ਸਮਾਜ ਸੇਵੀ ਸੰਸਥਾਂਵਾ ਵੱਲੋ ਖ਼ੂਨਦਾਨ ਕਰਨ ਵਾਲੇ  ਖੂਨਦਾਨੀਆਂ ਨੂੰ ਕੀਤਾ ਸਨਮਾਨਿਤ ਮਨੁੱਖਤਾ ਦੀ ਸੇਵਾ ਲਈ  ਸਭ ਤੋਂ ਵੱਡੀ ਸੇਵਾ: ਨਵਨੀਤ ਕੁਮਾਰ

ਬੀਤੀ   10 ਅਗਸਤ   ਨੂੰ  ਐਚ ਆਰ ਐਫ , ਪੀ ਐਸ ਪੀ ਸੀ ਐਲ  ਫਿਰੋਜ਼ਪੁਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਨਹਾਸ ਹਸਪਤਾਲ ਮਮਦੋਟ ਅਤੇ ਰਾਧੇ ਸ਼ਾਮ ਚੈਰੀਟੇਬਲ ਹਸਪਤਾਲ ਫਿਰੋਜ਼ਪੁਰ  ਵਿਖੇ ਖ਼ੂਨਦਾਨ ਕੈੰਪ ਲਗਾਇਆਂ ਗਿਆ ਸੀ। ਉਸ ਦੌਰਾਨ ਖ਼ੂਨਦਾਨ ਕੈੰਪ ਵਿੱਚ  ਯੂਥ ਕਲੱਬਾਂ,  ਸਮਾਜ ਸੇਵੀ ਸੰਸਥਾਵਾਂ ,ਧਾਰਮਿਕ, ਰਾਜਨੀਤਕ  ਅਤੇ ਕਿਸਾਨ ਜਥੇਬੰਦੀਆਂ ਵੱਲੋਂ ਖ਼ੂਨਦਾਨ ਕੈੰਪ ਨੂੰ ਸਫਲ ਬਣਾਉਣ ਲਈ  ਅਹਿਮ ਯੋਗਦਾਨ ਦਿੱਤਾ ਗਿਆ ਸੀ। ਜਿਸ ਦੇ ਤਹਿਤ  ਐਚ ਆਰ ਐਫ ਅਤੇ  ਪੀ ਸੀ  ਪੀ  ਸੀ ਐਲ ਫਿਰੋਜ਼ਪੁਰ ਵੱਲੋਂ  ਨਵਨੀਤ ਕੁਮਾਰ ਐਕਸੀਅਨ   ਫਿਰੋਜ਼ਪੁਰ, ਮਨਜੀਤ ਸਿੰਘ ਮਠਾੜੂ ਸਾਬਕਾ ਐਕਸੀਅਨ,   ਹਰਮੇਲ ਸਿੰਘ ਖੋਸਾ ਸਾਬਕਾ ਐਕਸੀਅਨ ,ਅਤੇ ਰਾਜੀਵ ਚਾਵਲਾ ਸਾਬਕਾ ਐਸ ਡੀ ਓ  ,  ਨੇ ਅੱਜ  ਪ੍ਰੈਸ ਕਲੱਬ ਮਮਦੋਟ ਦੇ ਦਫਤਰ ਵਿਖੇ ਪਹੁੰਚ ਕੇ  ਖ਼ੂਨਦਾਨ ਕੈੰਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ  ਡਾਕਟਰਾਂ ਦੀ ਟੀਮ ,  ਸਮਾਜ ਸੇਵੀ ਆਗੂਆਂ ਅਤੇ ਮੀਡੀਆ ਕਰਮੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

ਮਮਦੋਟ , ਫਿਰੋਜਪੁਰ 1 ਸਤੰਬਰ (ਜਸਬੀਰ ਸਿੰਘ ਕੰਬੋਜ  )    ਬੀਤੀ   10 ਅਗਸਤ   ਨੂੰ  ਐਚ ਆਰ ਐਫ , ਪੀ ਐਸ ਪੀ ਸੀ ਐਲ  ਫਿਰੋਜ਼ਪੁਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਨਹਾਸ ਹਸਪਤਾਲ ਮਮਦੋਟ  ਅਤੇ ਰਾਧੇ ਸ਼ਾਮ ਚੈਰੀਟੇਬਲ ਹਸਪਤਾਲ ਫਿਰੋਜ਼ਪੁਰ  ਵਿਖੇ ਖ਼ੂਨਦਾਨ ਕੈੰਪ ਲਗਾਇਆਂ ਗਿਆ ਸੀ। ਉਸ ਦੌਰਾਨ ਖ਼ੂਨਦਾਨ ਕੈੰਪ ਵਿੱਚ  ਯੂਥ ਕਲੱਬਾਂ,  ਸਮਾਜ ਸੇਵੀ  ਸੰਸਥਾਵਾਂ ,ਧਾਰਮਿਕ, ਰਾਜਨੀਤਕ  ਅਤੇ ਕਿਸਾਨ ਜਥੇਬੰਦੀਆਂ ਵੱਲੋਂ ਖ਼ੂਨਦਾਨ ਕੈੰਪ ਨੂੰ ਸਫਲ ਬਣਾਉਣ ਲਈ  ਅਹਿਮ ਯੋਗਦਾਨ ਦਿੱਤਾ ਗਿਆ ਸੀ। ਜਿਸ ਦੇ ਤਹਿਤ  ਐਚ ਆਰ ਐਫ ਅਤੇ  ਪੀ ਸੀ  ਪੀ  ਸੀ ਐਲ ਫਿਰੋਜ਼ਪੁਰ ਵੱਲੋਂ  ਨਵਨੀਤ ਕੁਮਾਰ ਐਕਸੀਅਨ   ਫਿਰੋਜ਼ਪੁਰ, ਮਨਜੀਤ ਸਿੰਘ ਮਠਾੜੂ ਸਾਬਕਾ ਐਕਸੀਅਨ,   ਹਰਮੇਲ ਸਿੰਘ ਖੋਸਾ ਸਾਬਕਾ ਐਕਸੀਅਨ ,ਅਤੇ ਰਾਜੀਵ ਚਾਵਲਾ ਸਾਬਕਾ ਐਸ ਡੀ ਓ  ,  ਨੇ ਅੱਜ  ਪ੍ਰੈਸ ਕਲੱਬ ਮਮਦੋਟ ਦੇ ਦਫਤਰ ਵਿਖੇ ਪਹੁੰਚ ਕੇ  ਖ਼ੂਨਦਾਨ ਕੈੰਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ  ਡਾਕਟਰਾਂ ਦੀ ਟੀਮ ,  ਸਮਾਜ ਸੇਵੀ ਆਗੂਆਂ ਅਤੇ ਮੀਡੀਆ ਕਰਮੀਆਂ  ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਮਮਦੋਟ ਪ੍ਰੈਸ ਕਲੱਬ ਵਿਖੇ  ਪਹੁੰਚਣ ਤੇ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ, ਚੇਅਰਮੈਨ ਹਰਪਾਲ ਸਿੰਘ ਸੋਢੀ, ਵਾਈਸ ਚੇਅਰਮੈਨ ਨਿਰਵੈਰ ਸਿੰਘ ਸਿੰਧੀ, ਜਨਰਲ ਸਕੱਤਰ ਜਸਬੀਰ ਸਿੰਘ ਕੰਬੋਜ, ਪੱਤਰਕਾਰ ਹਰਪ੍ਰੀਤ ਸਿੰਘ ਹੈਪੀ, ਸੰਜੀਵ ਮਦਾਨ , ਪੱਤਰਕਾਰ ਸੰਦੀਪ ਸੋਨੀ ਅਤੇ ਸਮੂਹ ਪੱਤਰਕਾਰ ਸਾਥੀਆਂ  ਵੱਲੋਂ ਪਹੁੰਚੇ ਹੋਏ ਸਮਾਜ ਸੇਵੀ ਆਗੂਆਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ  ।ਇਸ ਮੌਕੇ ਐਚ ਆਰ ਐਫ ਦੇ ਆਗੂ ਨਵਨੀਤ ਕੁਮਾਰ ਨੇ ਇਸ ਸਬੰਧੀ ਬੋਲਦੇ ਹੋਏ ਕਿਹਾ  ਕਿ ਖ਼ੂਨਦਾਨ ਦਾਨ ਇੱਕ ਮਹਾਂ ਦਾਨ ਹੈ ਤੇ ਸਾਨੂੰ ਸਮੇਂ ਸਮੇਂ ਸਿਰ ਖ਼ੂਨਦਾਨ ਕਰਦੇ ਰਹਿਣਾ  ਚਾਹੀਦਾ ਹੈ ਤਾਂ ਕਿ ਮਰੀਜ਼ਾਂ ਦੀ ਕੀਮਤੀ ਜਾਨ ਨੂੰ ਮੌਕੇ  ਸਿਰ ਬਚਾਇਆਂ  ਜਾ ਸਕੇ।  