ਕੌਮੀ ਅੱਖਾਂ ਦਾਨ ਮੁਹਿੰਮ ਦੀ ਪੋਸੀ ਚ ਸ਼ੁਰੂਆਤ

ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 25 ਅਗਸਤ ਤੋਂ ਲੈ ਕੇ ਸਤੰਬਰ ਮਹੀਨੇ ਦੀ 8 ਤਾਰੀਖ ਤਕ ਮਨਾਏ ਜਾ ਰਹੇ 38 ਵੇਂ ਕੌਮੀ ਅੱਖਾਂ ਦਾਨ ਜਾਗਰੂਕਤਾ ਪੰਦਰਵਾੜੇ ਦੀ ਸ਼ੁਰੂਆਤ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਘਬੀਰ ਸਿੰਘ ਦੀ ਅਗੁਵਾਈ ਹੇਠ 152 ਪਿੰਡਾ ਵਿੱਚ ਇਸ ਪ੍ਰਤੀ ਸਿਹਤ ਸਟਾਫ਼, ਹੈਲਥ ਇੰਸਪੈਕਟਰਾ, ਐਲ ਐਚ ਵੀਜ਼ ,ਐਨ ਏਮਜ਼, ਮੇਲ ਵਰਕਰਾ, ਅਪਥੇਲਮੀਕ ਅਫ਼ਸਰ ਨੀਲਮ ਰਾਣੀ ਅਤੇ ਸਭ ਤੋਂ ਜ਼ਿਆਦਾ ਪਿੰਡਾ ਦੀਆ ਆਸ਼ਾ ਵਰਕਰਾਂ ਵਲੋਂ ਲੋਕਾਂ ਨੂੰ ਘਰ ਘਰ ਜਾ ਕੇ ਇਸ ਪ੍ਰਤੀ ਜਾਗਰੂਕ ਕੀਤਾ ਗਿਆ।

ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 25 ਅਗਸਤ ਤੋਂ ਲੈ ਕੇ ਸਤੰਬਰ ਮਹੀਨੇ ਦੀ 8 ਤਾਰੀਖ ਤਕ ਮਨਾਏ ਜਾ ਰਹੇ 38 ਵੇਂ ਕੌਮੀ ਅੱਖਾਂ ਦਾਨ ਜਾਗਰੂਕਤਾ ਪੰਦਰਵਾੜੇ ਦੀ ਸ਼ੁਰੂਆਤ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਘਬੀਰ ਸਿੰਘ ਦੀ ਅਗੁਵਾਈ ਹੇਠ 152 ਪਿੰਡਾ ਵਿੱਚ ਇਸ ਪ੍ਰਤੀ ਸਿਹਤ ਸਟਾਫ਼, ਹੈਲਥ ਇੰਸਪੈਕਟਰਾ, ਐਲ ਐਚ ਵੀਜ਼ ,ਐਨ ਏਮਜ਼, ਮੇਲ ਵਰਕਰਾ, ਅਪਥੇਲਮੀਕ ਅਫ਼ਸਰ ਨੀਲਮ ਰਾਣੀ  ਅਤੇ ਸਭ ਤੋਂ ਜ਼ਿਆਦਾ ਪਿੰਡਾ ਦੀਆ ਆਸ਼ਾ ਵਰਕਰਾਂ ਵਲੋਂ ਲੋਕਾਂ ਨੂੰ ਘਰ ਘਰ ਜਾ ਕੇ ਇਸ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਬਾਰੇ ਜਾਨਕਾਰੀ ਦਿੰਦੇ ਹੋਏ ਡਾਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਆਮ ਜਨਤਾ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਣਕਾਰੀ ਦਿੱਤੀ ਅਤੇ ਲੋਕਾਂ ਵਿੱਚ ਪਾਏ ਜਾਂਦੇ ਕਈ ਤਰਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਅੱਖਾਂ ਦਾਨ ਕਰਨ ਵਾਲਿਆਂ ਅਤੇ ਅੱਖਾਂ ਲੈਣ ਵਾਲਿਆਂ ਵਿਚਲੇ ਅੰਤਰ ਨੂੰ ਘਟਾਇਆ ਜਾ ਸਕੇ। ਅਪਥੇਲਮਿਕ ਅਫਸਰ ਸ੍ਰੀਮਤੀ ਨੀਲਮ ਰਾਣੀ ਨੇ ਕਿਹਾ ਕਿ ਮਰਨ ਤੋਂ ਬਾਅਦ ਅੱਖਾਂ ਜਲ ਕੇ ਰਾਖ ਹੋ ਜਾਂਦੀਆਂ ਹਨ, ਪਰੰਤੂ ਸਮਝਦਾਰੀ ਨਾਲ ਅਸੀਂ ਇਨਾਂ ਜਿਊਂਦੀਆਂ ਅੱਖਾਂ ਨੂੰ ਰਾਖ ਕਰਨ ਦੀ ਬਜਾਏ ਕਿਸੇ ਲੋੜਵੰਦ ਨੂੰ ਦਾਨ ਕਰਕੇ ਨਵੀਂ ਜ਼ਿੰਦਗੀ ਦੇ ਸਕਦੇ ਹਾਂ। ਉਨਾਂ ਕਿਹਾ ਕਿ ਇੱਕ ਵਿਅਕਤੀ ਅੱਖਾਂ ਦਾਨ ਕਰਕੇ ਦੋ ਵਿਅਕਤੀਆਂ ਨੂੰ ਜਗਤ ਦਿਖਾ ਸਕਦਾ ਹੈ। ਇਸ ਮੌਕੇ ਤੇ ਡਾਕਟਰ ਹਰਪੁਣੀਤ ਕੌਰ,ਡਾਕਟਰ ਨਵਲਦੀਪ ਸਿੰਘ, ਸ਼੍ਰੀਮਤੀ ਜੋਗਿੰਦਰ ਕੌਰ,ਸ਼੍ਰੀਮਤੀ ਪਰਮਜੀਤ ਕੌਰ ਤੇ ਗੁਰਸੇਵਾ ਨਰਸਿੰਗ ਕਾਲਜ ਦੇ ਵਿਦਿਆਰਥੀ ਵੀ ਮੌਜੂਦ ਸਨ।