ਗੋਬਿੰਦ ਨਗਰ ਵਾਰਡ ਨੰਬਰ 11 ਮਾਹਿਲਪੁਰ ਵਿਖੇ ਤੀਆਂ ਦਾ ਤਿਉਹਾਰ 3 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ

ਮਾਹਿਲਪੁਰ, 30 ਜੁਲਾਈ- ਤੀਆਂ ਦਾ ਤਿਉਹਾਰ 3 ਅਗਸਤ ਦਿਨ ਐਤਵਾਰ ਨੂੰ ਸ਼ਾਮੀ 3 ਤੋਂ 6 ਵਜੇ ਤੱਕ ਵਾਰਡ ਨੰਬਰ 11 ਮਹੱਲਾ ਗੋਬਿੰਦ ਨਗਰ ਮਾਹਿਲਪੁਰ ਵਿਖੇ ਵਾਰਡ ਨਿਵਾਸੀਆਂ ਦੇ ਸਹਿਯੋਗ ਨਾਲ ਖੁਸ਼ੀਆਂ ਚਾਵਾਂ ਅਤੇ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਮਾਹਿਲਪੁਰ, 30 ਜੁਲਾਈ- ਤੀਆਂ ਦਾ ਤਿਉਹਾਰ 3 ਅਗਸਤ ਦਿਨ ਐਤਵਾਰ ਨੂੰ ਸ਼ਾਮੀ 3 ਤੋਂ 6 ਵਜੇ ਤੱਕ ਵਾਰਡ ਨੰਬਰ 11 ਮਹੱਲਾ ਗੋਬਿੰਦ ਨਗਰ ਮਾਹਿਲਪੁਰ ਵਿਖੇ ਵਾਰਡ ਨਿਵਾਸੀਆਂ ਦੇ ਸਹਿਯੋਗ ਨਾਲ ਖੁਸ਼ੀਆਂ ਚਾਵਾਂ ਅਤੇ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਰਿੰਦਰ ਕੌਰ ਐਮ.ਸੀ, ਅਮਰਜੀਤ ਕੌਰ ਕੈਸ਼ੀਅਰ, ਰੇਖਾ ਰਾਣੀ, ਸੁਨੀਤਾ ਅਤੇ ਗਗਨਦੀਪ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਿਧਾਇਕ ਹਲਕਾ ਗੜਸ਼ੰਕਰ ਹੋਣਗੇ। ਸਮਾਗਮ ਵਿੱਚ ਨਿਰਮਲ ਕੌਰ ਬੱਧਣ  ਵਿਸ਼ੇਸ਼ ਸਹਿਯੋਗ ਕਰ ਰਹੇ ਹਨ।