ਓਹਨਾ ਕਿਹਾ ਕਿ ਇਸ ਸਰਹਦੀ ਇਲਾਕੇ ਵਿੱਚੋ ਮਿਲੇ ਸਹਿਯੋਗ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਤੇ ਅੱਗੇ ਤੋਂ  ਵੀ ਸਾਡੀ ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਲਈ  ਅਜਿਹੀਆਂ ਸੇਵਾਵਾਂ ਜਾਰੀ ਰਹਿਣਗੀਆਂ । ਇਸ ਮੌਕੇ ਬੋਲਦਿਆਂ ਡਾ ਰੇਖਾ ਭੱਟੀ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਮਮਦੋਟ ਨੇ ਵਿਸ਼ਵਾਸ਼ ਦੁਆਇਆ ਕਿ ਅਜਿਹੇ ਲੋਕ ਸੇਵਾ ਵਾਲੇ ਕੰਮ ਕਰਨ ਵਾਲੀ ਹਰੇਕ ਸੰਸਥਾ ਨੂੰ ਓਹਨਾ ਵੱਲੋ ਅਤੇ ਹਸਪਤਾਲ ਦੀ ਪੂਰੀ ਟੀਮ ਵੱਲੋ ਪੂਰਨ ਸਹਿਯੋਗ ਦਿਤਾ ਜਾਵੇਗਾ ।ਇਸ ਮੌਕੇ ਖੂਨ ਦਾਨ ਕਰਨ ਵਾਲੇ ਸਹਿਯੋਗੀਆਂ ਨੂੰ  ਡਾ ਰੇਖਾ ਭੱਟੀ , ਪ੍ਰੈਸ  ਕਲੱਬ ਦੇ ਅਹੁਦੇਦਾਰਾਂ , ਸਮਾਜ ਸੇਵੀ ਸੰਸਥਾ ਐਚ ਆਰ ਐੱਫ ਅਤੇ   ਪਾਵਰਕਾਮ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਵੱਲੋ ਸ਼ਾਨਦਾਰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ   ਇਸ ਮੌਕੇ ਰਾਜ ਕੁਮਾਰ ਐਸ ਡੀ ਓ ਪਾਵਰ ਕਾਮ ਮਮਦੋਟ, ਐਸ ਐਮ ਓ ਮੈਡਮ ਰੇਖਾ ਭੱਟੀ ਸੀ ਐਚ ਸੀ  ਮਮਦੋਟ,ਅੰਕੁਸ਼ ਭੰਡਾਰੀ ਬੀ ਈ ਈ ,  ਗੁਰਚੇਤ ਸਿੰਘ ਜੇ ਈ, ਸੁਰਿੰਦਰ ਸਿੰਘ ਜੇਈ, ਸੰਦੀਪ ਧਵਨ ਜੇਈ, ਪਾਲਾ ਸਿੰਘ ਸਾਬਕਾ ਜੇ ਈ ,ਚਮਕੌਰ ਸਿੰਘ ਟਿੱਬੀ ਜਿਲਾ ਪ੍ਰਧਾਨ ਅਕਾਲੀ ਦਲ, ਜੋਗਾ ਸਿੰਘ ਮੁਰਕ ਵਾਲਾ ਸਾਬਕਾ ਚੇਅਰਮੈਨ,  ਅਵਿਨਾਸ਼ ਸ਼ਰਮਾ ਸਾਬਕਾ ਜੇ ਈ,  ਡਾ: ਜੁਗਰਾਜ ਸਿੰਘ ਮਿਨਹਾਸ ਹਸਪਤਾਲ ਮਮਦੋਟ,ਕਿਸਾਨ ਆਗੂ ਨਰਿੰਦਰ ਸਿੰਘ ਜਤਾਲਾ, ਮੰਗਲ ਸਿੰਘ ਸਵਾਇਕੇ, ਟਿੰਕੂ ਮੈਨੀ ਲਾਈਨਮੈਨ, ਬੂਟਾ ਸਿੰਘ ਪ੍ਰਧਾਨ ਮੁਲਾਜਮ ਯੂਨੀਅਨ, ਓਂਕਾਰ ਸਿੰਘ  ਸਾਬਕਾ ਸਰਪੰਚ,ਸਮੇਤ ਹੋਰ ਵੀ ਪੰਤਵੰਤੇ ਹਾਜ਼ਰ ਸਨ।