ਸਰਕਾਰੀ ਹਾਈ ਸਮਾਰਟ ਸਕੂਲ ਰੈਲੋਂ ਵਿਖੇ ਬੂਟੇ ਲਗਾਏ ਗਏ

ਫਤਿਹਗੜ੍ਹ- ਸਰਕਾਰੀ ਹਾਈ ਸਮਾਰਟ ਸਕੂਲ ਰੈਲੋਂ ਵਿਖੇ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਮੁਹਿੰਮ ਦੇ ਤਹਿਤ ਐਸ ਬੀ ਆਈ ਖੇਤੀਬਾੜੀ ਬਰਾਂਚ ਬੱਸੀ ਪਠਾਣਾਂ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ ਇਸ ਮੌਕੇ ਤੇ ਹਰ ਇੱਕ ਵਿਦਿਆਰਥੀ ਨੂੰ ਬੂਟਾ ਲਗਾਉਣ ਦੇ ਲਈ ਦਿੱਤਾ ਗਿਆ ਅਤੇ ਉਸਦੇ ਸੰਭਾਲ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ।

 ਇਸ ਮੌਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਇਸ ਮੌਕੇ ਤੇ ਰਾਜੇਸ਼ ਸਿੰਗਲਾ ਪ੍ਰੈਸ ਸਕੱਤਰ ਆੜਤੀ ਐਸੋਸੀਏਸਨ ਪੰਜਾਬ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਬੂਟੇ ਲਗਾਉਣੇ ਬਹੁਤ ਜਰੂਰੀ ਹਨ।
ਇਸ ਮੌਕੇ ਤੇ ਡਾ. ਨਰਿੰਦਰ ਸਿੰਘ ਬਾਵਾ ਨੇ ਬੂਟਿਆਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਤੇ ਐਸ ਬੀ ਆਈ ਬੱਸੀ ਪਠਾਣਾਂ ਖੇਤੀਬਾੜੀ ਬਰਾਂਚ ਦੇ ਮੈਨੇਜਰ ਬਲਵਿੰਦਰ ਉੱਪਲ ਨੇ ਇੱਕ ਰੁੱਖ ਲਾਉਣ ਨਾਲ ਫ਼ਰਕ ਤਾਂ ਪੈਂਦਾ ਹੈ ਦੇ ਮੁਹਿੰਮ ਤਹਿਤ ਇੱਕ ਪੌਦਾ ਲਗਾਇਆ। 
ਇਸ ਮੌਕੇ ਤੇ ਸਕੂਲ ਮੁੱਖੀ ਸ੍ਰੀਮਤੀ ਮਨੂ ਸੱਘੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਤੇ ਸਨਮਾਨ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਕਾਰਜ ਹੈ ਜਿਸ ਦੇ ਤਹਿਤ ਅੱਜ ਮੇਰੇ ਸਕੂਲ ਦੇ ਅਹਾਤੇ  ਵਿੱਚ ਪੌਦੇ ਲਗਾਏ ਗਏ ਹਨ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਗਗਨਦੀਪ ਸਿੰਘ,ਸੁਖਜੀਤ ਸਿੰਘ,ਲਕਸ਼ਮੀ ਦੇਵੀ, ਵਿਜੈ ਲਕਸ਼ਮੀ, ਗਗਨਦੀਪ ਕੌਰ, ਰਾਜਵੀਰ ਕੌਰ, ਬਲਜੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।