇ ਸ. ਜਸਦੀਪ ਸਿੰਘ ਨੇ ਅਹਿਮ ਯੋਗਦਾਨ ਦਿੱਤਾ।