ਪਿੰਡ ਜੰਡੋਲੀ ਵਿਖੇ ਤੀਆਂ ਦਾ ਤਿਉਹਾਰ ਖੁਸ਼ੀਆਂ ਚਾਵਾਂ ਅਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ

ਮਾਹਿਲਪੁਰ, 30 ਜੁਲਾਈ- ਪਿੰਡ ਜੰਡੋਲੀ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਤੀਆਂ ਦਾ ਤਿਉਹਾਰ ਖੁਸ਼ੀਆਂ- ਚਾਵਾਂ ਅਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਸਮਾਗਮ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਪਿੰਡ ਦੀਆਂ ਬੱਚੀਆਂ ਅਤੇ ਨੂੰਹਾਂ- ਧੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਅਤੇ ਉਸਾਰੂ ਸੋਚ ਦਾ ਸੁਨੇਹਾ ਦਿੰਦੀਆਂ ਕੋਰੀਓਗਰਾਫੀਆਂ,ਗੀਤ, ਸਕਿਟਾਂ ਆਦਿ ਪੇਸ਼ ਕੀਤੀਆਂ।

ਇਸ ਮੌਕੇ ਕੁਲਦੀਪ ਸਿੰਘ ਪ੍ਰਧਾਨ ਸਤਿਗੁਰੂ ਵੈਲਫੇਅਰ ਸੋਸਾਇਟੀ ਜੰਡੋਲੀ, ਡਾਕਟਰ ਕੁਲਵਿੰਦਰ ਸਿੰਘ ਪ੍ਰਧਾਨ ਸਤਿਗੁਰੂ ਨਿਰੰਜਨ ਦਾਸ ਜੀ ਟਰੱਸਟ ਜੰਡੋਲੀ, ਬਲਵੀਰ ਸਿੰਘ ਸਰਪੰਚ ਜੰਡੋਲੀ, ਨਿਰਮਲਾ ਦੇਵੀ ਪੰਚ,  ਬਲਵੀਰ ਸਿੰਘ, ਅਲਕਾ ਪੰਚ, ਗਿਆਨ ਸਿੰਘ ਮੈਂਬਰ ਪੰਚਾਇਤ, ਜਸਵੀਰ ਕੌਰ ਪੰਚ, ਜੋਗਿੰਦਰ ਪਾਲ, ਜਗਦੀਪ ਕੌਰ, ਸੀਮਾ ਰਾਣੀ, ਤੇਜ ਕੌਰ ਸਮੇਤ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।