
ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਪਿੰਡ ਦੇਨੋਵਾਲ ਖੁਰਦ (ਬਸਤੀ ਸਹਿਸੀਆ) ਵਿਖੇ ਨਸ਼ਿਆਂ ਖ਼ਿਲਾਫ਼ ਕੀਤੀ ਮੀਟਿੰਗ
ਮਾਨਯੋਗ ਡੀ.ਜੀ.ਪੀ ਪੰਜਾਬ ਅਤੇ ਸ੍ਰੀ ਸਰਤਾਜ ਸਿੰਘ ਚਾਹਲ ਐਸ਼.ਐਸ.ਪੀ ਹੁਸ਼ਿਆਰਪੁਰ ਦੀਆ ਹਦਾਇਤਾ ਅਨੁਸਾਰ ਦਲਜੀਤ ਸਿੰਘ ਖੱਖ ਡੀ.ਐਸ.ਪੀ ਗੜ੍ਹਸ਼ੰਕਰ ਵੱਲੋ ਪਿੰਡ ਦੇਨੋਵਾਲ ਖੁਰਦ ਬਸਤੀ ਸੈਸੀਆ ਥਾਣਾ ਗੜ੍ਹਸ਼ੰਕਰ ਵਿਖੇ ਪਿੰਡ ਦੇ ਪਤਵੰਤਿਆ ਨਾਲ ਮੀਟਿੰਗ ਕਰਕੇ ਉਹਨਾ ਨੂੰ ਨਸ਼ਿਆ ਵਿਰੁੱਧ ਲੜਾਈ ਲੜਨ ਲਈ ਅਤੇ ਨਸ਼ਾ ਤਸਕਰਾ ਦੀ ਇਤਲਾਹ ਦੇਣ ਸਬੰਧੀ ਕੈਪ ਲਗਾਇਆ ਗਿਆ।
ਗੜ੍ਹਸ਼ੰਕਰ 31ਅਗਸਤ: ਮਾਨਯੋਗ ਡੀ.ਜੀ.ਪੀ ਪੰਜਾਬ ਅਤੇ ਸ੍ਰੀ ਸਰਤਾਜ ਸਿੰਘ ਚਾਹਲ ਐਸ਼.ਐਸ.ਪੀ ਹੁਸ਼ਿਆਰਪੁਰ ਦੀਆ ਹਦਾਇਤਾ ਅਨੁਸਾਰ ਦਲਜੀਤ ਸਿੰਘ ਖੱਖ ਡੀ.ਐਸ.ਪੀ ਗੜ੍ਹਸ਼ੰਕਰ ਵੱਲੋ ਪਿੰਡ ਦੇਨੋਵਾਲ ਖੁਰਦ ਬਸਤੀ ਸੈਸੀਆ ਥਾਣਾ ਗੜ੍ਹਸ਼ੰਕਰ ਵਿਖੇ ਪਿੰਡ ਦੇ ਪਤਵੰਤਿਆ ਨਾਲ ਮੀਟਿੰਗ ਕਰਕੇ ਉਹਨਾ ਨੂੰ ਨਸ਼ਿਆ ਵਿਰੁੱਧ ਲੜਾਈ ਲੜਨ ਲਈ ਅਤੇ ਨਸ਼ਾ ਤਸਕਰਾ ਦੀ ਇਤਲਾਹ ਦੇਣ ਸਬੰਧੀ ਕੈਪ ਲਗਾਇਆ ਗਿਆ।ਡੀ.ਐਸ.ਪੀ ਸਾਹਿਬ ਨੇ ਕਿਹਾ ਕਿ ਨਸ਼ੇ ਦੀ ਇਤਲਾਹ ਦੇਣ ਵਾਲੇ ਵਿਅਕਤੀ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।ਅਗਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਤਾ ਉਸਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਤਾ ਜੋ ਉਸਨੂੰ ਨਸ਼ਾ ਛੁਡਾਉ ਕੇਦਰ ਦਾਖਲ ਕਰਵਾ ਕੇ ਉਸਦਾ ਇਲਾਜ ਫਰੀ ਵਿੱਚ ਕਰਵਾਇਆ ਜਾ ਸਕੇ ਅਤੇ ਨਸ਼ੇ ਦੀ ਦਲਦਲ ਵਿੱਚੋ ਕੱਢੀ ਜਾਵੇ ਅਤੇ ਨਸ਼ਾ ਸਮੱਗਲਰਾ ਨੂੰ ਵਾਰਨਿੰਗ ਦਿੱਤੀ ਕਿ ਉਹ ਨਸ਼ਾ ਵੇਚਣ ਦਾ ਕੰਮ ਛੱਡ ਕੇ ਕੋਈ ਹੋਰ ਕੰਮ ਕਰਨ ਲੱਗ ਜਾਣ।ਇਸ ਮੋਕੇ ਪਿੰਡ ਵਾਸੀਆ ਵੱਲੋ ਡੀ.ਐਸ.ਪੀ ਸਾਹਿਬ ਨੂੰ ਪੂਰਾ ਯਕੀਨ ਦਵਾਇਆ ਕਿ ਉਹ ਨਸ਼ੇ ਦੇ ਖਿਲਾਫ ਇੱਕਜੁੱਟ ਹਨ।
